ਕੈਲੀਫੋਰਨੀਆ ‘ਚ ਟਰੱਕ ਡਰਾਈਵਰ ਦੀ ਗੋਲੀਆਂ ਮਾਰਕੇ ਹੱਤਿਆ

Rajneet Kaur
2 Min Read

ਫਰਿਜ਼ਨੋ(ਕੈਲੀਫੋਰਨੀਆ) ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ : ਲੰਘੇ ਵੀਰਵਾਰ ਦਿਨ ਦਿਹਾੜੇ ਕੈਲੀਫੋਰਨੀਆ ਦੇ ਸ਼ਹਿਰ ਲੇਥਰੋਪ ਵਿਖੇ ਫਰੀਵੇਅ 5 ਤੇ ਐਮਾਜ਼ੋਨ ਕੰਪਨੀ ਦੇ ਟਰੱਕ ਡਰਾਈਵਰ ਨੂੰ ਅਣਪਛਾਤੇ ਵਿਅੱਕਤੀਆ ਵੱਲੋ ਗੋਲੀਆਂ ਮਾਰਕੇ ਹਲਾਕ ਕਰਨ ਦੀ ਖ਼ਬਰ ਨੇ ਸਭਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਮਰਨ ਵਾਲੇ ਡਰਾਈਵਰ ਦੀ ਪਹਿਚਾਣ ਇਲਖੋਮ ਸ਼ੋਡੀਏਵ (37) ਵਜੋਂ ਹੋਈ ਹੈ, ਜੋ ਉੱਤਰੀ ਕੈਰੋਲੀਨਾ ਦਾ ਰਹਿਣ ਵਾਲਾ ਸੀ।

ਮਿਲੀ ਜਾਣਕਾਰੀ ਅਨੁਸਾਰ ਵੀਰਵਾਰ ਦੁਪਿਹਰ ਤਕਰੀਬਨ 12.48 ਦੇ ਮ੍ਰਿਤਕ ਡਰਾਈਵਰ ਇਲਖੋਮ ਸ਼ੋਡੀਏਵ ਆਪਣੇ ਟਰੱਕ ਵਿੱਚ ਫਰੀਵੇਅ 5 ਤੇ ਨੌਰਥ ਬੌਡ ਜਾ ਰਿਹਾ ਸੀ, ਜਦੋਂ ਹਾਈਵੇਅ 120 ਲਾਗੇ ਉਸਦੇ ਟਰੱਕ ਤੇ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਦਾਗ ਦਿੱਤੀਆ। ਗੋਲੀਆਂ ਲੱਗਣ ਕਾਰਨ ਟਰੱਕ ਆਊਟ ਆਫ ਕੰਟਰੋਲ ਹੋ ਗਿਆ ਅਤੇ ਲੂਇਸ ਐਵੇਨਿਊ ਲਾਗੇ ਫਰੀਵੇਅ ਤੋ ਹੇਠਾ ਉੱਤਰਕੇ ਦੋ ਖੜੀਆਂ ਕਾਰਾਂ ਨਾਲ ਟਕਰਾਕੇ ਬਿਲਡਿੰਗ ਨਾਲ ਵੱਜਕੇ ਰੁਕਿਆ। ਡਰਾਈਵਰ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ।

ਹਾਈਵੇਅ ਪਟਰੋਲ ਹਮਲਾਵਰਾਂ ਦੀ ਭਾਲ ਕਰ ਕਰ ਰਹੇ ਹਨ।ਨਾਲ ਹੀ ਉਨ੍ਹਾਂ ਨੇ ਲੋਕਾਂ ਤੋਂ ਮਦਦ ਦੀ ਅਪੀਲ ਕੀਤੀ ਹੈ ‘ਤਾਂ ਕਿ ਦੋਸ਼ਿਆ ਦੀ ਸ਼ਨਾਖ਼ਤ ਹੋ ਸਕੇ। ਐਮਾਜ਼ੋਨ  ਦੀ ਬੁਲਾਰੀ ਨੇ ਡਰਾਈਵਰ ਦੀ ਮੌਤ ਤੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਐਮਾਜ਼ੋਨ ਇਸ ਦੁੱਖ ਦੀ ਘੜੀ ਵਿੱਚ ਮ੍ਰਿਤਕ ਡਰਾਈਵਰ ਦੇ ਪਰਿਵਾਰ ਨਾਲ ਖੜਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment