ਕੈਨੇਡਾ ਵਿਖੇ ਲਗਜ਼ਰੀ ਗੱਡੀਆਂ ਚੋਰੀ ਕਰਨ ਦੇ ਮਾਮਲੇ ‘ਚ 2 ਪੰਜਾਬੀ ਕਾਬੂ

TeamGlobalPunjab
3 Min Read

ਟੋਰਾਂਟੋ: ਕੈਨੇਡਾ ਦੇ ਹਾਲਟਨ ਰੀਜਨ ਦੀ ਪੁਲਿਸ ਨੇ ਮਹਿੰਗੀਆਂ ਲਗਜ਼ਰੀ ਗੱਡੀਆਂ ਬਰਾਮਦ ਕਰਦਿਆਂ 2 ਪੰਜਾਬੀਆਂ ਸਣੇ ਚਾਰ ਨੂੰ ਕਾਬੂ ਕਰ ਲਿਆ ਹੈ। ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਦੀ ਪਛਾਣ 22 ਸਾਲਾ ਬਾਵਾ ਸਿੰਘ, 21 ਸਾਲਾ ਨਿਤਿਨ ਗਗਨੇਜਾ, 22 ਸਾਲ ਦੇ ਅਬੂ ਬਕਰ ਸ਼ੇਖ ਅਤੇ 23 ਸਾਲ ਦੇ ਅਤੀਕ ਉਰ ਰਹਿਮਾਨ ਵਜੋਂ ਕੀਤੀ ਗਈ ਹੈ।

ਪੁਲਿਸ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਹਾਲਟਨ, ਪੀਲ ਅਤੇ ਟੋਰਾਂਟੋ ‘ਚ ਚੋਰੀ ਦੀਆਂ ਕਈ ਵਾਰਦਾਤਾਂ ਸਾਹਮਣੇ ਆਉਣ ਤੋਂ ਬਾਅਦ ਪ੍ਰਾਜੈਕਟ ਰੈਪਟਰ ਤਹਿਤ ਜਾਂਚ ਸ਼ੁਰੂ ਕੀਤੀ ਗਈ। ਇਸ ਪੜਤਾਲ ‘ਚ ਪੀਲ ਰੀਜਨਲ ਪੁਲਿਸ ਅਤੇ ਟੋਰਾਂਟੋ ਪੁਲਿਸ ਨੇ ਇੱਕਠੇ ਮਿਲ ਕੇ ਸਫ਼ਲਤਾ ਹਾਸਲ ਕੀਤੀ।

ਪੁਲਿਸ ਨੇ ਦੱਸਿਆ ਕੀ ਸ਼ੱਕੀ ਕਾਰ ਦਾ ਸ਼ੀਸ਼ਾ ਤੋੜ ਕੇ ਅੰਦਰ ਦਾਖ਼ਲ ਹੁੰਦੇ ਤੇ ਫਿਰ ਪ੍ਰੋਗਰਾਮਿੰਗ ਡਿਵਾਈਸ ਰਾਹੀਂ ਨਵੀਂ ਚਾਬੀ ਤਿਆਰ ਕਰ ਲੈਂਦੇ। ਇਹ ਗਿਰੋਹ ਜ਼ਿਆਦਾਤਾਰ ਨਵੇਂ ਜੀਪ ਮਾਡਲ ਅਤੇ ਫੋਰਡ ਐਫ਼-150 ਮਾਡਲ ਚੋਰੀ ਕਰਨ ਨੂੰ ਤਰਜੀਹ ਦਿੰਦਾ। ਜਾਂਚ ਦੌਰਾਨ ਪੁਲਿਸ ਵੱਲੋਂ 29 ਮਾਰਚ ਨੂੰ ਰਿਹਾਇਸ਼ੀ ਟਿਕਾਣਿਆਂ ਦੀ ਤਲਾਸ਼ੀ ਦੌਰਾਨ ਕਈ ਚਾਬੀਆਂ ਅਤੇ ਇਲੈਕਟ੍ਰਾਨਿਕ ਡਿਵਾਇਸ ਜ਼ਬਤ ਕੀਤੀਆਂ ਗਈਆਂ। ਇਨ੍ਹਾਂ ਕਾਰਾਂ ਦੀ ਕੀਮਤ 15 ਲੱਖ ਡਾਲਰ ਤੋਂ ਵੱਧ ਦੱਸੀ ਜਾ ਰਹੀ ਹੈ। ਚੋਰਾਂ ਵਲੋਂ ਇਨ੍ਹਾਂ ਨੂੰ ਕੰਟੇਨਰਾਂ ‘ਚ ਲੱਦ ਕੇ ਅਫ਼ਰੀਕੀ ਜਾਂ ਮੱਧ ਪੂਰਬੀ ਮੁਲਕਾਂ ਵਿਚ ਭੇਜਿਆ ਜਾਣਾ ਸੀ।

ਬਾਵਾ ਸਿੰਘ ਖਿਲਾਫ ਗੱਡੀ ਚੋਰੀ ਦੇ 10 ਅਤੇ ਅਪਰਾਧ ਰਾਹੀਂ ਹਾਸਲ 5 ਹਜ਼ਾਰ ਡਾਲਰ ਤੋਂ ਵੱਧ ਮੁੱਲ ਦੀ ਪ੍ਰਾਪਰਟੀ ਰੱਖਣ ਦੇ ਦੋਸ਼ ਆਇਦ ਕੀਤੇ ਗਏ ਹਨ ਜਦਕਿ ਬਰੈਂਪਟਨ ਦੇ ਹੀ ਨਿਤਿਨ ਗਗਨੇਜਾ ਵਿਰੁੱਧ ਗੱਡੀ ਚੋਰੀ ਦੇ 10 ਦੋਸ਼ਾਂ ਤੋਂ ਇਲਾਵਾ ਆਟੋ ਮਾਸਟਰ ਕੀਅ ਰੱਖਣ ਅਤੇ ਅਪਰਾਧ ਰਾਹੀਂ ਹਾਸਲ 5 ਹਜ਼ਾਰ ਡਾਲਰ ਤੋਂ ਵੱਧ ਮੁੱਲ ਦੀ ਪ੍ਰਾਪਰਟੀ ਰੱਖਣ ਦੇ ਦੋਸ਼ ਆਇਦ ਕੀਤੇ ਗਏ ਹਨ।

- Advertisement -

ਇਸੇ ਤਰ੍ਹਾਂ 22 ਸਾਲ ਦੇ ਅਬੂ ਬਕਰ ਸ਼ੇਖ ਵਿਰੁੱਧ ਗੱਡੀ ਚੋਰੀ ਦੇ 9 ਅਤੇ ਮਿਸੀਸਾਗਾ ਦੇ ਅਤੀਕ ਉਰ ਰਹਿਮਾਨ ਵਿਰੁੱਧ ਗੱਡੀ ਚੋਰੀ ਦੇ 4 ਦੋਸ਼ ਆਇਦ ਕੀਤੇ ਗਏ ਹਨ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਬਾਰੇ ਕੋਈ ਹੋਰ ਜਾਣਕਾਰੀ ਹੋਵੇ ਤਾਂ ਹਾਲਟਨ ਪੁਲਿਸ ਨਾਲ 905-825-4747 ਐਕਸਟੈਨਸ਼ਨ 3407 ‘ਤੇ ਸੰਪਰਕ ਕੀਤਾ ਜਾਵੇ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment