Breaking News

ਪੰਜਾਬ ਜ਼ਿਮਨੀ ਚੋਣਾਂ, ਹਰਿਆਣਾ ਤੇ ਮਹਾਰਾਸ਼ਟਰ ਚੋਣਾਂ ਦੇ ਨਤੀਜੇ ਅੱਜ

ਸੂਬੇ ਦੀਆਂ ਚਾਰ ਵਿਧਾਨ ਸਭਾ ਸੀਟਾਂ ‘ਤੇ 21 ਅਤੂਬਰ ਨੂੰ ਹੋਈਆਂ ਜ਼ਿਮਨੀ ਚੋਣਾਂ ਦੇ ਨਤੀਜੇ ਅੱਜ ਯਾਨੀ 24 ਅਕਤੁਬਰ ਨੂੰ ਐਲਾਨੇ ਜਾਣਗੇ। ਚਾਰੋਂ ਹਲਕਿਆਂ ‘ਚ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋ ਜਾਵੇਗੀ। ਦੱਸ ਦੇਈਏ ਇਨ੍ਹਾਂ ਚਾਰ ਹਲਕਿਆਂ ‘ਚ ਜਲਾਲਾਬਾਦ, ਦਾਖਾ, ਫਗਵਾੜਾ ਅਤੇ ਮੁਕੇਰੀਆਂ ‘ਚ 21 ਅਕਤੂਬਰ ਨੂੰ ਵੋਟਾਂ ਪਈਆਂ ਸਨ।

ਪੰਜਾਬ ਜ਼ਿਮਨੀ ਚੋਣਾਂ, ਹਰਿਆਣਾ ਤੇ ਮਹਾਰਾਸ਼ਟਰ  ਵਿਧਾਨ ਸਭਾ ਚੋਣਾਂ ਦੇ ਇੱਕ ਘੰਟੇ ਬਾਅਦ ਰੁਝਾਨ ਆਉਣੇ ਸ਼ੁਰੂ ਹੋ ਜਾਣਗੇ ਤੇ ਦੁਪਹਿਰ ਤੱਕ ਇਹ ਤਸਵੀਰ ਸਾਫ਼ ਹੋ ਜਾਵੇਗੀ ਕਿ ਕਿਸਦੇ ਸਿਰ ਜਿੱਤ ਦਾ ਤਾਜ ਸਜੇਗਾ।

ਮਹਾਰਾਸ਼ਟਰ ਦੀ 288 ਅਤੇ ਹਰਿਆਣਾ ਦੀ 90 ਸੀਟਾਂ ਲਈ ਸੋਮਵਾਰ ਨੂੰ ਵੋਟਾਂ ਪਈਆਂ ਸਨ। ਮਹਾਰਾਸ਼ਟਰ ਵਿੱਚ 3,237 ਉਮੀਦਵਾਰ ਮੈਦਾਨ ਵਿੱਚ ਹਨ , ਜਿਨ੍ਹਾਂ ਵਿੱਚ 235 ਮਹਿਲਾ ਉਮੀਦਵਾਰ ਹਨ।

ਉਥੇ ਹੀ, ਹਰਿਆਣਾ ਵਿੱਚ 104 ਮਹਿਲਾ ਸਮੇਤ ਕੁੱਲ 1169 ਉਮੀਦਵਾਰ ਮੈਦਾਨ ਵਿੱਚ ਹਨ। ਮਹਾਰਾਸ਼ਟਰ ਵਿੱਚ 269 ਅਤੇ ਹਰਿਆਣਾ ਵਿੱਚ ਹਰ ਵਿਧਾਨਸਭਾ ਖੇਤਰ ਵਿੱਚ ਇੱਕ ਮਤਗਣਨਾ ਕੇਂਦਰ ਬਣਾਇਆ ਗਿਆ ਹੈ।

https://www.youtube.com/watch?v=777SOpon27o&feature=youtu.be

Check Also

BJP ਨੇਤਾ ਦੇ ਬੇਟੇ ਦੀ ਸੜਕ ਹਾਦਸੇ ‘ਚ ਹੋਈ ਮੌਤ, ਧੜ ਤੋਂ ਅਲੱਗ ਹੋਈ ਗਰਦਨ

ਨਿਊਜ਼ ਡੈਸਕ: ਹਰਿਆਣਾ ਦੇ ਅੰਬਾਲਾ ‘ਚ ਭਾਜਪਾ ਨੇਤਾ ਦੇ ਪ੍ਰਾਪਰਟੀ ਡੀਲਰ ਪੁੱਤਰ ਦੀ ਸੜਕ ਹਾਦਸੇ …

Leave a Reply

Your email address will not be published. Required fields are marked *