ਕੈਨੇਡਾ ‘ਚ ਬੀਤੇ ਮਹੀਨੇ ਉਮੀਦ ਨਾਲੋਂ ਵੱਧ ਪੈਦਾ ਹੋਏ ਰੁਜ਼ਗਾਰ ਦੇ ਮੌਕੇ

Prabhjot Kaur
2 Min Read

ਟੋਰਾਂਟੋ: ਕੈਨੇਡਾ ਦੇ ਅਰਥਚਾਰੇ ਨੇ ਆਰਥਿਕ ਮਾਹਰਾਂ ਵਲੋਂ ਲਗਾਏ ਗਏ ਅੰਦਾਜ਼ਿਆਂ ਨੂੰ ਉਸ ਵੇਲੇ ਗਲਤ ਸਾਬਤ ਕਰ ਦਿੱਤਾ ਜਦੋਂ ਜਨਵਰੀ ਮਹੀਨੇ ਦੌਰਾਨ ਡੇਢ ਲੱਖ ਨਵੀਆਂ ਨੌਕਰੀਆਂ ਪੈਦਾ ਹੋਣ ਦੀ ਰਿਪੋਰਟ ਸਾਹਮਣੇ ਆਈ। ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਮੁਤਾਬਕ ਆਰਥਿਕ ਮਾਹਰਾਂ ਦੇ ਅੰਦਾਜ਼ੇ ਤੋਂ 10 ਗੁਣਾ ਵੱਧ ਰੁਜ਼ਗਾਰ ਦੇ ਮੌਕੇ ਪੈਦਾ ਹੋਏ। ਜ਼ਿਆਦਾਤਰ ਫ਼ਾਇਦਾ ਓਨਟਾਰੀਓ ਅਤੇ ਕਿਊਬਕ ਸੂਬਿਆਂ ਵਿੱਚ ਦਰਜ ਕੀਤਾ ਗਿਆ ਜਦਕਿ ਨਿਊਫਾਊਂਡਲੈਂਡ ਅਤੇ ਪ੍ਰਿੰਸ ਐਡਵਰਡ ਆਇਲੈਂਡ ਵਰਗੇ ਸੂਬਿਆਂ ਵਿੱਚ ਵੀ ਨਵੇਂ ਮੌਕਿਆਂ ਦੀ ਭਰਮਾਰ ਰਹੀ।

ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ਮੁਤਾਬਕ 2 ਲੱਖ 20 ਹਜ਼ਾਰ ਨੌਕਰੀਆਂ ਫੁੱਲ ਟਾਈਮ ਸਨ, ਜਿਨ੍ਹਾਂ ਦੀ ਬਦੌਲਤ ਬੇਰੁਜ਼ਗਾਰੀ ਦਰ ਹੋਰ ਹੇਠਾਂ ਆ ਗਈ। ਸਭ ਤੋਂ ਵੱਧ ਫਾਇਦਾ ਕੰਸਟ੍ਰਕਸ਼ਨ ਸੈਕਟਰ ਨੂੰ ਹੋਇਆ ਜਿੱਥੇ 16 ਹਜ਼ਾਰ ਨਵੀਆਂ ਨੌਕਰੀਆਂ ਨੇ ਕਾਮਿਆਂ ਦਾ ਸਵਾਗਤ ਕੀਤਾ। ਐਕੌਨ ਵਰਗੀਆਂ ਕੰਪਨੀਆਂ ਕਿਰਤੀਆਂ ਦੀ ਜਰੂਰਤ ਪੂਰੀ ਕਰਨ ਖਾਤਰ ਸਿਖਲਾਈ ਪ੍ਰੋਗਰਾਮਾਂ ‘ਤੇ ਜ਼ੋਰ ਦੇ ਰਹੀਆਂ ਹਨ ਪਰ ਸਿਰਫ਼ ਇਸ ਖੇਤਰ ਵਿੱਚ ਕਿਰਤੀਆਂ ਦੀ ਜ਼ਬਰਦਸਤ ਕਮੀ ਮਹਿਸੂਸ ਨਹੀਂ ਕੀਤੀ ਜਾ ਰਹੀ।

ਮਨੁੱਖੀ ਵਸੀਲਿਆਂ ਨਾਲ ਸਬੰਧਤ ਫ਼ਰਮ ਰੋਬਰਟ ਹਾਫ਼ ਦਾ ਕਹਿਣਾ ਹੈ ਕਿ ਅਗਲੇ ਛੇ ਮਹੀਨੇ ਦੌਰਾਨ ਵੱਡੀ ਗਿਣਤੀ ‘ਚ ਕੰਪਨੀਆਂ ਵੱਲੋਂ ਕਾਮਿਆਂ ਦੀ ਭਰਤੀ ‘ਤੇ ਜ਼ੋਰ ਦੇਣਗੀਆਂ ਜੋ ਹਾਂਪੱਖੀ ਸੰਕੇਤ ਹਨ। ਕੈਨੇਡਾ ਦੇ ਰੁਜ਼ਗਾਰ ਖੇਤਰ ਵਿੱਚ ਜਨਵਰੀ ਮਹੀਨੇ ਦੌਰਾਨ ਡੇਢ ਲੱਖ ਨਵੀਆਂ ਨੌਕਰੀਆਂ ਦੀ ਖਬਰ ਅਜਿਹੇ ਸਮੇਂ ਆਈ ਹੈ ਜਦੋਂ ਕੈਨੇਡਾ ਵਿੱਚ ਰਿਸੈਸ਼ਨ ਸ਼ੁਰੂ ਹੋਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment