ਰੂਸ ਦੇ ਖਿਲਾਫ਼ ਬ੍ਰਿਟੇਨ ਦੀ ਵੱਡੀ ਕਾਰਵਾਈ, 386 ਸੰਸਦ ਮੈਂਬਰਾਂ ‘ਤੇ ਲਗਾਈ ਪਾਬੰਦੀ

TeamGlobalPunjab
2 Min Read

ਲੰਡਨ- ਬ੍ਰਿਟੇਨ ਦੀ ਸਰਕਾਰ ਨੇ ਰੂਸੀ ਸੰਸਦ ਦੇ ਹੇਠਲੇ ਸਦਨ ਡੂਮਾ ਦੇ 386 ਮੈਂਬਰਾਂ ‘ਤੇ ਪਾਬੰਦੀਆਂ ਦਾ ਐਲਾਨ ਕੀਤਾ ਹੈ। ਡੂਮਾ ਦੇ ਇਨ੍ਹਾਂ ਸਾਰੇ ਮੈਂਬਰਾਂ ਨੇ ਰੂਸ ਦੁਆਰਾ ਯੂਕਰੇਨ ਦੇ ਲੁਹਾਂਸਕ ਅਤੇ ਡੋਨੇਟਸਕ ਪ੍ਰਾਂਤਾਂ ਨੂੰ ਸੁਤੰਤਰ ਗਣਰਾਜਾਂ ਵਜੋਂ ਮਾਨਤਾ ਦੇਣ ਵਿੱਚ ਮੁੱਖ ਭੂਮਿਕਾ ਨਿਭਾਈ।

ਬ੍ਰਿਟੇਨ ਦੇ ਵਿਦੇਸ਼, ਰਾਸ਼ਟਰਮੰਡਲ ਅਤੇ ਵਿਕਾਸ ਦਫਤਰ (FCDO) ਨੇ ਸ਼ੁੱਕਰਵਾਰ ਨੂੰ ਪਾਬੰਦੀਆਂ ਦੀ ਘੋਸ਼ਣਾ ਕਰਦੇ ਹੋਏ ਕਿਹਾ ਕਿ ਇਹ ਰੂਸੀ ਸੰਸਦ ਮੈਂਬਰਾਂ ਨੂੰ ਬ੍ਰਿਟੇਨ ਦੀ ਯਾਤਰਾ ਕਰਨ, ਉਨ੍ਹਾਂ ਦੀਆਂ ਜਾਇਦਾਦਾਂ ਦੀ ਵਰਤੋਂ ਕਰਨ ਅਤੇ ਬ੍ਰਿਟੇਨ ਵਿੱਚ ਕਾਰੋਬਾਰ ਕਰਨ ਤੋਂ ਰੋਕ ਦੇਵੇਗਾ।

ਨਵੀਆਂ ਪਾਬੰਦੀਆਂ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਨਜ਼ਦੀਕੀ ਲੋਕਾਂ ‘ਤੇ ਕਾਰਵਾਈ ਕਰਨ ਤੋਂ ਬਾਅਦ ਕੀਤਾ ਗਿਆ ਸੀ। ਜਿਸ ਵਿੱਚ ਚੇਲਸੀ ਫੁੱਟਬਾਲ ਕਲੱਬ ਦੇ ਮਾਲਕ ਰੋਮਨ ਅਬਰਾਮੋਵਿਚ ਵੀ ਸ਼ਾਮਿਲ ਹਨ। ਬ੍ਰਿਟੇਨ ਦੀ ਵਿਦੇਸ਼ ਸਕੱਤਰ ਲਿਜ਼ ਟਰਸ ਨੇ ਕਿਹਾ, “ਅਸੀਂ ਪੁਤਿਨ ਦੇ ਯੂਕਰੇਨ ‘ਤੇ ਗੈਰ-ਕਾਨੂੰਨੀ ਹਮਲੇ ‘ਚ ਸ਼ਾਮਿਲ ਲੋਕਾਂ ਅਤੇ ਇਸ ਵਹਿਸ਼ੀ ਜੰਗ ਦਾ ਸਮਰਥਨ ਕਰਨ ਵਾਲਿਆਂ ਨੂੰ ਨਿਸ਼ਾਨਾ ਬਣਾ ਰਹੇ ਹਾਂ।” ਅਸੀਂ ਰੂਸ ‘ਤੇ ਦਬਾਅ ਬਣਾਉਣਾ ਬੰਦ ਨਹੀਂ ਕਰਾਂਗੇ ਅਤੇ ਪਾਬੰਦੀਆਂ ਦੇ ਜ਼ਰੀਏ ਰੂਸੀ ਅਰਥਵਿਵਸਥਾ ‘ਤੇ ਨੱਥ ਪਾਉਣਾ ਜਾਰੀ ਰੱਖਾਂਗੇ।

ਉਨ੍ਹਾਂ ਨੇ ਕਿਹਾ ਕਿ ਬ੍ਰਿਟੇਨ ਅਤੇ ਉਸ ਦੇ ਸਹਿਯੋਗੀ ਦੇਸ਼ ਯੂਕਰੇਨ ਦੇ ਲੋਕਾਂ ਨਾਲ ਮਜ਼ਬੂਤੀ ਨਾਲ ਖੜ੍ਹੇ ਹਨ। ਬ੍ਰਿਟੇਨ ਰੂਸ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਅਲੱਗ-ਥਲੱਗ ਕਰਨ ਲਈ ਮਨੁੱਖੀ ਸਹਾਇਤਾ, ਰੱਖਿਆਤਮਕ ਹਥਿਆਰਾਂ ਅਤੇ ਕੂਟਨੀਤਕ ਕੰਮਾਂ ਨਾਲ ਯੂਕਰੇਨ ਦਾ ਸਮਰਥਨ ਕਰਨਾ ਜਾਰੀ ਰੱਖੇਗਾ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment