ਸਰੀ ਵਿਖੇ ਦੀਪ ਸਿੱਧੂ ਦੀ ਯਾਦ ‘ਚ ਹਜ਼ਾਰਾਂ ਨੌਜਵਾਨ ਕੈਂਡਲ ਮਾਰਚ ਲਈ ਹੋਏ ਇੱਕਤਰ

TeamGlobalPunjab
1 Min Read

ਸਰੀ: ਦੀਪ ਸਿੱਧੂ ਇੱਕ ਉਹ ਦੀਪ ਜੋ ਬੇਸ਼ਕ ਹੁਣ ਬੁਝ ਗਿਆ ਪਰ ਜਾਂਦੇ-ਜਾਂਦੇ ਬਹੁਤ ਸਾਰੇ ਲੋਕਾਂ ਨੂੰ ਉਜਾਲਾ ਯਾਨੀ ਕਿ ਰੌਸ਼ਨੀ ਦਿਖਾ ਗਿਆ, ਦੀਪ ਗਿਆ ਨਹੀਂ ਉਹ ਹਮੇਸ਼ਾ ਸਾਡੇ ਦਿਲਾਂ ਚ ਜ਼ਿੰਦਾ ਰਹੇਗਾ, ਦੀਪ ਸਿੱਧੂ ਦੀ ਸੋਚ ਸਾਨੂੰ ਵੱਖਰਾ ਤੇ ਕੁਝ ਕਰ ਗੁਜ਼ਰਨ ਦਾ ਮਾਰਗ ਦਿਖਾ ਰਹੀ ਸੀ, ਦੀਪ ਦੀ ਹਰ ਗੱਲ ਅੱਜ ਯਾਦ ਆ ਰਹੀ ਹੈ, ਕੁਝ ਇਸ ਤਰਾਂ ਸਰੀ ਦੇ ਨੌਜਵਾਨਾਂ ਤੇ ਤਮਾਮ ਲੋਕਾਂ ਨੇ ਦੀਪ ਸਿੱਧੂ ਨੂੰ ਯਾਦ ਕੀਤਾ।

ਕੈਨੇਡਾ ਦੇ ਸਰੀ ‘ਚ ਦੀਪ ਸਿੱਧੂ ਦੀ ਯਾਦ ‘ਚ ਲੋਕਾਂ ਦਾ ਸੈਲਾਬ ਉਮੜ ਪਿਆ ਅਤੇ ਉਨ੍ਹਾਂ ਨੇ ਮੋਮਬੱਤੀਆਂ ਜਗਾ ਕੇ ਦੀਪ ਸਿੱਧੂ ਨੂੰ ਸ਼ਰਧਾਂਜਲੀ ਦਿੱਤੀ। ਨੌਜਵਾਨ ਦੀਪ ਸਿੱਧੂ ਨੂੰ ਸ਼ਰਧਾਂਜਲੀ ਦੇਣ ਲਈ ਹਜ਼ਾਰਾਂ ਸਥਾਨਕ ਵਾਸੀ ਕੈਨੇਡਾ ਦੇ ਸਰੀ ਵਿਚ ਇਕੱਠੇ ਹੋਏ ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।

- Advertisement -

ਦੱਸਣਯੋਗ ਹੈ ਕਿ ਕਿਸਾਨ ਅੰਦੋਲਨ ਦੌਰਾਨ ਚਰਚਾ ਵਿੱਚ ਆਏ ਦੀਪ ਸਿੱਧੂ ਦੀ ਮੰਗਲਵਾਰ ਸ਼ਾਮੀ ਦਿੱਲੀ ਤੋਂ ਪੰਜਾਬ ਆਉਂਦੇ ਸਮੇਂ ਕੇਐੱਮਪੀ ਸ਼ਾਹ ਮਾਰਗ ਉੱਤੇ ਸੜਕ ਹਾਦਸੇ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਸੀ। ਬੀਤੇ ਦਿਨੀਂ ਉਨ੍ਹਾਂ ਦਾ ਲੁਧਿਆਣਾ ਦੇ ਪਿੰਡ ਥਰੀਕੇ ਵਿੱਚ ਅੰਤਿਮ ਸਸਕਾਰ ਕੀਤਾ ਗਿਆ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment