ਮਿੱਠਾ ਖਾਣ ‘ਚ ਪੁਰਸ਼ਾਂ ਨਾਲੋਂ ਅੱਗੇ ਹਨ ਮਹਿਲਾਵਾਂ: ਅਧਿਐਨ

TeamGlobalPunjab
2 Min Read

ਨਿਊਜ਼ ਡੈਸਕ : ਆਮ ਜੀਵਨ ‘ਚ ਚੀਨੀ ਜਾਂ ਮਿੱਠੇ ਤੋਂ ਬਣੀਆਂ ਚੀਜ਼ਾਂ ਦਾ ਉਪਯੋਗ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਹੈ। ਬਹੁਤ ਘੱਟ ਲੋਕ ਅਜਿਹੇ ਹਨ ਜਿਹੜੇ ਆਪਣੇ ਜੀਵਨ ‘ਚ ਮਿੱਠਾ (ਚੀਨੀ) ਜਾਂ ਮਿੱਠੇ ਤੋਂ ਬਣੀਆਂ ਚੀਜ਼ਾਂ ਦਾ ਬਹੁਤ ਘੱਟ ਉਪਯੋਗ ਕਰਦੇ ਹਨ।

ਹਾਲਾਂਕਿ ਬਹੁਤ ਸਾਰੇ ਲੋਕ ਇਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਜ਼ਿਆਦਾ ਚੀਨੀ ਜਾਂ ਮਿੱਠਾ ਖਾਣਾ ਉਨ੍ਹਾਂ ਦੀ ਸਿਹਤ ਨੂੰ ਕਈ ਤਰ੍ਹਾਂ ਨਾਲ ਪ੍ਰਭਾਵਿਤ ਕਰ ਸਕਦਾ ਹੈ ਅਤੇ ਸਰੀਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ।

ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ

(ਆਈ.ਸੀ.ਐੱਮ.ਆਰ) ਤੇ ਨੈਸ਼ਨਲ ਇੰਸਟੀਚਿਊਟ ਆਫ ਨਿਉਟ੍ਰੀਸ਼ਨ (ਐੱਨਆਈਐੱਨ), ਹੈਦਰਾਬਾਦ ਨੇ ਦੇਸ਼ ਦੇ 7 ਵੱਡੇ ਮੈਟਰੋ ਸ਼ਹਿਰਾਂ ‘ਚ ਇਸ ਸਬੰਧੀ ਇੱਕ ਅਧਿਐਨ ਕੀਤਾ। ਅਧਿਐਨ ਤੋਂ ਬਾਅਦ ਆਏ ਨਤੀਜਿਆਂ ਨੇ ਸਭ ਨੂੰ ਹੈਰਾਨ ਕਰ ਕੇ ਰੱਖ ਦਿੱਤਾ। ਅਧਿਐਨ ਅਨੁਸਾਰ ਇਨ੍ਹਾਂ 7 ਮਹਾਂਨਗਰਾਂ ‘ਚ ਚੀਨੀ ਦੀ ਔਸਤਨ ਖਪਤ 19.5 ਗ੍ਰਾਮ ਪ੍ਰਤੀ ਦਿਨ ਪਾਈ ਗਈ ਜੋ ਕਿ ਆਈਸੀਐੱਮਆਰ (ICMR) ਦੁਆਰਾ ਨਿਰਧਾਰਿਤ ਕੀਤੀ ਔਸਤਨ ਖਪਤ ਤੋਂ ਕਾਫੀ ਘੱਟ ਹੈ। ਆਈਸੀਐੱਮਆਰ ਦੁਆਰਾ ਹਰ ਰੋਜ਼ ਔਸਤਨ 30 ਗ੍ਰਾਮ ਚੀਨੀ ਪ੍ਰਤੀ ਵਿਅਕਤੀ ਨਿਰਧਾਰਿਤ ਕੀਤੀ ਗਈ ਹੈ।

