ਸੁਪਰੀਮ ਕੋਰਟ ਦੇ ਇਤਿਹਾਸ ‘ਚ ਪਹਿਲੀ ਵਾਰ ਇਕੱਠੇ 9 ਜੱਜਾਂ ਨੇ ਚੁੱਕੀ ਸਹੁੰ

TeamGlobalPunjab
2 Min Read

ਨਵੀਂ ਦਿੱਲੀ : ਸੁਪਰੀਮ ਕੋਰਟ ਦੇ ਇਤਿਹਾਸ ‘ਚ ਮੰਗਲਵਾਰ ਨੂੰ ਪਹਿਲੀ ਵਾਰ ਇਕੱਠੇ 9 ਜੱਜਾਂ ਨੂੰ ਸਹੁੰ ਚੁਕਵਾਈ ਗਈ। ਜਿਨ੍ਹਾਂ ਵਿੱਚ ਤਿੰਨ ਮਹਿਲਾ ਜੱਜ ਵੀ ਸ਼ਾਮਿਲ ਹਨ। ਸਾਰਿਆਂ ਨੇ ਮੰਗਲਵਾਰ ਨੂੰ ਸੁਪਰੀਮ ਕੋਰਟ ਦੇ ਜੱਜ ਵਜੋਂ ਸਹੁੰ ਚੁੱਕੀ ਹੈ। ਪ੍ਰੋਗਰਾਮ 11 ਵਜੇ ਤੱਕ ਚੱਲਿਆ।

ਆਮ ਤੌਰ ‘ਤੇ ਨਵੇਂ ਚੁਣੇ ਜੱਜਾਂ ਨੂੰ ਸੀ.ਜੇ.ਆਈ. ਦੇ ਕੋਰਟ ਰੂਮ ‘ਚ ਸਹੁੰ ਚੁਕਾਈ ਜਾਂਦੀ ਹੈ ਪਰ ਇਹ ਪਹਿਲਾ ਮੌਕਾ ਸੀ ਕਿ ਇਹ ਪ੍ਰੋਗਰਾਮ ਸੀ.ਜੇ.ਆਈ. ਕੋਰਟ ਰੂਮ ਦੇ ਬਾਹਰ ਆਯੋਜਿਤ ਕੀਤਾ ਗਿਆ। ਅਜਿਹਾ ਕੋਰੋਨਾ ਨਿਯਮਾਂ ਦੇ ਪਾਲਣ ਦੀ ਦ੍ਰਿਸ਼ਟੀ ਨਾਲ ਕੀਤਾ ਗਿਆ ਸੀ। ਇਸ ਦੇ ਨਾਲ ਹੀ ਸੁਪਰੀਮ ਕੋਰਟ ਦੇ ਜੱਜਾਂ ਦੀ ਗਿਣਤੀ 33 ਹੋ ਗਈ।ਇਸ ਨਾਲ ਇਹ ਵੀ ਸਪਸ਼ਟ ਹੋ ਗਿਆ ਕਿ ਸਤੰਬਰ 2027 ਵਿੱਚ ਜਸਟਿਸ ਬੀ.ਵੀ. ਨਾਗਰਥਨਾ ਪਹਿਲੀ ਮਹਿਲਾ ਮੁੱਖ ਜੱਜ ਬਣਨ ਜਾ ਰਹੀ ਹੈ।

ਸਹੁੰ ਚੁੱਕਣ ਵਾਲੇ ਜੱਜਾਂ ‘ਚ ਜੱਜ ਏ.ਐੱਸ. ਓਕਾ, ਵਿਕਰਮ ਨਾਥ, ਜੇ.ਕੇ. ਮਾਹੇਸ਼ਵਰੀ, ਹੀਮਾ ਕੋਹਲੀ ਸ਼ਾਮਲ ਹਨ। ਜੱਜ ਬੀ.ਵੀ. ਨਾਗਰਤਨਾ, ਸੀ.ਟੀ. ਰਵੀਕੁਮਾਰ, ਐੱਮ.ਐੱਮ. ਸੁੰਦਰੇਸ਼, ਬੇਲਾ ਐੱਮ. ਤ੍ਰਿਵੇਦੀ, ਪੀ.ਐੱਸ. ਨਰਸਿਮਹਾ ਨੂੰ ਵੀ ਜੱਜ ਦੇ ਅਹੁਦੇ ਦੀ ਸਹੁੰ ਚੁਕਾਈ ਗਈ।ਸਹੁੰ ਚੁੱਕ ਸਮਾਗਮ ਦਾ ਪਹਿਲੀ ਵਾਰ ਸਿੱਧਾ ਪ੍ਰਸਾਰਣ ਵੀ ਕੀਤਾ ਗਿਆ ਹੈ।ਦੱਸ ਦੇਈਏ ਕਿ ਸੁਪਰੀਮ ਕੋਰਟ ਦੀ ਕੋਲੇਜੀਅਮ ਨੇ ਇਨ੍ਹਾਂ ਜੱਜਾਂ ਦੇ ਨਾਂ ਸਰਕਾਰ ਨੂੰ ਭੇਜੇ ਸਨ।ਫਿਰ ਕੇਂਦਰ ਸਰਕਾਰ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਵੀ ਇਸ ਨੂੰ ਹਰੀ ਝੰਡੀ ਦੇ ਦਿੱਤੀ ਸੀ।

Share this Article
Leave a comment