ਟੋਰਾਂਟੋ ‘ਚ ਨਸ਼ਿਆਂ ਦੀ ਓਵਰਡੋਜ਼ ਕਾਰਨ ਮੌਤਾਂ ਦੀ ਗਿਣਤੀ ‘ਚ ਹੋ ਰਿਹੈ ਵਾਧਾ, ਪੁਲਿਸ ਨੇ ਜਾਰੀ ਕੀਤੀ ਚਿਤਾਵਨੀ

TeamGlobalPunjab
1 Min Read

ਟੋਰਾਂਟੋ : ਕੈਨੇਡਾ ਦੇ ਸ਼ਹਿਰ ਟੋਰਾਂਟੋ ‘ਚ ਨਸ਼ਿਆਂ ਦੀ ਓਵਰਡੋਜ਼ ਕਾਰਨ ਹੋਈਆਂ ਮੌਤਾਂ ਦੀ ਗਿਣਤੀ ਵੱਧ ਰਹੀ ਹੈ। ਇਸ ਸਬੰਧੀ  ਟੋਰਾਂਟੋ ਪੁਲਿਸ ਵਲੋਂ ਚਿਤਾਵਨੀ ਵੀ ਜਾਰੀ ਕੀਤੀ ਗਈ ਹੈ।

ਪੁਲਿਸ ਨੂੰ ਬੀਤੀ ਰਾਤ 12:45 ਵਜੇ ਵਾਪਰੀ ਇੱਕ ਘਟਨਾ ਤੋਂ ਬਾਅਦ ਮੌਕੇ ‘ਤੇ ਬੁਲਾਇਆ ਗਿਆ। ਡੁਪੌਂਟ ਸਟਰੀਟ ‘ਤੇ ਸਪੈਡੀਨਾ ਰੋਡ ਇਲਾਕੇ ਵਿੱਚ ਪੁਲਿਸ ਅਧਿਕਾਰੀ ਇੱਕ ਘਰ ਵਿੱਚ ਪਹੁੰਚੇ ਉੱਥੇ ਉਨ੍ਹਾਂ ਨੂੰ ਇੱਕ ਵਿਅਕਤੀ ਤੇ ਮਹਿਲਾ ਬੇਸੁੱਧ ਪਏ ਮਿਲੇ। ਐਮਰਜੰਸੀ ਦਸਤੇ ਨੇ ਦੋਵਾਂ ਨੂੰ ਹੋਸ਼ ਵਿੱਚ ਲਿਆਉਣ ਦੀ ਬਹੁਤ ਕੋਸਿ਼ਸ਼ ਕੀਤੀ ਪਰ ਅਸਫਲ ਰਹੇ ਤੇ ਉਨ੍ਹਾਂ ਨੂੰ ਮੌਕੇ ‘ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ।

ਟੋਰਾਂਟੋ ਪੁਲਿਸ ਨੇ ਕਿਹਾ ਕਿ ਪਿਛਲੇ ਦੋ ਹਫਤਿਆਂ ਤੋਂ 53ਵੀਂ ਡਵੀਜ਼ਨ ‘ਚ ਓਵਰਡੋਜ਼ ਦੇ ਕਈ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਨਸ਼ਿਆਂ ਦੀ ਵਰਤੋਂ ਕਾਰਨ ਚਾਰ ਮੌਤਾਂ ਵੀ ਹੋਈਆਂ ਦੱਸੀਆਂ ਜਾ ਰਹੀਆਂ ਹਨ। ਪੁਲਿਸ ਵੱਲੋਂ ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇ ਨਸ਼ੇ ਕਰਨ ਤੋਂ ਬਾਅਦ ਕੋਈ ਬਿਮਾਰ ਪੈ ਵੀ ਜਾਂਦਾ ਹੈ ਤਾਂ ਉਸ ਨੂੰ ਹਸਪਤਾਲ ਦੇ ਐਮਰਜੰਸੀ ਰੂਮ ਲਿਜਾਇਆ ਜਾਵੇ ਜਾਂ ਫਿਰ 911 ‘ਤੇ ਕਾਲ ਕੀਤੀ ਜਾਵੇ।

Share this Article
Leave a comment