ਬ੍ਰਿਟਿਸ਼ ਟੂਰਿਜ਼ਮ ਮੈਗਜ਼ੀਨ ਨੇ ਪਾਕਿਸਤਾਨ ਨੂੰ ਐਲਾਨਿਆ ਸਰਵੋਤਮ ਸੈਰ ਸਪਾਟਾ ਪਲੇਸ

TeamGlobalPunjab
1 Min Read

ਮਸ਼ਹੂਰ ਬ੍ਰਿਟਿਸ਼ ਟੂਰਿਜ਼ਮ ਮੈਗਜ਼ੀਨ ਕੌਨਡੇ ਨਾਸਟ ਟਰੈਵਲਰ ਦੁਆਰਾ ਪਾਕਿਸਤਾਨ ਨੂੰ ਛੁੱਟੀਆਂ ਮਨਾਉਣ ਲਈ ਸਰਵਉੱਚ ਸੈਰ-ਸਪਾਟਾ ਸਥਾਨ ਐਲਾਨਿਆ ਗਿਆ ਹੈ।

ਆਪਣੀ ਰਿਪੋਰਟ ਵਿੱਚ, ਮੈਗਜ਼ੀਨ ਨੇ ਕਿਹਾ ਹੈ ਕਿ ਪਾਕਿਸਤਾਨ ਵਿੱਚ ਚੀਨ ਅਤੇ ਨੇਪਾਲ ਦੇ ਮੁਕਾਬਲੇ ਸ਼ੈਰ ਲਈ ਜਿਆਦਾ ਉੱਚੀਆਂ ਚੋਟੀਆਂ ਹਨ, ਜਿਸ ਕਾਰਨ ਇਹ ਯਾਤਰੀਆਂ ਲੲੀ ਖਿੱਚ ਦਾ ਕੇਂਦਰ ਬਣ ਗਿਆ ਹੈ।

ਪਾਕਿਸਤਾਨ ਟੂਰਿਜ਼ਮ ਡਿਵਲਪਮੈਂਟ ਕਾਰਪੋਰੇਸ਼ਨ ਵੱਲੋਂ ਦੱਸਿਆ ਗਿਆ ਹੈ ਕਿ ਪਿਛਲੇ ਸਾਲ ਪਾਕਿਸਤਾਨ ਵਿੱਚ ਟੂਰਿਸਟ ਵੀਜ਼ੇ ‘ਤੇ 17 ਹਜ਼ਾਰ 823 ਯਾਤਰੀ ਆਏ ਜਦੋਂ ਕਿ ਸਾਲ 2017 ਵਿੱਚ 10 ਹਜ਼ਾਰ 476 ਆਏ ਸਨ।

ਰਿਪੋਰਟਾਂ ਮੁਤਾਬਿਕ ਪਾਕਿਸਤਾਨ ਦੇ ਲਾਹੌਰ ਵਿੱਚ ਕਈ ਅਜਿਹੀਆਂ ਥਾਵਾਂ ਹਨ ਜਿਹੜੀਆਂ ਕਿ ਯਾਤਰੀਆਂ ਨੂੰ ਆਪਣੇ ਵੱਲ ਖਿੱਚਦੀਆਂ ਹਨ।

ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਤੋਂ ਪਹਿਲਾਂ ਯਾਤਰੀਆਂ ਨੂੰ ਸੈਰ ਸਪਾਟੇ ਦੌਰਾਨ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਹੁਣ ਇਸ ਵਿੱਚ ਕਾਫੀ ਸੁਧਾਰ ਹੋ ਰਿਹਾ ਹੈ।

ਪਾਕਿਸਤਾਨ ਸਰਕਾਰ ਦੇਸ਼ ਦੇ ਸੈਰ-ਸਪਾਟਾ ਖੇਤਰ ਨੂੰ ਉਤਸ਼ਾਹਤ ਕਰਨ ਲਈ ਉਤਸੁਕ ਹੈ ਅਤੇ ਇਸ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ।ਇਸ ਵਿੱਚ 70 ਪ੍ਰਤੀਸ਼ਤ ਵਾਧਾ ਹੋਇਆ ਦੱਸਿਆ ਜਾ ਰਿਹਾ ਹੈ।

Share This Article
Leave a Comment