ਕੀ ਸ਼ਾਕਾਹਾਰੀ ਲੋਕ ਕਰ ਸਕਦੇ ਹਨ ਪ੍ਰੋਟੀਨ ਦੀ ਪੂਰਤੀ?

TeamGlobalPunjab
2 Min Read

ਨਿਊਜ਼ ਡੈਸਕ :  ਪ੍ਰੋਟੀਨ ਸਾਡੇ ਸਰੀਰ ਦੇ ਵਿਕਾਸ ਤੇ ਸਰੀਰ ਦੇ ਰੱਖ-ਰਖਾਵ ਲਈ ਜ਼ਰੂਰੀ ਪੋਸ਼ਕ ਤੱਤ ਹੈ। ਪ੍ਰੋਟੀਨ ਸਰੀਰ ਦੀਆਂ ਸਾਰੀਆਂ ਕੋਸ਼ਿਸ਼ਕਾਵਾਂ ‘ਚ ਪਾਇਆ ਜਾਂਦਾ ਹੈ। ਪ੍ਰੋਟੀਨ ਮਾਸਪੇਸ਼ੀਆਂ ਨੂੰ ਮਜ਼ਬੂਤ ਤੇ ਸਿਹਤਮੰਦ ਰੱਖਣ ‘ਚ ਮਦਦ ਕਰਦਾ ਹੈ। ਇਹ ਫੈਟ ਤੇ ਕਾਰਬੋਹਾਈਡ੍ਰੇਟ ਦੀ ਤੁਲਨਾ ‘ਚ ਭੁੱਖ ਤੋਂ ਬਿਹਤਰ ਤਰੀਕੇ ਨਾਲ ਲੜਦਾ ਹੈ। ਇਕ ਸਿਹਤਮੰਦ ਵਿਅਕਤੀ ਨੂੰ ਹਰ ਰੋਜ਼ ਆਪਣੇ ਸਰੀਰ ਦੇ ਵਜ਼ਨ ਪ੍ਰਤੀ ਕਿਲੋਗ੍ਰਾਮ ‘ਤੇ 0.8 ਗ੍ਰਾਮ ਪ੍ਰੋਟੀਨ ਦੇ ਸੇਵਨ ਦੀ ਜ਼ਰੂਰਤ ਹੁੰਦੀ ਹੈ। ਕੁਝ ਲੋਕ ਸ਼ਾਕਾਹਾਰੀ ਹੁੰਦੇ ਹਨ ਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਪ੍ਰੋਟੀਨ ਦੀ ਭਰਪਾਈ ਸਿਰਫ ਨੌਨਵੈੱਜ ਨਾਲ ਹੀ ਹੁੰਦੀ ਹੈ। । ਨੌਨਵੈੱਜ ਤੋਂ ਇਲਾਵਾ ਵੀ ਕਈ ਅਜਿਹੀਆਂ ਸ਼ਬਜੀਆਂ ਤੇ ਫੂਡ ਮੌਜੂਦ ਹਨ ਜੋ ਸਾਡੀ ਸਰੀਰ ਦੀ ਪ੍ਰੋਟੀਨ ਦੀ ਜ਼ਰੂਰਤ ਨੂੰ ਪੂਰਾ ਕਰ ਸਕਦੇ ਹਨ।

 

 

ਪਾਲਕ

- Advertisement -

ਪਾਲਕ ਪ੍ਰੋਟੀਨ ਦਾ ਮੁੱਖ ਸ੍ਰੋਤ ਹੁੰਦਾ ਹੈ। ਇਕ ਕੱਪ ਪਾਲਕ ‘ਚ ਇਕ ਆਂਡੇ ਜਿੰਨਾ ਪ੍ਰੋਟੀਨ ਮਿਲਦਾ ਹੈ।

 

 

ਚਿਆ ਦੇ ਬੀਜ

100 ਗ੍ਰਾਮ ਚਿਆ ਦੇ ਬੀਜ ‘ਚ 17 ਗ੍ਰਾਮ ਪ੍ਰੋਟੀਨ ਹੁੰਦਾ ਹੈ। ਇਸ ਦੇ ਸੇਵਨ ਨਾਲ ਸਰੀਰ ‘ਚ ਪ੍ਰੋਟੀਨ ਦੀ ਕਮੀ ਨੂੰ ਪੂਰਾ ਕੀਤਾ ਜਾ ਸਕਦਾ ਹੈ। ਚਿਆ ਬੀਜ ਤੁਹਾਡੇ ਵਜਨ ਨੂੰ ਵੀ ਕੰਟਰੋਲ ਕਰਦਾ ਹੈ, ਇਸ ਦੇ ਸੇਵਨ ਤੋਂ ਲੰਬੇ ਸਮੇਂ ਤਕ ਭੁੱਖ ਨਹੀਂ ਲੱਗਦੀ।

- Advertisement -

 

 

ਦੁੱਧ ਤੇ ਪਨੀਰ ਦਾ ਸੇਵਨ ਕਰੋ

ਜੇਕਰ ਤੁਸੀਂ ਨੌਨਵੇਜ ਤੋਂ ਪਰਹੇਜ ਕਰਦੇ ਹੋ ਤਾਂ ਤੁਸੀਂ ਆਪਣੀ ਡਾਈਟ ‘ਚ ਦੁੱਧ ਤੇ ਪਨੀਰ ਦਾ ਸੇਵਨ ਕਰੋ। ਦੁੱਧ ਤੇ ਪਨੀਰ ਤੁਹਾਡੀ ਬੌਡੀ ਦੀ ਪ੍ਰੋਟੀਨ ਦੀ ਜ਼ਰੂਰਤ ਨੂੰ ਪੂਰਾ ਕਰਦੇ ਹਨ।

 

ਸੁੱਕੇ ਮੇਵੇ

ਸੁਰਕੇ ਮੇਵੇ ਵੀ ਸਾਡੇ ਸਰੀਰ ਨੂੰ ਊਰਜਾ ਤੇ ਪ੍ਰੋਟੀਨ ਦਿੰਦੇ ਹਨ। ਸਾਨੂੰ ਸਵੇਰੇ ਇਹਨਾਂ ਦਾ ਸੇਵਨ ਕਰਨਾ ਚਾਹੀਦਾ  ਜਿਵੇਂ ਕਿ ਬਾਦਾਮ,ਕਾਜੂ,ਪਿਸਤਾ ਆਦਿ

 

ਫ਼ਲ

ਇਸਤੋਂ ਇਲਾਵਾ ਪ੍ਰੋਟੀਨ ਲਈ ਫ਼ਲਾਂ ਦੀ ਵਰਤੋਂ ਵੀ ਕੀਤੀ  ਸਕਦਾ ਹੈ, ਇਹ ਵੀ ਪ੍ਰੋਚੀਨ ਦਾ ਇੱਕ ਚੰਗਾ ਸਰੋਤ ਹਨ।

 

Share this Article
Leave a comment