BREAKING : ਟੋਕਿਓ ਓਲੰਪਿਕ ਖੇਡਾਂ ਦਾ ਹੋਇਆ ਆਗਾਜ਼, ਮਨਪ੍ਰੀਤ ਸਿੰਘ ਅਤੇ ਮੈਰੀ ਕਾਮ ਨੇ ਕੀਤੀ ਭਾਰਤੀ ਦਲ ਦੀ ਅਗਵਾਈ, ਕੈਪਟਨ ਨੇ ਦਿੱਤੀ ਵਧਾਈ

TeamGlobalPunjab
2 Min Read

ਟੋਕਿਓ/ਚੰਡੀਗੜ੍ਹ : ਕੋਰੋਨਾ ਦੇ ਪਰਛਾਵੇਂ ਹੇਠ ਟੋਕਿਓ ਓਲੰਪਿਕਸ ਦਾ ਆਗਾਜ਼ ਹੋ ਗਿਆ ਹੈ।  ਕੋਰੋਨਾ ਮਹਾਂਮਾਰੀ ਕਾਰਨ ਇਕ ਸਾਲ ਦੇਰੀ ਨਾਲ ਹੋ ਰਹੀਆਂ ਓਲੰਪਿਕ ਖੇਡਾਂ ਦਾ ਸ਼ੁੱਕਰਵਾਰ ਸ਼ਾਮ ਨੂੰ ਉਦਘਾਟਨੀ ਸਮਾਗਮ ਹੋਇਆ।

 

ਭਾਰਤੀ ਓਲੰਪਿਕ ਜੱਥੇ ਦੀ ਅਗਵਾਈ ਪੰਜਾਬ ਦੇ ਹਾਕੀ ਖਿਡਾਰੀ ਤੇ ਭਾਰਤੀ ਹਾਕੀ ਟੀਮ ਦੇ ਕਪਤਾਨ ਡੀ.ਐੱਸ.ਪੀ. ਮਨਪ੍ਰੀਤ ਸਿੰਘ ਅਤੇ ਪ੍ਰਸਿੱਧ ਮੁੱਕੇਬਾਜ਼ ਮੈਰੀ ਕਾਮ ਨੇ ਕੀਤੀ ਹੈ। ਦੋਵੇਂ ਖਿਡਾਰੀ ਤਿਰੰਗਾ ਲੈ ਕੇ ਭਾਰਤੀ ਦਲ ਦੇ ਖਿਡਾਰੀਆਂ ਨਾਲ ਸਟੇਡੀਅਮ ‘ਚ ਦਾਖਲ ਹੋਏ।

- Advertisement -

 

 

- Advertisement -

 

ਓਪਨਿੰਗ ਸੇਰੇਮਨੀ ਵਿਚ ਭਾਰਤ ਦੇ 22 ਅਥਲੀਟਾਂ ਨੇ ਹਿੱਸਾ ਲਿਆ ਹੈ। ਉਨ੍ਹਾਂ ਦੇ ਨਾਲ 6 ਅਧਿਕਾਰੀ ਵੀ ਇਸ ਸਮਾਰੋਹ ਵਿਚ ਸ਼ਾਮਲ ਹੋਏ ਹਨ। ਉਦਘਾਟਨੀ ਪ੍ਰੋਗਰਾਮ ਦੌਰਾਨ ਸਾਰੇ ਦੇਸ਼ਾਂ ਨੇ ਆਪਣੀਆਂ ਛੋਟੀਆਂ ਟੀਮਾਂ ਭੇਜੀਆਂ ਹਨ।

 

 

 

 

ਆਮ ਤੌਰ ‘ਤੇ ਸਾਰੇ ਦੇਸ਼ਾਂ ਦੇ ਖਿਡਾਰੀਆਂ ਦਾ ਉਦਘਾਟਨ ਸਮਾਰੋਹ ਅਤੇ ਮਾਰਚ ਪਾਸਟ ਓਲੰਪਿਕ ਖੇਡਾਂ ਦੀ ਇਕ ਖ਼ਾਸ ਝਲਕ ਹੁੰਦਾ ਹੈ।ਪਰ ਇਸ ਵਾਰ ਕੋਰੋਨਾ ਦੇ ਕਾਰਨ ਸਿਰਫ 1000 ਖਿਡਾਰੀ ਅਤੇ ਅਧਿਕਾਰੀ ਇਸ ਪ੍ਰੋਗਰਾਮ ਵਿਚ ਮੌਜੂਦ ਹਨ । ਸਟੇਡਿਅਮ ਵਿੱਚ ਕੋਈ ਵੀ ਦਰਸ਼ਕ ਮੌਜੂਦ ਨਹੀਂ ਹੈ। ਕੋਰੋਨਾ ਗਾਈਡਲਾਈਨਜ਼ ਕਾਰਨ ਸਾਰੇ ਹੀ ਖਿਡਾਰੀਆਂ ਨੇ ਮਾਸਕ ਪਹਿਨੇ ਹੋਏ ਹਨ।

 

ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਅਨੁਮਾਨਾਂ ਅਨੁਸਾਰ ਦੁਨੀਆ ਭਰ ਵਿਚ ਲਗਭਗ 350 ਕਰੋੜ ਲੋਕ ਟੀ ਵੀ, ਸਮਾਰਟਫੋਨ, ਲੈਪਟਾਪ ਜਿਹੇ ਉਪਕਰਣਾਂ ਰਾਹੀਂ ਉਦਘਾਟਨੀ ਸਮਾਰੋਹ ਦੇ ਪ੍ਰਸਾਰਣ ਨੂੰ ਵੇਖ ਰਹੇ ਹਨ।

 

 

ਭਾਰਤੀ ਦਲ ਦੀ ਅਗਵਾਈ ਕਰਨ ਵਾਲੇ ਮਨਪ੍ਰੀਤ ਸਿੰਘ ਅਤੇ ਮੈਰੀ ਕਾਮ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਧਾਈ ਦਿੱਤੀ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਕੇ ਕਿਹਾ ਕਿ ਇਹ ਪੰਜਾਬ ਲਈ ਮਾਣ ਵਾਲੀ ਗੱਲ ਹੈ ਕਿ ਸਾਡੇ ਹਾਕੀ ਦੇ ਕਪਤਾਨ ਡੀ.ਐੱਸ.ਪੀ. ਮਨਪ੍ਰੀਤ ਸਿੰਘ ਅੱਜ ਟੋਕਿਓ 2020 ਵਿਖੇ ਉਦਘਾਟਨੀ ਸਮਾਰੋਹ ਵਿਚ ਭਾਰਤੀ ਟੁਕੜੀ ਦੀ ਅਗਵਾਈ ਕਰ ਰਹੇ ਹਨ ।

 

 

ਉਨ੍ਹਾਂ ਲਿਖਿਆ, ‘ਸਾਰੇ ਭਾਰਤੀ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ, ਆਪਣੀ ਪੂਰੀ ਕੋਸ਼ਿਸ਼ ਕਰੋ ਅਤੇ ਸਾਨੂੰ ਮਾਣ ਮਹਿਸੂਸ ਕਰਵਾਓ।’

Share this Article
Leave a comment