ਬ੍ਰਾਜ਼ੀਲ ਦੇ ਰਾਸ਼ਟਰਪਤੀ ਜੈਅਰ ਬੋਲਸੋਨਾਰੋ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ

TeamGlobalPunjab
1 Min Read

ਰੀਓ ਡੀ ਜਨੇਰੀਓ : ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਅਰ ਬੋਲਸੋਨਾਰੋ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਬੋਲਸੋਨਾਰੋ ਦੇ ਕੋਵਿਡ-19 ਦੀ ਸੋਮਵਾਰ ਨੂੰ ਜਾਂਚ ਕੀਤੀ ਗਈ। ਜਿਸ ‘ਚ ਉਨ੍ਹਾਂ ਦੀ ਰਿਪੋਰਟ ਸਾਕਾਰਾਤਮਕ ਪਾਈ ਗਈ ਹੈ। ਜੇਅਰ ਬੋਲਸੋਨਾਰੋ ਨੇ ਮਾਸਕ ਪਾ ਕੇ ਰਾਜਧਾਨੀ ਬ੍ਰਾਸੀਲੀਆ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸ ਦੀ ਜਾਣਕਾਰੀ ਦਿੱਤੀ।

ਹਾਲਾਂਕਿ ਬ੍ਰਾਜ਼ੀਲ ਦੇ ਰਾਸ਼ਟਰਪਤੀ ਨੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਜਾਂਚ ਦੀ ਰਿਪੋਰਟ ਮੰਗਲਵਾਰ ਨੂੰ ਆਵੇਗੀ। ਇਸ ਤੋਂ ਪਹਿਲਾਂ ਬੋਲਸੋਨਾਰੋ ਨਿਰੰਤਰ ਆਪਣੇ ਆਪ ਨੂੰ ਤੰਦਰੁਸਤ ਦਸਦੇ ਰਹੇ ਸਨ। ਬ੍ਰਾਜ਼ੀਲ ਦੇ ਲੋਕਪ੍ਰਿਯ 65 ਸਾਲਾ ਬੋਲਸੋਨਾਰੋ ਕਈ ਵਾਰ ਬਿਨਾਂ ਕਿਸੇ ਮਾਸਕ ਦੇ ਅਕਸਰ ਸਮਰਥਕਾਂ ਨਾਲ ਹੱਥ ਮਿਲਾਉਂਦੇ ਜਾਂ ਭੀੜ ‘ਚ ਦਾਖਲ ਹੁੰਦੇ ਜਨਤਕ ਤੌਰ ‘ਤੇ ਦਿਖਾਈ ਦਿੰਦੇ ਸਨ।

ਬ੍ਰਾਜ਼ੀਲ ਦੀ ਸੁਪਰੀਮ ਕੋਰਟ ਨੇ ਮਈ ‘ਚ ਬੋਲਸੋਨਾਰੋ ਦੀ ਕੋਵਿਡ-19 ਦੀਆਂ ਤਿੰਨ ਜਾਂਚ ਰਿਪੋਰਟਾਂ ਜਨਤਕ ਕੀਤੀਆਂ ਸਨ। ਇਨ੍ਹਾਂ ਤਿੰਨ ਜਾਂਚ ਰਿਪੋਰਟਾਂ ‘ਚ ਬੋਲਸੋਨਾਰੋ ਦੇ ਕੋਰੋਨਾ ਸੰਕਰਮਿਤ ਹੋਣ ਦੀ ਪੁਸ਼ਟੀ ਨਹੀਂ ਹੋਈ ਸੀ।

ਦੱਸ ਦਈਏ ਕਿ ਦੁਨੀਆ ਭਰ ‘ਚ ਬ੍ਰਾਜ਼ੀਲ ਕੋਰੋਨਾ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਦੇਸ਼ਾਂ ਦੀ ਸੂਚੀ ‘ਚ ਦੂਜੇ ਨੰਬਰ ‘ਤੇ ਹੈ। ਦੇਸ਼ ‘ਚ ਹੁਣ ਤੱਕ ਕੋਰੋਨਾ ਦੇ 16 ਲੱਖ ਤੋਂ ਵੱਧ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਜਦ ਕਿ 65,000 ਤੋਂ ਵੱਧ ਲੋਕਾਂ ਨੇ ਕੋਰੋਨਾ ਨਾਲ ਦਮ ਤੋੜ ਦਿੱਤਾ ਹੈ।

- Advertisement -

Share this Article
Leave a comment