ਮਸਾਲਿਆ ਦੀ ਖਰੀਦ ਕਰੋ ਸੋਚ ਸਮਝ ਕੇ, ਕਿਤੇ ਤੁਸੀਂ ਵੀ ਨਕਲ ਨੂੰ ਮਹੱਤਵ ਤਾਂ ਨਹੀਂ ਦੇ ਰਹੇ

TeamGlobalPunjab
3 Min Read

ਨਿਊਜ਼ ਡੈਸਕ – ਸ਼ਾਇਦ ਹੀ ਅਜਿਹਾ ਕੋਈ ਘਰ ਜਾਂ ਪਰਿਵਾਰ ਹੋਵੇਗਾ ਜਿੱਥੇ ਅਦਰਕ ਦੀ ਵਰਤੋਂ ਨਾ ਹੁੰਦੀ ਹੋਵੇ। ਚਾਹ ਤੋਂ ਲੈ ਕੇ ਲਗਭਗ ਹਰ ਤਰ੍ਹਾਂ ਦੇ ਪਕਵਾਨਾਂ ‘ਚ ਸਿਹਤ ਦੇ ਗੁਣਾਂ ਨਾਲ ਭਰਪੂਰ ਅਦਰਕ ਦਾ ਇਸਤੇਮਾਲ ਆਮ ਤੌਰ ‘ਤੇ ਕੀਤਾ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਤੁਹਾਡੀ ਸਿਹਤ ਲਈ ਉਦੋਂ ਹੀ ਚੰਗਾ ਹੈ ਜੇਕਰ ਇਹ ਅਸਲੀ ਹੋਵੇ। ਠੰਡ ਦੇ ਇਸ ਮੌਸਮ ‘ਚ ਤਾਂ ਇਸ ਦੀ ਵਰਤੋਂ ਹਰ ਘਰ ‘ਚ ਕੀਤੀ ਜਾਂਦੀ ਹੈ। ਕੋਰੋਨਾ ਕਾਲ ‘ਚ ਅਦਰਕ ਦੇ ਕਾਹੜ੍ਹੇ ਤੋਂ ਭਲਾ ਕਿਸ ਨੂੰ ਇਨਕਾਰ ਹੋਵੇਗਾ, ਇਸ ਲਈ ਰੋਜ਼ਾਨਾ ਜੀਵਨ ‘ਚ ਵਰਤੇ ਜਾਣ ਵਾਲੇ ਇਸ ਇੰਗ੍ਰੀਡਿਐਂਟ ਦੀ ਮਹੱਤਤਾ ਹੋਰ ਵੱਧ ਜਾਂਦੀ ਹੈ। ਪਰ ਬਾਜ਼ਾਰ ‘ਚ ਮਿਲਾਵਟਖੋਰੀ ਦੇ ਇਸ ਯੁੱਗ ‘ਚ ਅਦਰਕ ਵੀ ਨਕਲੀ ਵਿਕ ਰਿਹਾ ਹੈ। ਅਜਿਹੀ ਸਥਿਤੀ ‘ਚ ਤੁਹਾਡੇ ਲਈ ਇਹ ਜਾਣਨਾ ਬਹੁਤ ਮਹੱਤਵਪੂਰਨ ਹੋ ਜਾਂਦਾ ਹੈ ਕਿ ਤੁਸੀਂ ਅਸਲੀ ਅਦਰਕ ਦੀ ਵਰਤੋਂ ਕਰ ਰਹੇ ਹੋ ਜਾਂ ਨਕਲੀ।

ਜੇਕਰ ਤੁਸੀਂ ਅਦਰਕ ਖਰੀਦ ਰਹੇ ਹੋ ਤਾਂ ਪਹਿਲਾਂ ਇਸ ਨੂੰ ਸੁੰਘ ਕੇ ਦੇਖ ਲਓ ਕਿਉਂਕਿ ਬਾਜ਼ਾਰ ‘ਚ ਇਸ ਦੇ ਨਾਂ ‘ਤੇ ਇੱਕ ਪਹਾੜੀ ਜੜ੍ਹ ਵੀ ਵੇਚੀ ਜਾਂਦੀ ਹੈ ਜੋ ਬਿਲਕੁਲ ਅਦਰਕ ਵਰਗੀ ਦਿਖਾਈ ਦਿੰਦੀ ਹੈ। ਅਸਲੀ ਅਦਰਕ ਦੀ ਮਹਿਕ ਬਹੁਤ ਤੇਜ਼ ਹੁੰਦੀ ਹੈ। ਜੇਕਰ ਇਸ ਦੇ ਕੋਲ ਜਾਂਦੇ ਹੀ ਤਿੱਖੀ ਖੁਸ਼ਬੂ ਆਉਂਦੀ ਹੈ ਤਾਂ ਅਦਰਕ ਅਸਲੀ ਹੈ ਅਤੇ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਸਮਝੋ ਕਿ ਇਹ ਅਦਰਕ ਨਹੀਂ ਹੈ। ਇਹ ਪਹਾੜੀ ਦਰੱਖਤ ਦੀ ਜੜ੍ਹ ਹੈ ਜਿਸ ਨੂੰ ਸਬਜ਼ੀ ਵਾਲੇ ਮੁਨਾਫਾ ਕਮਾਉਣ ਲਈ ਅਦਰਕ ਦਾ ਨਾਂ ਦੇ ਕੇ ਵੇਚਦੇ ਹਨ। ਤੁਸੀਂ ਇਸ ਨੂੰ ਜਾਣਨ ਲਈ ਥੋੜ੍ਹਾ ਜਿਹਾ ਹਿੱਸਾ ਤੋੜ ਕੇ ਟੇਸਟ ਵੀ ਕਰ ਸਕਦੇ ਹੋ।

