ਬਠਿੰਡਾ ‘ਚ ਲੋਕਾਂ ਨੇ ਆਪ ਮੁਹਾਰੇ ਕੀਤੀਆਂ ਦੁਕਾਨਾਂ ਬੰਦ, ਕਿਸਾਨਾਂ ਨੂੰ ਦਿੱਤਾ ਪੂਰਨ ਸਮਰਥਨ

TeamGlobalPunjab
1 Min Read

ਬਠਿੰਡਾ: 31 ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਹੈ। ਜਿਸ ਨੂੰ ਭਰਵਾਂ ਹੁੰਗਾਰਾ ਮਿਲਦਾ ਦਿਖਾਈ ਦੇ ਰਿਹਾ ਹੈ। ਇਸ ਤਹਿਤ ਬਠਿੰਡਾ ਵਿੱਚ ਵੀ ਸਾਰੀਆਂ ਮਾਰਕੀਟਾਂ ਅਤੇ ਦੁਕਾਨਾਂ ਬੰਦ ਦਿਖਾਈ ਦਿੱਤੀਆਂ। ਬਠਿੰਡਾ ਦੇ ਲੋਕਾਂ ਨੇ ਖ਼ੁਦ ਕਿਸਾਨਾਂ ਨੂੰ ਸਮਰਥਨ ਦਿੱਤਾ ਹੈ। ਸਵੇਰ ਤੋਂ ਹੀ ਬਠਿੰਡਾ ਸ਼ਹਿਰ ਦੇ ਲੋਕਾਂ ਨੇ ਆਪਣੀਆਂ ਦੁਕਾਨਾਂ ਬੰਦ ਰੱਖੀਆਂ ਹਨ।

ਬਠਿੰਡਾ ਸ਼ਹਿਰ ਦੇ ਬਾਹਰ ਕਿਸਾਨਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਖੇਤੀਬਾੜੀ ਬਿੱਲਾਂ ਨੂੰ ਵਾਪਸ ਕੀਤਾ ਜਾਵੇ। ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਲੋਕਾਂ ਨੇ ਪੰਜਾਬ ਬੰਦ ਨੂੰ ਖੁਦ ਸਮਰਥਨ ਦਿੱਤਾ ਹੈ। ਇਸ ਤੋਂ ਪਹਿਲਾਂ ਜਿੰਨੀ ਵਾਰ ਵੀ ਬੰਦ ਦੀ ਕਾਲ ਦਿੱਤੀ ਗਈ ਸੀ ਤਾਂ ਪ੍ਰਦਰਸ਼ਨਕਾਰੀ ਸਵੇਰ ਵੇਲੇ ਹੀ ਦੁਕਾਨਾਂ ਬੰਦ ਕਰਵਾਉਣ ਦੇ ਲਈ ਬਾਜ਼ਾਰਾਂ ਚ ਪਹੁੰਚ ਜਾਂਦੇ ਸਨ।

ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਲੋਕਾਂ ਨੇ ਆਪ ਮੁਹਾਰੇ ਦੁਕਾਨਾਂ ਬੰਦ ਰੱਖੀਆਂ ਹਨ ਇਸ ਤੋਂ ਪਹਿਲਾਂ ਜਿੰਨੀ ਵਾਰ ਵੀ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ ਤਾਂ ਪ੍ਰਦਰਸ਼ਨਕਾਰੀ ਸਵੇਰ ਵੇਲੇ ਹੀ ਦੁਕਾਨਾਂ ਬੰਦ ਕਰਵਾਉਣ ਦੇ ਲਈ ਬਜ਼ਾਰਾਂ ਚ ਪਹੁੰਚ ਜਾਂਦੇ ਸਨ ਪਰ ਅੱਜ ਕੋਈ ਵੀ ਕਿਸਾਨ ਜਥੇਬੰਦੀ ਜਾਂ ਕਿਸਾਨ ਲੀਡਰ ਦੁਕਾਨਾਂ ਬੰਦ ਕਰਵਾਉਣ ਦੇ ਲਈ ਨਹੀਂ ਪਹੁੰਚਿਆ ਲੋਕਾਂ ਨੇ ਆਪ ਹੀ ਮਾਰਕੀਟਾਂ ਬੰਦ ਰੱਖੀਆਂ ਹਨ।

Share this Article
Leave a comment