ਫੋਰਡ ਆਪਣੀ ਕੈਬਨਿਟ ‘ਚ ਕਰ ਸਕਦੇ ਨੇ ਵੱਡਾ ਫੇਰਬਦਲ

TeamGlobalPunjab
1 Min Read

ਟੋਰਾਂਟੋ : ਓਂਟਾਰੀਓ ਦੇ ਪ੍ਰੀਮੀਅਰ ਡਗ ਫ਼ੋਰਡ ਆਪਣੀ ਕੈਬਨਿਟ ਵਿੱਚ ਵੱਡਾ ਫੇਰਬਦਲ ਕਰਨ ਜਾ ਰਹੇ ਹਨ। ਟੋਰਾਂਟੋ ਸਟਾਰ ਦੀ ਰਿਪੋਰਟ ਮੁਤਾਬਕ ਫੋਰਡ ਵਲੋਂ ਲਗਭਗ ਹਰ ਮੰਤਰੀ ਦਾ ਵਿਭਾਗ ਬਦਲਿਆ ਜਾ ਰਿਹਾ ਹੈ।

ਰਿਪੋਰਟ ਮੁਤਾਬਕ ਕੁਝ ਮੰਤਰੀਆਂ ਦੀ ਛਾਂਟੀ ਵੀ ਹੋ ਸਕਦੀ ਹੈ ਕਿਉਂਕਿ ਉਨ੍ਹਾਂ ਵੱਲੋਂ ਪ੍ਰੀਮੀਅਰ ਡਗ ਫ਼ੋਰਡ ਨੂੰ ਅਜਿਹੀ ਸਲਾਹ ਦਿੱਤੀ ਗਈ ਜੋ ਓਂਟਾਰੀਓ ਵਾਸੀਆਂ ਨੂੰ ਪਸੰਦ ਨਹੀਂ ਆਈ। ਵਿਧਾਨ ਸਭਾ ਦਾ ਇਜਲਾਸ ਵੀਰਵਾਰ ਤੋਂ ਸ਼ੁਰੂ ਹੋ ਰਿਹਾ ਹੈ ਅਤੇ ਮੌਜੂਦਾ ਮੰਤਰੀਆਂ ਦੀ ਕਾਰਗੁਜ਼ਾਰੀ ਦੇ ਆਧਾਰ ’ਤੇ ਉਨ੍ਹਾਂ ਨੂੰ ਮੰਤਰਾਲੇ ਦਿੱਤੇ ਜਾ ਸਕਦੇ ਹਨ।

ਇਹ ਵੀ ਦੱਸਿਆ ਗਿਆ ਹੈ ਕਿ ਪੀ.ਸੀ. ਪਾਰਟੀ ਦੇ ਅੰਦਰੂਨੀ ਸੂਤਰਾਂ ਮੁਤਾਬਕ ਮਿਊਂਪਸਲ ਮਾਮਲਿਆਂ ਬਾਰੇ ਮੰਤਰੀ ਸਟੀਵ ਕਲਾਰਕ, ਇਨਫ਼ਰਾਸਟ੍ਰਕਚਰ ਮੰਤਰੀ ਲੌਰੀ ਸਕੌਟ, ਐਸੋਸੀਏਟ ਊਰਜਾ ਮੰਤਰੀ ਬਿੱਲ ਵਾਕਰ, ਕੁਦਰਤੀ ਸਰੋਤ ਮੰਤਰੀ ਜੌਹਨ ਯਾਕਾਬਸਕੀ ਅਤੇ ਵਾਤਾਵਰਣ ਮੰਤਰੀ ਜੈਫ਼ ਯੁਰੇਕ ਵੱਲੋਂ ਲਾਕਡਾਊਨ ਦਾ ਵਿਰੋਧ ਕਰਦਿਆਂ ਕਿਹਾ ਗਿਆ ਸੀ ਕਿ ਇਸ ਨਾਲ ਸੂਬੇ ਦੀ ਆਰਥਿਕਤਾ ਅਤੇ ਲੋਕਾਂ ਦੀ ਮਾਨਸਿਕ ਸਿਹਤ ’ਤੇ ਮਾੜਾ ਅਸਰ ਪਵੇਗਾ।

ਇਸ ਤੋਂ ਇਲਾਵਾ ਵਿਧਾਨ ਸਭਾ ਚੋਣਾਂ ਤੋਂ ਇੱਕ ਸਾਲ ਪਹਿਲਾਂ ਡਗ ਫ਼ੋਰਡ ਮੰਤਰੀ ਮੰਡਲ ‘ਚ ਹੋ ਰਹੀ ਤਬਦੀਲੀ ਦੌਰਾਨ ਨੀਨਾ ਤਾਂਗੜੀ ਅਤੇ ਪਰਮ ਗਿੱਲ ਸਣੇ ਕਈ ਨਵੇਂ ਚਿਹਰੇ ਨਜ਼ਰ ਆ ਸਕਦੇ ਹਨ ਜਦਕਿ ਪ੍ਰਭਮੀਤ ਸਰਕਾਰੀਆ ਨੂੰ ਤਰੱਕੀ ਮਿਲ ਸਕਦੀ ਹੈ।

- Advertisement -

Share this Article
Leave a comment