ਗਰਮ ਪਾਣੀ ‘ਚ ਪਾਕੇ ਇਹ ਮਸਾਲਾ ਪੀਣ ਨਾਲ ਸਿਰ ਦਰਦ ਤੇ ਕਈ ਹੋਰ ਬੀਮਾਰੀਆਂ ਹੋਣਗੀਆਂ ਦੂਰ

Rajneet Kaur
2 Min Read

ਨਿਊਜ਼ ਡੈਸਕ: ਆਪਣੀ ਡੇਲੀ ਲਾਈਫ ‘ਚ ਅਕਸਰ ਲੋਕ ਬਾਹਰ ਦਾ ਖਾਣਾ ਜ਼ਿਆਦਾ ਪਸੰਦ ਕਰਦੇ ਹਨ। ਜਿਸ ਨਾਲ ਤਬੀਅਤ ਖਰਾਬ ਹੁੰਦੀ ਹੈ। ਦੇਸੀ ਮਸਾਲਾ ਖਾਣ ਨਾਲ ਸਿਹਤ ਸੰਬੰਧੀ ਕੁਝ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਅਜਿਹਾ ਹੀ ਇਕ ਮਸਾਲਾ ਹੀਂਗ ਹੈ। ਜਿਸ ਨੂੰ ਜੇਕਰ ਖਾਣੇ ‘ਚ ਪਾਇਆ ਜਾਵੇ ਤਾਂ ਇਸ ਦੀ ਖੁਸ਼ਬੂ ਵਧ ਜਾਂਦੀ ਹੈ।  ਹੀਂਗ ਦੀ ਵਰਤੋਂ ਕਰਨ ਨਾਲ ਅਸੀਂ ਕਈ ਬੀਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹਾਂ।   ਕਈ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਅਸੀਂ ਗਰਮ ਪਾਣੀ ‘ਚ ਹੀਂਗ ਮਿਲਾ ਕੇ ਪੀਂਦੇ ਹਾਂ ਤਾਂ ਸਿਹਤ ਨੂੰ ਕਈ ਹੈਰਾਨੀਜਨਕ ਫਾਇਦੇ ਹੋ ਸਕਦੇ ਹਨ।

ਤੁਸੀਂ ਘਰ ‘ਚ  ਹੀਂਗ ਦਾ ਪਾਣੀ ਤਿਆਰ ਕਰ ਸਕਦੇ ਹੋ ਅਤੇ ਇਸ ਲਈ ਜ਼ਿਆਦਾ ਮਿਹਨਤ ਦੀ ਲੋੜ ਨਹੀਂ ਪਵੇਗੀ। ਤੁਸੀਂ ਇੱਕ ਗਲਾਸ ਪਾਣੀ ਨੂੰ ਹਲਕਾ ਜਿਹਾ ਗਰਮ ਕਰੋ ਅਤੇ ਫਿਰ ਉਸ ਵਿੱਚ ਇੱਕ ਚੁਟਕੀ ਹੀਂਗ ਮਿਲਾ ਕੇ ਖਾਲੀ ਪੇਟ ਪੀਓ।

ਜਿਨ੍ਹਾਂ ਲੋਕਾਂ ਨੂੰ ਅਕਸਰ ਸਿਰਦਰਦ ਦੀ ਸ਼ਿਕਾਇਤ ਰਹਿੰਦੀ ਹੈ, ਉਨ੍ਹਾਂ ਲਈ ਹੀਂਗ ਦਾ ਪਾਣੀ ਬਹੁਤ ਫਾਇਦੇਮੰਦ ਹੋ ਸਕਦਾ ਹੈ। ਇਸ ਮਸਾਲੇ ਵਿਚ ਐਂਟੀ-ਇੰਫਲੇਮੇਟਰੀ ਗੁਣ ਪਾਏ ਜਾਂਦੇ ਹਨ। ਨਾਲ ਹੀ ਇਹ ਸਿਰ ਦੀਆਂ ਖੂਨ ਦੀਆਂ ਨਾੜੀਆਂ ਵਿਚ ਸੋਜ ਨੂੰ ਘੱਟ ਕਰਦਾ ਹੈ, ਜਿਸ ਨਾਲ ਸਿਰ ਦਰਦ ਤੋਂ ਰਾਹਤ ਮਿਲਦੀ ਹੈ।

ਗਰਮ ਪਾਣੀ ਅਤੇ ਹੀਂਗ ਦੇ ਸੇਵਨ ਨਾਲ ਸਾਹ ਦੀ ਸਮੱਸਿਆ ਨੂੰ ਦੂਰ ਕੀਤਾ ਜਾ ਸਕਦਾ ਹੈ। ਇਸਦੇ ਨਾਲ ਹੀ ਜੇਕਰ ਤੁਹਾਨੂੰ ਸਰਦੀ, ਖਾਂਸੀ ਅਤੇ ਜ਼ੁਕਾਮ ਹੈ ਤਾਂ ਇਹ ਤੁਹਾਡੇ ਲਈ ਰਾਮਬਾਣ ਸਾਬਤ ਹੋ ਸਕਦਾ ਹੈ। ਬਦਲਦੇ ਮੌਸਮ ‘ਚ ਇਸ ਨੂੰ ਨਿਯਮਿਤ ਰੂਪ ‘ਚ ਪੀਓ।

ਹਿੰਗ ਦੇ ਪਾਣੀ ਨਾਲ ਤੁਸੀਂ ਵਧਦੇ ਭਾਰ ਨੂੰ ਵੀ ਘਟਾ ਸਕਦੇ ਹੋ, ਕਿਉਂਕਿ ਇਹ ਖੂਨ ਵਿੱਚ ਖਰਾਬ ਕੋਲੇਸਟ੍ਰੋਲ ਨੂੰ ਘਟਾਉਂਦਾ ਹੈ ਅਤੇ ਭਾਰ ਨੂੰ ਕੰਟਰੋਲ ਵਿੱਚ ਰੱਖਦਾ ਹੈ। ਨਾਲ ਹੀ ਇਸ ਦੇ ਸੇਵਨ ਨਾਲ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵੀ ਘੱਟ ਹੁੰਦਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share This Article
Leave a Comment