ਜੇਕਰ 2022 ‘ਚ ਭਗਵੰਤ ਮਾਨ ਹੋਣਗੇ ਮੁੱਖ ਮੰਤਰੀ ਦਾ ਚਿਹਰਾ ਤਾਂ ਪਾਰਟੀ ਨੂੰ ਹੋਵੇਗਾ ਭਾਰੀ ਨੁਕਸਾਨ !

TeamGlobalPunjab
4 Min Read

ਮੁੱਖ ਮੰਤਰੀ ਦਾ ਚਿਹਰਾ ਬਣਨ ਲਈ ਭਗਵੰਤ ਮਾਨ ਕੇਜਰੀਵਾਲ ਨੂੰ ਵਿਖਾ ਰਿਹਾ ਤਾਕਤ !

ਮੁੱਖ ਮੰਤਰੀ ਦੇ ਚਿਹਰੇ ਨੂੰ ਲੈਕੇ ਨਹੀਂ ਰੁਕ ਰਿਹਾ ‘ਆਪ’ ਦਾ ਅੰਦਰੂਨੀ ਘਮਸਾਣ ! ਜੀ ਹਾਂ, ਮੁੱਖ ਮੰਤਰੀ ਦੇ ਚਿਹਰੇ ਨੂੰ ਲੈਕੇ ‘ਆਪ’ ‘ਚ ਅੰਦਰੂਨੀ ਘਮਸਾਣ ਪੂਰੇ ਸਿਖਰਾਂ ਤੇ ਹੈ, ਜੇਕਰ 2022 ਚ ਭਗਵੰਤ ਮਾਨ ਹੋਣਗੇ ਮੁੱਖ ਮੰਤਰੀ ਦਾ ਚਿਹਰਾ ਤਾਂ ਪਾਰਟੀ ਨੂੰ ਹੋਵੇਗਾ ਭਾਰੀ ਨੁਕਸਾਨ ? ਸ਼ਾਇਦ ਤੁਸੀਂ ਸੋਚ ਰਹੇ ਹੋਵੋਗੇ ਕਿ ਓਹ ਕਿਵੇਂ?

ਚੱਲੋ ਆਓ ਤੁਹਾਨੂੰ ਦੱਸਦੇ ਹਾਂ, ਕਿ ਕਿਵੇਂ?

ਆਮ ਆਦਮੀ ਪਾਰਟੀ ਕੋਲ ਪੂਰੇ ਭਾਰਤ ‘ਚ ਕੇਵਲ ਇਕ ਹੀ ਲੋਕ ਸਭਾ ਮੈਂਬਰ ਹੈ, ਓਹ ਵੀ ਪੰਜਾਬ ਤੋਂ ਭਗਵੰਤ ਮਾਨ। ਜੇਕਰ ਕੇਜਰੀਵਾਲ 2022 ਦੀਆਂ ਚੋਣਾਂ ਲਈ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਪੇਸ਼ ਕਰਦੇ ਨੇ ਤਾਂ ਸ਼ਾਇਦ ਪੰਜਾਬ ਦੇ ਲੋਕ ਤਾਂ ਖੁਸ਼ ਹੋਣਗੇ, ਪਰ ਆਮ ਆਦਮੀ ਪਾਰਟੀ ਨੂੰ ਭਵਿੱਖ ਚ ਭਾਰੀ ਨੁਕਸਾਨ ਦਾ ਖਮਿਆਜ਼ਾ ਵੀ ਭੁਗਤਾਨਾ ਪੈ ਸਕਦਾ, ਕਿਉਂਕਿ ਕੇਜਰੀਵਾਲ ਕੋਲ ਕੇਵਲ ਭਗਵੰਤ ਮਾਨ ਹੀ ਇਕਲੌਤੇ ਲੋਕ ਸਭਾ ਮੈਂਬਰ ਨੇ, ਜੋ ਕੇਵਲ ਪੰਜਾਬ ਦੇ ਹੀ ਨਹੀਂ ਸਗੋਂ ਪੂਰੇ ਭਾਰਤ ਦੇ ਤੇ ਦੇਸ਼ ਵਿਦੇਸ਼ ਚ ਬੈਠੇ ਭਾਰਤੀਆਂ ਦੀ ਅਵਾਜ਼ ਲੋਕ ਸਭਾ ਚੁੱਕਦੇ ਨੇ, ਭਾਵੇਂ ਓਹ ਮਹਿੰਗਾਈ ਦਾ ਮੁੱਦਾ ਹੋਵੇ, ਕਿਸਾਨੀ ਦਾ ਹੋਵੇ, ਘੱਟ ਗਿਣਤੀਆਂ ਨਾਲ ਹੋ ਰਹੀ ਧੱਕੇਸ਼ਾਹੀ ਦਾ ਹੋਵੇ।

