BSNL ਨੂੰ ਸੰਕਟ ਤੋਂ ਕੱਢਣ ਲਈ ਕੰਪਨੀ ਕਰੇਗੀ 54,000 ਕਰਮਚਾਰੀਆਂ ਦੀ ਛੁੱਟੀ

ਸਰਕਾਰੀ ਟੈਲੀਕਾਮ ਕੰਪਨੀ ਭਾਰਤ ਸੰਚਾਰ ਨਿਗਮ ਲਿਮਟਿਡ ਤੋਂ 54,000 ਕਰਮਚਾਰੀਆਂ ਦੀ ਛੁੱਟੀ ਹੋ ਸਕਦੀ ਹੈ। ਡੇੱਕਨ ਹੇਰਾਲਡ ਦੀ ਇੱਕ ਰਿਪੋਰਟ ਦੇ ਮੁਤਾਬਕ ਬੁੱਧਵਾਰ ਨੂੰ ਕੰਪਨੀ ਦੇ ਬੋਰਡ ਨੇ ਕਰੀਬ 54,000 ਕਰਮਚਾਰੀਆਂ ਨੂੰ ਨੌਕਰੀ ਤੋਂ ਹਟਾਉਣ ਦਾ ਫੈਸਲਾ ਕਰ ਲਿਆ ਹੈ। ਫਿਲਹਾਲ ਆਖਰੀ ਫੈਸਲਾ ਲੈਣ ਤੋਂ ਪਹਿਲਾਂ ਬੋਰਡ ਲੋਕ ਸਭਾ ਚੋਣਾਂ ਖਤਮ ਹੋਣ ਦਾ ਇੰਤਜ਼ਾਰ ਕਰ ਰਿਹਾ ਹੈ। ਰਿਪੋਰਟ ਦੇ ਹਵਾਲੇ ਤੋਂ ਸੂਤਰਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਮਾਰਚ ਦੇ ਮਹੀਨੇ ਵਿੱਚ ਮਾਹਿਰਾਂ ਦੀ ਇੱਕ ਕਮੇਟੀ ਦਾ ਗਠਨ ਕੀਤਾ ਸੀ। ਮਾਹਿਰਾਂ ਨੇ ਬੀਐਸਐਨਐਲ ਬੋਰਡ ਨੂੰ 10 ਸੁਝਾਅ ਦਿੱਤੇ, ਜਿਨ੍ਹਾਂ ਵਿਚੋਂ 3 ‘ਤੇ ਲੱਗਭੱਗ ਮੋਹਰ ਲਗਾ ਦਿੱਤੀ ਗਈ ਹੈ।

ਸੰਚਾਰ ਵਿਭਾਗ ਫਿਲਹਾਲ ਚੋਣਾਂ ਦੇ ਖਤਮ ਹੋਣ ਦਾ ਇੰਤਜ਼ਾਰ ਕਰ ਰਿਹਾ ਹੈ ਜਿਵੇਂ ਹੀ ਚੋਣਾਂ ਦੀ ਸਾਰੀ ਪ੍ਰਕਿਰਿਆ ਪੂਰੀ ਹੋਵੇਗੀ, ਕਰਮਾਚਾਰੀਆਂ ਨੂੰ ਉਨ੍ਹਾਂ ਦੀ ਸੇਵਾ ਤੋਂ ਮੁਕਤ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਬੀਐਸਐਨਐਲ ਬੋਰਡ ਨੇ ਰਿਟਾਇਰਮੈਂਟ ਦੀ ਉਮਰ ਸੀਮਾ 60 ਸਾਲ ਤੋਂ ਘਟਾ ਕੇ 58 ਸਾਲ ਕਰਨ ਦਾ ਫੈਸਲਾ ਕਰ ਲਿਆ ਹੈ। ਆਪਣੀ ਮਰਜੀ ਨਾਲ ਰਿਟਾਇਰਮੈਂਟ ਲੈਣ ਦੀ ਉਮਰ ਵੀ 50 ਅਤੇ ਇਸ ਤੋਂ ਜ਼ਿਆਦਾ ਨਿਰਧਾਰਿਤ ਕੀਤੀ ਗਈ ਹੈ।

ਜ਼ਿਕਰਯੋਗ ਹੈ ਕਿ ਰਿਟਾਇਰਮੈਂਟ ਅਤੇ ਵੀਆਰਐਸ ਦੀ ਨਵੀਂ ਉਮਰ ਸੀਮਾ ਦੀ ਵਜ੍ਹਾ ਨਾਲ ਕਰੀਬ 54,451 ਬੀਐਸਐਨਐਲ ਕਰਮਚਾਰੀ ਸੇਵਾ ਤੋਂ ਬਾਹਰ ਹੋ ਜਾਣਗੇ। ਫਿਲਹਾਲ, ਬੀਐਸਐਨਐਲ ਵਿੱਚ ਕੁੱਲ ਕਰਮਚਾਰੀਆਂ ਦੀ ਗਿਣਤੀ 174,312 ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਕਦਮ ਦੀ ਵਜ੍ਹਾ ਨਾਲ ਬੀਐਸਐਨਐਲ ਅਗਲੇ 6 ਸਾਲਾਂ ਦੇ ਦੌਰਾਨ ਆਪਣੇ ਵੇਜ ਬਿਲ ਵਿੱਚ 13,895 ਕਰੋੜ ਦੀ ਬਚਤ ਕਰੇਗੀ। ਅੱਜ ਦੀ ਤਾਰੀਖ ਵਿੱਚ ਬੀਐਸਐਨਐਲ ਅਤੇ ਐਮਟੀਐਨਐਲ ਨੇ ਆਪਣੇ ਕਰਮਚਾਰੀਆਂ ਨੂੰ ਫਰਵਰੀ ਮਹੀਨੇ ਦੀ ਸੈਲਰੀ ਨਹੀਂ ਦਿੱਤੀ ਹੈ। ਗੰਭੀਰ ਆਰਥਿਕ ਹਾਲਤ ਨੂੰ ਦੇਖਦੇ ਹੋਏ ਕੰਪਨੀ ਨੇ ਸਰਕਾਰ ਤੋਂ ਗੁਹਾਰ ਲਗਾਈ ਸੀ ਹਾਲਾਂਕਿ ਸਰਕਾਰ ਨੇ ਹੁਣ ਤੱਕ ਉਸ ‘ਤੇ ਕੋਈ ਫੈਸਲਾ ਨਹੀਂ ਲਿਆ ਹੈ।

Check Also

ਪੀ.ਐੱਮ.ਸੀ. ਘੁਟਾਲਾ ਮਾਮਲੇ ‘ਚ ਬੈਂਕ ਦੇ ਸਾਬਕਾ ਡਾਇਰੈਕਰ ਸੁਰਜੀਤ ਸਿੰਘ ਅਰੋੜਾ ਗ੍ਰਿਫਤਾਰ

ਮੁੰਬਈ: ਮੁੰਬਈ ਪੁਲਿਸ ਦੀ ਆਰਥਿਕ ਅਪਰਾਧ ਵਿੰਗ ਨੇ ਪੰਜਾਬ ਤੇ ਮਹਾਰਾਸ਼ਟਰ ਕੋ-ਆਪਰੇਟਿਵ ਬੈਂਕ ( PMC …

Leave a Reply

Your email address will not be published.