ਬ੍ਰਿਟੇਨ ਦੇ ਪੀਐਮ ਦਾ ਭਾਰਤ ਦੌਰਾ, ਮੋਦੀ ਨਾਲ ਇਸ ਮੁੱਦੇ ‘ਤੇ ਕਰਨਗੇ ਚਰਚਾ

TeamGlobalPunjab
2 Min Read

ਯੂਕੇ : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਭਾਰਤ ਦੌਰੇ ‘ਤੇ ਆ ਰਹੇ ਹਨ। ਜਿਸ ਨੂੰ ਲੈ ਕੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਜਿਸ ਮੁੱਦੇ ‘ਤੇ ਗੱਲਬਾਤ ਸਾਂਝੀ ਕਰਨੀ, ਅੱਜ ਉਸ ਦਾ ਜ਼ਿਕਰ ਕੀਤਾ ਹੈ। ਪੀਐਮ ਬੋਰਿਸ ਜੌਹਨਸਨ ਨੇ ਦਾਅਵਾ ਕਰਦੇ ਹੋਏ ਕਿਹਾ ਕਿ ਭਾਰਤ ਅਤੇ ਬ੍ਰਿਟੇਨ ਨੇ ਭਵਿੱਖ ਨੂੰ ਲੈ ਕੇ ਇਕ ਸਾਂਝਾ ਵਿਜ਼ਨ ਜਾਰੀ ਕੀਤਾ ਹੈ, ਜਿਸ ਦੇ ਤਹਿਤ ਮੈਂ ਆਪਣੇ ਆਉਣ ਵਾਲੇ ਦੌਰੇ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਨਵੀਂ ਦਿੱਲੀ ਵਿੱਚ ਗੱਲਬਾਤ ਕਰਾਂਗਾ। ਬੋਰਿਸ ਜੌਹਨਸਨ ਨੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਵਲੋਂ ਸ਼ੁਰੂ ਕੀਤੀ ਗਈ ਡਿਜ਼ਾਸਟਰ ਰੈਜ਼ਿਲਿਐਂਟ ਇਨਫਰਾਸਟਰੱਕਚਰ ਦਾ ਜ਼ਿਕਰ ਵੀ ਕੀਤਾ।

ਬੋਰਿਸ ਜੌਹਨਸਨ ਨੇ ਜਲਵਾਯੂ ਮੁੱਦੇ ‘ਤੇ ਗੱਲਬਾਤ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ ਕੀਤੀ। ਉਨ੍ਹਾਂ ਨੇ ਜਲਵਾਯੂ ਪਰਿਵਰਤਨ ਦੇ ਖਿਲਾਫ ਗਲੋਬਲ ਲੜਾਈ ‘ਚ ਨਵਿਆਣਯੋਗ ਊਰਜਾ ਵਰਗੇ ਖੇਤਰ ‘ਚ ਭਾਰਤ ਦੀ ਪਹਿਲ ਕਦਮੀ ਦਾ ਸਵਾਗਤ ਕੀਤਾ। ਜੌਹਨਸਨ ਨੇ ਕਿਹਾ ਕਿ ਜਲਵਾਯੂ ਨੂੰ ਬਚਾਉਣ ਦੇ ਲਈ ਅੱਜ ਪੂਰੀ ਦੁਨੀਆ ਨੂੰ ਇਕ ਹੋਣ ਦੀ ਜ਼ਰੂਰਤ ਹੈ। ਜਲਵਾਯੂ ਪਰਿਵਰਤਨ ਦੇ ਖ਼ਤਰਨਾਕ ਅਸਰ ਦਾ ਖਤਰਾ ਘੱਟ ਕਰਨ ਦੇ ਲਈ ਸਾਨੂੰ ਇੱਕ ਦੂਸਰੇ ਤੋਂ ਸਿੱਖਣ ਦੀ ਜ਼ਰੂਰਤ ਹੈ। ਬੋਰਿਸ ਜੌਹਨਸਨ ਨੇ ਕਿਹਾ ਕਿ ਉਹ ਅਪ੍ਰੈਲ ਦੇ ਆਖਿਰ ਤਕ ਭਾਰਤ ਦੌਰੇ ਲਈ ਤਿਆਰ ਹਨ, ਇਸ ਫੇਰੀ ਵਿੱਚ ਜਲਵਾਯੂ ਪਰਿਵਰਤਨ ਮੁੱਦੇ ‘ਤੇ ਮੁੱਖ ਤੌਰ ‘ਤੇ ਗੱਲਬਾਤ ਕੀਤੀ ਜਾਵੇਗੀ

Share this Article
Leave a comment