- Advertisement -

ਭਗਵੰਤ ਮਾਨ ਖੁਦ ਵੀ ਕਈ ਵਾਰ ਮੀਡੀਆ ਚ ਇਹ ਗੱਲ ਕਹਿ ਚੁੱਕੇ ਨੇ ਕਿ ਮੇਰੇ ਕੋਲ ਕੇਵਲ ਪੰਜਾਬ ਦੇ ਲੋਕ ਹੀ ਨਹੀਂ ਸਗੋਂ, ਯੂਪੀ, ਕਰਨਾਟਕ, ਅਸਾਮ ਆਦਿ ਸੂਬਿਆਂ ਦੇ ਲੋਕ ਵੀ ਆਪਣੀਆਂ ਮੰਗਾਂ ਲੈਕੇ ਆਉਂਦੇ ਨੇ ਕਿ ਸਾਡੇ ਇਨ੍ਹਾਂ ਮੁੱਦਿਆਂ ਨੂੰ ਲੋਕ ਸਭਾ ਚ ਚੁੱਕਿਆ ਜਾਵੇ, ਮੈਂ ਬੇਬਾਕੀ ਨਾਲ ਉਨ੍ਹਾਂ ਸਾਰਿਆਂ ਦੀਆਂ ਗੱਲਾਂ ਨੂੰ ਆਪਣਾ ਨੈਤਿਕ ਫਰਜ਼ ਹੋਣ ਦੇ ਨਾਤੇ ਪਹਿਲ ਦੇ ਆਧਾਰ ਤੇ ਚੁੱਕਦਾ ਹਾਂ। ਸ਼ਾਇਦ ਇਨ੍ਹਾਂ ਗੱਲਾਂ ਕਰਕੇ ਹੀ ਕੇਜਰੀਵਾਲ ਭਗਵੰਤ ਮਾਨ ਨੂੰ ਪੰਜਾਬ ਚ ਮੁੱਖ ਮੰਤਰੀ ਦਾ ਚਿਹਰਾ ਨਾ ਐਲਾਨ ਕਰਨ।

ਇਸ ਵਕਤ ਭਗਵੰਤ ਮਾਨ ਦੇ ਮੋਢਿਆਂ ਤੇ ਕੇਵਲ ਪੰਜਾਬ ਦੀ ਹੀ ਜ਼ਿੰਮੇਵਾਰੀ ਨਹੀਂ ਸਗੋਂ ਪੂਰੇ ਭਾਰਤ ਦੀ ਜ਼ਿੰਮੇਵਾਰੀ ਉਸ ਦੇ ਮੋਢਿਆਂ ਤੇ ਹੈ ਜੇਕਰ ਕੇਜਰੀਵਾਲ ਤੋਂ ਬਾਅਦ ਆਪ ਪਾਰਟੀ ਦਾ ਭਗਵੰਤ ਮਾਨ ਹੀ ਇਕ ਅਜਿਹਾ ਚਿਹਰਾ ਹੈ ਜੋ ਲੋਕਾਂ ਨੂੰ ਵਧੇਰੇ ਪਸੰਦ ਹੈ, ਜੇਕਰ ਆਮ ਆਦਮੀ ਪਾਰਟੀ ਨੇ ਭਵਿੱਖ ਚ ਲੋਕ ਸਭਾ ਚ ਵੱਡੀ ਜਿੱਤ ਪ੍ਰਾਪਤ ਕਰਨੀ ਹੈ ਤਾਂ ਭਗਵੰਤ ਮਾਨ ਦਾ ਲੋਕ ਸਭਾ ਚ ਲੋਕਾਂ ਦੀ ਅਵਾਜ਼ ਬਣਕੇ ਗੂੰਜਦਾ ਰਹਿਣਾ, ਘਿਓ ਤੇ ਖਿਚੜੀ ਵਾਂਗ ਹੈ।

ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਦੇਸ਼ ਚ ਆਮ ਆਦਮੀ ਪਾਰਟੀ ਦਾ ਭਵਿੱਖ ਪੰਜਾਬ ਚ ਹੋਣ ਵਾਲੀਆਂ 2022 ਦੀਆਂ ਚੋਣਾਂ ਤੇ ਵੀ ਨਿਰਭਰ ਕਰੇਗਾ ਕਿਉਂਕਿ ਜੇਕਰ ਭਗਵੰਤ ਮਾਨ ਵੀ ਲੋਕ ਸਭਾ ਸੀਟ ਤੋਂ ਅਸਤੀਫ਼ਾ ਦੇ ਕੇ ਪੰਜਾਬ ਦੀ ਰਾਜਨੀਤੀ ਚ ਆਉਂਦੈ ਤਾਂ ਪਾਰਟੀ ਨੂੰ ਨੈਸ਼ਨਲ ਪੱਧਰ ਤੇ ਹੀ ਨਹੀਂ ਸਗੋਂ ਅੰਤਰ ਰਾਸ਼ਟਰੀ ਪੱਧਰ ਤੇ ਵੀ ਭਾਰੀ ਨੁਕਸਾਨ ਹੋਵੇਗਾ।