- Advertisement -

ਇੱਕ ਪੁਰਸ਼ ਹਰ ਰੋਜ਼ 18.7 ਗ੍ਰਾਮ ਚੀਨੀ ਦੀ ਖਪਤ ਕਰਦਾ ਹੈ ਤੇ ਮਹਿਲਾਵਾਂ 20.20 ਗ੍ਰਾਮ ਹਰ ਰੋਜ਼। ਇੰਟਰਨੈਸ਼ਨਲ ਲਾਇਫ ਸਾਇੰਸਜ਼ ਇੰਸਟੀਚਿਊਟ ਆਫ ਇੰਡੀਆ (ILSI) ਦੇ ਚੇਅਰਮੈੱਨ ਪੀ.ਕੇ. ਸੇਠ ਦੇ ਅਨੁਸਾਰ ਮਿੱਠੇ ਦੀ ਔਸਤਨ ਖਪਤ ਦੇ ਹਿਸਾਬ ਨਾਲ ਪਹਿਲੇ ਸਥਾਨ ‘ਤੇ ਮੁੰਬਈ, ਦੂਜੇ ‘ਤੇ ਅਹਿਮਦਾਬਾਦ ਤੇ ਤੀਜ਼ੇ ਸਥਾਨ ‘ਤੇ ਦਿੱਲੀ ਆਉਂਦਾ ਹੈ। ਮੁੰਬਈ ਦੇ ਇੱਕ ਵਿਅਕਤੀ ਦੀ ਔਸਤਨ ਹਰ ਰੋਜ਼ ਚੀਨੀ ਖਪਤ 26.3 ਗ੍ਰਾਮ, ਅਹਿਮਦਾਬਾਦ 25.9 ਗ੍ਰਾਮ ਤੇ ਦਿੱਲੀ 23.2 ਗ੍ਰਾਮ ਹੈ।

ਅਕਸਰ ਕਿਹਾ ਜਾਂਦਾ ਹੈ ਕਿ ਬੱਚੇ ਸਭ ਤੋਂ ਜ਼ਿਆਦਾ ਮਿਠਾਈਆਂ ਦਾ ਸੇਵਨ ਕਰਦੇ ਹਨ। ਪਰ ਅਧਿਐਨ ‘ਚ ਨਤੀਜ਼ੇ ਬਿਲਕੁਲ ਇਸ ਦੇ ਉਲਟ ਆਏ ਹਨ। ਅਧਿਐਨ ਅਨੁਸਾਰ ਇੱਕ ਬੱਚਾ ਰੋਜ਼ਾਨਾ ਔਸਤਨ 17.6 ਗ੍ਰਾਮ, 10 ਤੋਂ 18 ਸਾਲ ਦੀ ਉਮਰ ਦੇ ਬੱਚੇ ਔਸਤਨ 19.9 ਗ੍ਰਾਮ, 19 ਤੋਂ 35 ਸਾਲ ਦੀ ਉਮਰ ਦੇ ਨੌਜਵਾਨ ਔਸਤਨ 19.4 ਗ੍ਰਾਮ, 36 ਤੋਂ 59 ਸਾਲ ਦੀ ਉਮਰ ਦੇ ਲੋਕ ਔਸਤਨ 20.5 ਗ੍ਰਾਮ ਤੇ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਔਸਤਨ 20.3 ਗ੍ਰਾਮ ਚੀਨੀ ਦੀ ਹਰ ਰੋਜ਼ ਖਪਤ ਕਰਦੇ ਹਨ। ਅਧਿਐਨ ਤੋਂ ਸਪਸ਼ਟ ਹੋਇਆ ਹੈ ਕਿ ਬੱਚਿਆਂ ਨਾਲੋਂ ਬਾਲਗ ਜ਼ਿਆਦਾ ਚੀਨੀ ਦਾ ਸੇਵਨ ਕਰਦੇ ਹਨ।

Share this Article
Leave a comment