ਬ੍ਰਾਜ਼ੀਲ ਦੇ ਵਿਗਿਆਨੀਆਂ ਦੀ ਹੈਰਾਨ ਕਰਨ ਵਾਲੀ ਖੋਜ ਸਾਹਮਣੇ ਆਈ ਹੈ। ਜਿੱਥੇ ਖੋਜੀਆਂ ਨੇ ਸੱਪ ਦੀ ਇਕ ਪ੍ਰਜਾਤੀ ਦੇ ਜ਼ਹਿਰ ਜ਼ਰੀਏ ਕੋਰੋਨਾ ਵਾਇਰਸ ਦੇ ਇਲਾਜ ਦਾ ਹੱਲ ਲੱਭਿਆ ਹੈ। ਜਾਰਾਰਕੁਸੁ ਪਿਟ ਵਾਈਪਰ ਦੇ ਜ਼ਹਿਰ ‘ਚ ਅਜਿਹੇ ਕਣ ਮੌਜੂਦ ਹੁੰਦੇ ਹਨ ਜੋ 75 ਫੀਸਦ ਤਕ ਕੋਰੋਨਾ ਵਾਇਰਸ ਨਾਲ ਲੜਨ ਲਈ ਕਾਰਗਰ ਸਾਬਿਤ ਹੋ ਸਕਦਾ ਹੈ।ਹੁਣ ਵਿਗਿਆਨੀ ਸੱਪ ਦੇ ਜ਼ਹਿਰ ਤੋਂ ਅਜਿਹੀ ਐਂਟੀ ਕੋਵਿਡ ਡਰੱਗ ਯਾਨੀ ਕਿ ਕੋਵਿਡ ਤੋਂ ਬਚਾਅ ਲਈ ਦਵਾਈ ਬਣਾ ਸਕਦੇ ਹਨ, ਜਿਸ ਨਾਲ ਕੋਰੋਨਾ ਦਾ ਖਾਤਮਾ ਹੋ ਸਕਦਾ ਹੈ।
ਇਹ ਅਧਿਐਨ ਜਰਨਲ ਮੋਲੀਕਿਊਲਸ ਵਿਚ ਪ੍ਰਕਾਸ਼ਤ ਹੋਇਆ ਸੀ, ਜਿੱਥੇ ਸਾਓ ਪੌਲੋ ਯੂਨੀਵਰਸਿਟੀ ਦੇ ਅਧਿਐਨ ਦੇ ਲੇਖਕਾਂ ਵਿਚੋਂ ਇੱਕ ਨੇ ਕਿਹਾ ਕਿ ਸੱਪ ਦਾ ਜ਼ਹਿਰ ਬਹੁਤ ਮਹੱਤਵਪੂਰਨ ਪ੍ਰੋਟੀਨ ਨੂੰ ਮਾਰਨ ਦੇ ਯੋਗ ਸੀ ਜੋ ਵਾਇਰਸ ਦਾ ਕਾਰਨ ਬਣਦਾ ਹੈ।
ਭਾਰਤ ਵਿੱਚ ਸਭ ਤੋਂ ਤੇਜ਼ੀ ਨਾਲ ਕੋਰੋਨਾ ਦੇ ਮਾਮਲੇ ਕੇਰਲ ਵਿੱਚ ਵਧ ਰਹੇ ਹਨ। ਬੁੱਧਵਾਰ ਨੂੰ ਕੇਰਲਾ ਵਿੱਚ ਕੋਵਿਡ ਸੰਕਰਮਣ ਦੇ 32,803 ਨਵੇਂ ਮਾਮਲੇ ਸਾਹਮਣੇ ਆਏ, ਜਦੋਂਕਿ 173 ਹੋਰ ਲੋਕਾਂ ਦੀ ਲਾਗ ਕਾਰਨ ਮੌਤ ਹੋ ਗਈ। ਨਵੇਂ ਮਾਮਲਿਆਂ ਤੋਂ ਬਾਅਦ ਸੰਕਰਮਿਤਾਂ ਦੀ ਕੁੱਲ ਗਿਣਤੀ 40 ਲੱਖ 90 ਹਜ਼ਾਰ 36 ਹੋ ਗਈ ਜਦੋਂਕਿ ਮ੍ਰਿਤਕਾਂ ਦੀ ਗਿਣਤੀ 20,961 ਤੱਕ ਪਹੁੰਚ ਗਈ।