Breaking News

ਐਕਸਪ੍ਰੈਸ ਐਂਟਰੀ ਡਰਾਅ ਦਾ ਐਲਾਨ, CRS ਸਕੋਰ ਆਇਆ ਹੇਠਾਂ, ਵੱਧ ਸੱਦੇ ਜਾਰੀ

ਟੋਰਾਂਟੋ: ਕੈਨੇਡਾ ‘ਚ ਮੌਜੂਦਾ ਸਾਲ ਦੌਰਾਨ 3 ਲੱਖ ਤੋਂ ਵੱਧ ਨਵੇਂ ਪਰਵਾਸੀ ਕਦਮ ਰੱਖ ਚੁੱਕੇ ਹਨ ਅਤੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਐਕਸਪ੍ਰੈਸ ਐਂਟਰੀ ਡਰਾਅ ਤਹਿਤ 3750 ਉਮੀਦਵਾਰਾਂ ਨੂੰ ਪੀ.ਆਰ. ਦਾ ਸੱਦਾ ਦਿੱਤਾ ਗਿਆ ਹੈ। ਬੁੱਧਵਾਰ ਨੂੰ ਕੱਢੇ ਗਏ ਡਰਾਅ ਦੌਰਾਨ CRS 504 ਰਿਹਾ ਜੋ ਪਿਛਲੇ ਡਰਾਅ ਤੋਂ ਮਾਮੂਲੀ ਤੌਰ ‘ਤੇ ਘੱਟ ਦਰਜ ਕੀਤਾ ਗਿਆ। ਐਕਸਪ੍ਰੈਸ ਐਂਟਰੀ ਦੇ ਲਗਾਤਾਰ ਤੀਜੇ ਡਰਾਅ ਦੌਰਾਨ 500 ਉਮੀਦਵਾਰਾਂ ਦਾ ਵਾਧਾ ਕੀਤਾ ਗਿਆ ਹੈ। ਇਸ ਤੋਂ ਪਹਿਲਾਂ 14 ਸਤੰਬਰ ਦੇ ਡਰਾਅ ਦੌਰਾਨ 3250 ਉਮੀਦਵਾਰਾਂ ਨੂੰ PR ਦਾ ਸੱਦਾ ਦਿਤਾ ਗਿਆ ਸੀ, ਜਦਕਿ 31 ਅਗਸਤ ਦੇ ਡਰਾਅ ‘ਚ 2,750 ਉਮੀਦਵਾਰ ਸੱਦੇ ਗਏ ਸਨ।

6 ਜੁਲਾਈ ਤੋਂ ਵਿਆਪਕ ਦਰਜਾਬੰਦੀ ਪ੍ਰਣਾਲੀ ਦੇ ਅੰਕ ਲਗਾਤਾਰ ਘਟਦੇ ਆ ਰਹੇ ਹਨ ਜਦੋਂ 557 ਸੀ.ਆਰ.ਐਸ. ਵਾਲਿਆਂ ਨੂੰ ਪੀ.ਆਰ. ਲਈ ਸੱਦਿਆ ਗਿਆ ਪਰ ਇਸ ਵਾਰ 504 ਅੰਕਾਂ ਵਾਲੇ ਯੋਗ ਮੰਨੇ ਗਏ। ਇਹ ਵੀ ਦੱਸਣਯੋਗ ਹੈ ਕਿ ਮਹਾਂਮਾਰੀ ਦੌਰਾਨ ਐਕਸਪ੍ਰੈਸ ਐਂਟਰੀ ਡਰਾਅ 18 ਮਹੀਨੇ ਬੰਦ ਰਹੇ ਅਤੇ ਸਿਰਫ਼ ਪ੍ਰੋਵਿੰਸ਼ੀਅਲ ਨੌਮਿਨੀ ਪ੍ਰੋਗਰਾਮ ਅਧੀਨ ਉਮੀਦਵਾਰਾਂ ਨੂੰ ਪੀ.ਆਰ. ਦਿੱਤੀ ਜਾ ਰਹੀ ਸੀ। ਇਸ ਸਾਲ ਜੁਲਾਈ ਦੇ ਅਖੀਰ ਤੱਕ ਐਕਸਪ੍ਰੈਸ ਐਂਟਰੀ ਦੀ ਕਤਾਰ ਵਿੱਚ 51,616 ਉਮੀਦਵਾਰ ਸਨ ਜੋ ਅਗਸਤ ਦੇ ਅਖੀਰ ਤੱਕ ਘਟ ਕੇ 40 ਹਜ਼ਾਰ ਰਹਿ ਗਏ।

6 ਹਫ਼ਤੇ ਵਿਚ 10 ਹਜ਼ਾਰ ਤੋਂ ਵੱਧ ਉਮੀਦਵਾਰਾਂ ਨੂੰ ਪੀ.ਆਰ. ਦਾ ਸੱਦਾ ਦਿੱਤਾ ਗਿਆ ਹੈ ਅਤੇ 40 ਹਜ਼ਾਰ ਦੇ ਅੰਕੜੇ ਵਿਚ ਅੱਧ ਨਸ਼ੀਅਲ ਨੌਮਿਨੀ ਪ੍ਰੋਗਰਾਮ ਨਾਲ ਸਬੰਧਤ ਦੱਸੇ ਜਾ ਰਹੇ ਹਨ। ਮੌਜੂਦਾ ਸਾਲ ਦੌਰਾਨ ਇਮੀਗ੍ਰੇਸ਼ਨ ਵਿਭਾਗ ਐਕਸਪ੍ਰੈਸ ਐਂਟਰੀ ਤਹਿਤ 28 ਹਜ਼ਾਰ ਉਮੀਦਵਾਰਾਂ ਨੂੰ PR ਦੇ ਸੱਦੇ ਭੇਜ ਚੁੱਕਿਆ ਹੈ ਅਤੇ 4 ਲੱਖ 32 ਹਜ਼ਾਰ ਪਰਵਾਸੀਆਂ ਨੂੰ ਸੱਦਣ ਦਾ ਟੀਚਾ ਆਸਾਨੀ ਨਾਲ ਪੂਰਾ ਹੁੰਦਾ ਨਜ਼ਰ ਆ ਰਿਹਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Check Also

CM ਮਾਨ ਨੇ ਕਿਹਾ ਸਿੱਧੂ ਤੇ ਮਜੀਠੀਆ ਇੱਕੋ-ਥਾਲੀ ਦੇ ਚੱਟੇ-ਵੱਟੇ, ਮਜੀਠੀਆ ਨੇ ਟਵੀਟ ਦਾ ਦਿਤਾ ਮੋੜਵਾਂ ਜਵਾਬ

ਚੰਡੀਗੜ੍ਹ :  CM ਮਾਨ ਨੇ ਅੱਜ ਸ਼ਾਇਰੀ ਵਾਲਾ ਇਕ ਟਵੀਟ ਕਰਕੇ ਆਪਣੇ ਸਿਆਸੀ ਵਿਰੋਧੀਆਂ ਨੂੰ …

Leave a Reply

Your email address will not be published. Required fields are marked *