ਇਸ ਵਖ਼ਤ ਭਗਵੰਤ ਮਾਨ ਕੇਵਲ ਪੰਜਾਬੀਆਂ ਦੇ ਹੀ ਨਹੀਂ ਸਗੋਂ, ਹਰਿਆਣਾ, ਬੰਗਾਲ, ਉਡੀਸਾ, ਯੂਪੀ, ਦਿੱਲੀ, ਗੁਜਰਾਤ ਆਦਿ ਸੂਬਿਆਂ ਚ ਵੱਸਦੇ ਲੋਕਾਂ ਦੇ ਵੀ ਹਰਮਨ ਪਿਆਰੇ ਨੇਤਾ ਹਨ। ਜੇਕਰ ਭਗਵੰਤ ਮਾਨ 2022 ਚ ਜਿੱਤ ਪ੍ਰਾਪਤ ਕਰਦੇ ਨੇ ਤਾਂ ਲੋਕ ਸਭਾ ਸੀਟ ਸੰਗਰੂਰ ਤੋਂ ਅਸਤੀਫ਼ਾ ਦੇਣਾ ਹੋਵੇਗਾ, ਫਿਰ ਜ਼ਿਮਨੀ ਚੋਣ ਦਾ ਕਰੋੜਾਂ ਦਾ ਖਰਚਾ ਵੀ ਆਮ ਜਨਤਾ ਦੀ ਜੇਬ ਤੇ ਪਵੇਗਾ, ਫਿਰ ਕਿੱਥੇ ਜਾਣਗੇ ਸਿਆਸੀ ਸੱਭਿਆਚਾਰ ਚ ਬਦਲਾਅ ਕਰਨ ਵਾਲੇ ਸਿਧਾਂਤ, ਆਮ ਆਦਮੀ ਪਾਰਟੀ ਵੀ ਜਿਹੜੇ ਸਿਧਾਂਤਾਂ ਕਰਕੇ ਹੋਂਦ ਚ ਆਈ ਸੀ ਉਨ੍ਹਾਂ ਸਿਧਾਂਤਾਂ ਨੂੰ ਵਿਸਾਰ ਕੇ ਰਵਾਇਤੀ ਪਾਰਟੀਆਂ ਦੇ ਰਾਹ ਤੇ ਤੁਰ ਪਈ।

ਇਕ ਪਾਸੇ ਤਾਂ ਪੰਜਾਬ ਦੇ ਆਪ ਵਿਧਾਇਕ ਕਦੇ ਗਵਰਨਰ ਨੂੰ ਮੰਗ ਪੱਤਰ ਦੇਂਦੇ ਨੇ ਕਿ ਵਿਧਾਇਕ, ਮੰਤਰੀ ਦੀ ਇੱਕੋ ਪੈਨਸ਼ਨ ਹੋਣੀ ਚਾਹੀਦੀ ਹੈ ਤੇ ਦੂਜੇ ਪਾਸੇ ਸੰਸਦ ਮੈਂਬਰ ਹੋਣ ਦੇ ਬਾਵਜੂਦ ਵਿਧਾਇਕ ਦੀ ਚੋਣ ਲੜਨ ਲਈ ਤਿਆਰ ਹੋਣਾ ਕਿੰਨਾ ਕੁ ਜਾਇਜ਼ ਹੈ, ਕਿਉਂਕਿ ਜ਼ਿਮਨੀ ਚੋਣ ਤੇ ਹੋਣ ਵਾਲਾ ਕਰੋੜਾਂ ਦਾ ਖਰਚਾ ਕਿਹੜੇ ਅਸਮਾਨੋਂ ਆਏਗਾ।

- Advertisement -

ਹੁਣ ਵੇਖਣਾ ਹੋਵੇਗਾ ਕਿ, ਕੀ ਭਗਵੰਤ ਮਾਨ ਮੁੱਖ ਮੰਤਰੀ ਦੀ ਕੁਰਸੀ ਦੀ ਜ਼ਿੱਦ ਛੱਡਕੇ ਪਾਰਟੀ ਦੇ ਭਵਿੱਖ ਲਈ ਕੇਜਰੀਵਾਲ ਦੇ ਫੈਸਲੇ ਤੇ ਮੋਹਰ ਲਾਉਣਗੇ ਜਾਂ ਫਿਰ ਨਹੀਂ।

Share this Article
Leave a comment