ਮਲਿਆਲਮ ਅਦਾਕਾਰਾ ਫਿਲਮ ਸ਼ੂਟਿੰਗ ਦੌਰਾਨ ਹਾਦਸੇ ਦਾ ਸ਼ਿਕਾਰ

TeamGlobalPunjab
1 Min Read

ਨਿਊਜ਼ ਡੈਸਕ – ਮਲਿਆਲਮ ਅਦਾਕਾਰਾ ਪ੍ਰਿਆ ਪ੍ਰਕਾਸ਼ ਨੂੰ ਕੌਣ ਭੁੱਲ ਸਕਦਾ ਹੈ। ਪ੍ਰਿਆ ਦੀ ਨੈਨ ਮਟਕਾਉਣ ਦੀ ਸ਼ੈਲੀ ਦੱਖਣ ਤੋਂ ਲੈ ਕੇ ਉੱਤਰ ਭਾਰਤ ਤੱਕ ਮਸ਼ਹੂਰ ਹੋ ਗਈ ਹੈ। ਹੁਣ ਉਹ ਇਕ ਵਾਰ ਫਿਰ ਤੋਂ ਸੁਰਖੀਆਂ ‘ਚ ਹੈ। ਪਰ ਕਿਸੇ ਗਾਣੇ ਜਾਂ ਫਿਲਮ ਕਰਕੇ ਨਹੀਂ, ਬਲਕਿ ਸ਼ੂਟਿੰਗ ਦੌਰਾਨ ਹੋਏ ਇੱਕ ਹਾਦਸੇ ਕਰਕੇ ।

 ਪ੍ਰਿਆ ਪ੍ਰਕਾਸ਼ ਨੇ ਆਪਣੇ ਇੰਸਟਾਗ੍ਰਾਮ ਤੋਂ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ‘ਚ ਉਹ ਇਕ ਗਾਣੇ ਦੀ ਸ਼ੂਟਿੰਗ ਕਰ ਰਹੀ ਹੈ। ਇਸ ਸਮੇਂ ਦੌਰਾਨ ਉਸਦੇ ਨਾਲ ਇੱਕ ਛੋਟਾ ਜਿਹਾ ਹਾਦਸਾ ਹੋਇਆ। ਵੀਡੀਓ ‘ਚ ਤੇਲਗੂ ਅਦਾਕਾਰ ਨਿਤਿਨ ਵੀ ਦਿਖਾਈ ਦੇ ਰਹੇ ਹਨ। ਸ਼ੂਟਿੰਗ ਦਾ ਦ੍ਰਿਸ਼ ਅਜਿਹਾ ਹੈ ਕਿ ਪ੍ਰਿਆ ਭੱਜ ਕੇ ਆਉਂਦੇ ਹਨ ਤੇ ਨਿਤਿਨ ਦੀ ਪਿੱਠ ਉੱਤੇ ਚੜ੍ਹ ਜਾਂਦੇ ਹਨ ਪਰ ਇਸ ਦੌਰਾਨ ਪ੍ਰਿਆ ਪਿੱਠ ਤੋਂ ਖਿਸਕ ਜਾਂਦੀ ਹੈ, ਜਿਸ ਦੌਰਾਨ ਪ੍ਰਿਆ ਨੂੰ ਸੱਟ ਲੱਗ ਜਾਂਦੀ ਹੈ।

 ਪ੍ਰਿਆ ਪ੍ਰਕਾਸ਼ ਫਿਲਮ ‘ਕਰੈਕ’ ਫਿਲਮ ਨਾਲ ਤੇਲਗੂ ਫਿਲਮ ਇੰਡਸਟਰੀ ‘ਚ ਕਦਮ ਰੱਖਣ ਜਾ ਰਹੀ ਹੈ। ਉਹ ਉਸੇ ਫਿਲਮ ਲਈ ਗਾਣੇ ਦੀ ਸ਼ੂਟਿੰਗ ਕਰ ਰਹੀ ਸੀ। ਉਸ ਦੇ ਨਾਲ ਅਦਾਕਾਰ ਨਿਤਿਨ ਨਜ਼ਰ ਆਉਣਗੇ। ‘ਕਰੈਕ’ ਫਿਲਮ ਦਾ ਪਹਿਲਾ ਗਾਣਾ ਰਿਲੀਜ਼ ਹੋ ਚੁੱਕਿਆ ਹੈ, ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ।

Share this Article
Leave a comment