ਕੋਰੋਨਾ ਸੰਕਰਮਿਤ ਮਰੀਜ਼ ਦੇ ਸੰਪਰਕ ‘ਚ ਆਏ ਬ੍ਰਿਟੇਨ ਦੇ ਪ੍ਰਧਾਨ ਮੰਤਰੀ, ਖ਼ੁਦ ਨੂੰ ਕੀਤਾ ਆਈਸੋਲੇਟ

TeamGlobalPunjab
2 Min Read

ਲੰਦਨ: ਕੋਰੋਨਾ ਸੰਕਰਮਿਤ ਸਾਂਸਦ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਖੁਦ ਨੂੰ ਆਈਸੋਲੇਟ ਕਰ ਲਿਆ ਹੈ। ਸਾਲ ਦੀ ਸ਼ੁਰੂਆਤ ਵਿੱਚ ਉਨ੍ਹਾਂ ਨੂੰ ਕੋਰੋਨਾ ਸੰਕਰਮਣ ਵੀ ਹੋ ਚੁੱਕਿਆ ਹੈ ਇਸ ਦੌਰਾਨ ਉਹ ਆਈਸੀਯੂ ਵਿੱਚ ਭਰਤੀ ਵੀ ਰਹੇ ਸਨ, ਹਾਲਾਂਕਿ ਉਨ੍ਹਾਂ ਵਿੱਚ ਕੋਰੋਨਾ ਵਾਇਰਸ ਦੇ ਕੋਈ ਲੱਛਣ ਨਜ਼ਰ ਨਹੀਂ ਆ ਰਹੇ ਹਨ ਅਤੇ ਉਹ ਪੂਰੀ ਤਰ੍ਹਾਂ ਤੰਦਰੁਸਤ ਹਨ।

ਉਨ੍ਹਾਂ ਦੇ ਬੁਲਾਰੇ ਨੇ ਕਿਹਾ ਕਿ ਉਹ ਡਾਊਨਿੰਗ ਸਟਰੀਟ ਤੋਂ ਕੰਮ ਕਰਨਾ ਜਾਰੀ ਰੱਖਣਗੇ। ਜੌਹਨਸਨ ਬ੍ਰਿਟੇਨ ਸਰਕਾਰ ਦੀ ਕੋਰੋਨਾ ਵਾਇਰਸ ਨਾਲ ਨਜਿੱਠਣ ਦੀਆਂ ਰਣਨੀਤੀਆਂ ਦੀ ਤਰਜਮਾਨੀ ਕਰਨਗੇ। ਪ੍ਰਧਾਨ ਮੰਤਰੀ ਸਾਰੇ ਨਿਯਮਾਂ ਦਾ ਪਾਲਣ ਕਰਨਗੇ ਉਨ੍ਹਾਂ ਨੇ ਖ਼ੁਦ ਨੂੰ ਸੈਲਫ ਆਈਸੋਲੇਟ ਕੀਤਾ ਹੈ।

ਬੋਰਿਸ ਜੌਹਨਸਨ ਨੇ ਇਹ ਜਾਣਕਾਰੀ ਆਪਣੇ ਟਵਿੱਟਰ ਜ਼ਰੀਏ ਸਾਂਝੀ ਕੀਤੀ ਹੈ। ਉਨ੍ਹਾਂ ਨੇ ਲਿਖਿਆ, ਅੱਜ ਮੈਨੂੰ ਐੱਨਐੱਚਐੱਸ ਟੈਸਟ ਅਤੇ ਟਰੇਸ ਨੇ ਸੂਚਿਤ ਕੀਤਾ ਹੈ ਕਿ ਮੈਨੂੰ ਸੈਲਫ ਆਈਸੋਲੇਟ ਹੋਣਾ ਚਾਹੀਦਾ ਹੈ ਕਿਉਂਕਿ ਮੈਂ ਇੱਕ ਕੋਵਿਡ-19 ਸੰਕਰਮਿਤ ਵਿਅਕਤੀ ਦੇ ਸੰਪਰਕ ਵਿੱਚ ਆਇਆ ਹਾਂ। ਮੇਰੇ ਵਿੱਚ ਕੋਈ ਲੱਛਣ ਨਜ਼ਰ ਨਹੀਂ ਆ ਰਹੇ ਹਨ ਮੈਂ ਨਿਯਮਾਂ ਦੀ ਪਾਲਣਾ ਕਰਾਂਗਾ। ਮੈਂ ਨੰਬਰ 10 ਤੋਂ ਕੰਮ ਜਾਰੀ ਰੱਖਾਂਗਾ ਕਿਉਂਕਿ ਮੈਂ ਸਰਕਾਰ ਦੀ ਮਹਾਂਮਾਰੀ ਪ੍ਰਤੀਕਿਰਿਆ ਦੀ ਅਗਵਾਈ ਕਰ ਰਿਹਾ ਹਾਂ।

Share this Article
Leave a comment