ਕੈਨੇਡਾ ਨੇ ਵੀ ਬੋਇੰਗ 737 ਦੇ ਬੰਨ੍ਹੇੇ ‘ਖੰਭ’

Prabhjot Kaur
1 Min Read

ਟੋਰਾਂਟੋ: ਇਥੋਪੀਆ ‘ਚ ਐਤਵਾਰ ਨੂੰ ਵਾਪਰੇ ਭਿਆਨਕ ਹਾਦਸੇ ਤੋਂ ਬਾਅਦ ਬੋਇੰਗ ਦੇ 737 MAX ‘ਤੇ ਸਵਾਲ ਖੜੇ ਕੀਤੇ ਜਾਣ ਲੱਗੇ ਹਨ। ਭਾਰਤ ਸਮੇਤ ਕਈ ਦੇਸ਼ਾਂ ‘ਚ ਬੋਇੰਗ ‘ਤੇ ਬੈਨ ਲੱਗਣ ਤੋਂ ਬਾਅਦ ਕੈਨੇਡਾ ਨੇ ਵੀ ਇਸ ਨੂੰ ਰੋਕਣ ਦਾ ਫੈਸਲਾ ਕਰ ਲਿਆ ਹੈ।

Image result for boeing

ਜ਼ਿਕਰਯੋਗ ਹੈ ਕਿ ਇਥੋਪੀਆ ‘ਚ ਕ੍ਰੈਸ਼ ਹੋਏ ਬੋਇੰਗ 737 ਜਹਾਜ਼ ‘ਚ ਸਵਾਰ ਕਰੂ ਸਣੇ ਸਾਰੇ 157 ਸਵਾਰਾਂ ਦੀ ਮੌਤ ਹੋ ਗਈ ਸੀ। ਲਗਭਗ ਪੰਜ ਮਹੀਨੇ ਪਹਿਲਾ ਇੰਡੋਨੇਸ਼ੀਆ ‘ਚ ਵੀ ਇੱਕ 737 MAX ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ ਜਿਸ ਵਿਚ 189 ਲੋਕ ਮਾਰੇ ਗਏ ਸਨ।

Image result for boeing

- Advertisement -

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਇਥੋਪੀਆ ‘ਚ ਐਤਵਾਰ ਨੂੰ ਹੋਏ ਜਹਾਜ਼ ਹਾਦਸੇ ਤੋਂ ਬਾਅਦ ਆਸਟ੍ਰੇਲੀਆ, ਅਮਰੀਕਾ, ਕੈਨੇਡਾ, ਭਾਰਤ, ਦੁਬਈ, ਨਾਰਵੇ, ਪੋਲੈਂਡ, ਜਰਮਨੀ, ਚੀਨ, ਬ੍ਰਾਜ਼ੀਲ, ਵੀਅਤਨਾਮ, ਅਰਜਨਟੀਨਾ, ਹਾਂਗਕਾਂਗ ਸਣੇ ਕਰੀਬ 50 ਦੇਸ਼ਾਂ ਨੇ ਬੋਇੰਗ 737 ਮੈਕਸ ਜਹਾਜ਼ਾਂ ‘ਤੇ ਰੋਕ ਲਗਾਉਣ ਦਾ ਫੈਸਲਾ ਲਿਆ ਹੈ।

Share this Article
Leave a comment