 ਜਦੋਂ ਵੀ ਤੁਸੀਂ ਬਾਜ਼ਾਰ ‘ਚ ਅਦਰਕ ਖਰੀਦਣ ਜਾਂਦੇ ਹੋ ਤਾਂ ਇਸ ਨੂੰ ਖੁਦ ਹੀ ਛਾਂਟ ਕੇ ਲਓ। ਇਸ ਦੇ ਨਾਲ ਇਹ ਵੀ ਧਿਆਨ ਰੱਖੋ ਕਿ ਅਦਰਕ ਦਾ ਬਾਹਰੀ ਛਿਲਕਾ ਪਤਲਾ ਹੋਵੇ। ਜੇਕਰ ਅਦਰਕ ਅਸਲੀ ਹੋਵੇਗਾ ਤਾਂ ਇਸ ਵਿੱਚ ਆਪਣਾ ਨਹੁੰ ਮਾਰ ਕੇ ਦੇਖੋ। ਇਸ ਵਿੱਚ ਨਹੁੰ ਮਾਰਨ ਨਾਲ ਛਿਲਕਾ ਅਸਾਨੀ ਨਾਲ ਉਤਰ ਜਾਂਦਾ ਹੈ।

ਬਾਜ਼ਾਰ ਜਾਉਣ ‘ਤੇ ਜੇਕਰ ਤੁਸੀਂ ਵੀ ਮਿੱਟੀ ਵਾਲੇ ਅਦਰਕ ਦੀ ਬਜਾਏ ਸਾਫ਼ ਅਦਰਕ ਖ਼ਰੀਦਣ ਲਈ ਰੁੱਖ ਕਰਦੇ ਹੋ ਤਾਂ ਜ਼ਰਾ ਰੁਕੋ! ਇਹ ਸਾਫ਼ ਅਦਰਕ ਸਿਰਫ਼ ਦਿਖਣ ‘ਚ ਹੀ ਸਾਫ਼ ਹੁੰਦਾ ਹੈ ਤੇ ਤੁਹਾਡੀ ਸਿਹਤ ਨਾਲ ਖਿਲਵਾੜ ਕਰ ਸਕਦਾ ਹੈ ਕਿਉਂਕਿ ਬਾਜ਼ਾਰ ਵਿੱਚ ਅੱਜ-ਕੱਲ੍ਹ ਐਸਿਡ ਨਾਲ ਧੋਤੇ ਹੋਏ ਅਦਰਕ ਦਾ ਬੋਲਬਾਲਾ ਹੈ। ਐਸਿਡ ਨਾਲ ਧੋਣ ਕਾਰਨ ਇਹ ਅਦਰਕ ਸਾਫ਼ ਦਿਖਾਈ ਦਿੰਦਾ ਹੈ। ਇਸ ਲਈ ਜੇਕਰ ਤੁਸੀਂ ਸਾਫ਼ ਦੀ ਬਜਾਏ ਥੋੜ੍ਹੇ ਜਿਹੇ ਗੰਦੇ ਅਦਰਕ ਨੂੰ ਤਵੱਜੋ ਦੇਵੋਗੇ ਤਾਂ ਇਹ ਸਵਾਦ ਅਤੇ ਸਿਹਤ ਦੋਹਾਂ ਤਰੀਕਿਆਂ ਨਾਲ ਲਾਭਕਾਰੀ ਹੋਵੇਗਾ। ਪਰ ਜੇਕਰ ਇਹ ਨਕਲੀ ਹੈ ਤਾਂ ਤੁਹਾਨੂੰ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।

- Advertisement -

Share this Article
Leave a comment