ਚੀਨ ‘ਚ ਸਖ਼ਤ ਲਾਕਡਾਊਨ ਖਿਲਾਫ਼ ਸੜਕਾਂ ‘ਤੇ ਉਤਰੇ ਲੋਕ, ਪੁਲਿਸ ਵਲੋਂ ਪੱਤਰਕਾਰ ਦੀ ਕੁੱਟਮਾਰ

Rajneet Kaur
3 Min Read

ਨਿਊਜ਼ ਡੈਸਕ: ਚੀਨ ‘ਚ ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ 40 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ 3,822 ਲੱਛਣ ਵਾਲੇ ਸਨ। ਰਾਜਧਾਨੀ ਬੀਜਿੰਗ ਵਿੱਚ ਹੀ ਚਾਰ ਹਜ਼ਾਰ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਸੰਕਰਮਿਤਾਂ ਦੀ ਗਿਣਤੀ ‘ਚ ਭਾਰੀ ਵਾਧੇ ਤੋਂ ਬਾਅਦ ਲਾਕਡਾਊਨ ‘ਚ ਹੋਰ ਸਖਤੀ ਕੀਤੀ ਜਾ ਰਹੀ ਹੈ। ਲੋਕਾਂ ਦੇ ਘਰੋਂ ਬਾਹਰ ਨਿਕਲਣ ‘ਤੇ ਪਾਬੰਦੀ ਲਗਾਈ ਜਾ ਰਹੀ ਹੈ।
ਜਿਸ ਤੋਂ ਬਾਅਦ ਲੋਕ ਸੜਕਾਂ ‘ਤੇ ਉਤਰਨੇ ਸ਼ੁਰੂ ਹੋ ਗਏ ਹਨ।

ਲਾਕਡਾਊਨ ਦੇ ਖਿਲਾਫ਼ ਸਰਕਾਰ ਵਿਰੋਧੀ ਪ੍ਰਦਰਸ਼ਨ ਤੇਜ਼ ਹੁੰਦਾ ਜਾ ਰਿਹਾ ਹੈ। ਇਸ ਵਿਚਾਲੇ ਖਬਰ ਹੈ ਕਿ ਸ਼ੰਘਾਈ ਵਿੱਚ ਇੱਕ ਵਿਰੋਧ ਪ੍ਰਦਰਸ਼ਨ ਨੂੰ ਕਵਰ ਕਰ ਰਹੇ ਇੱਕ ਪੱਤਰਕਾਰ ਦੇ ਨਾਲ ਕੁੱਟਮਾਰ ਕੀਤੀ ਗਈ ਹੈ। ਮੀਡੀਆ ਹਾਊਸ ਵੱਲੋਂ ਦੱਸਿਆ ਗਿਆ ਹੈ ਕਿ ਕੈਮਰਾਮੈਨ ਐਡਵਰਡ ਲਾਰੈਂਸ ਨੂੰ ਸਰਕਾਰ ਵਿਰੋਧੀ ਪ੍ਰਦਰਸ਼ਨ ਕਵਰ ਕਰਦੇ ਹੋਏ ਹਿਰਾਸਤ ਵਿੱਚ ਲਿਆ ਗਿਆ ਅਤੇ ਕਈ ਘੰਟਿਆਂ ਤੱਕ ਚੀਨੀ ਪੁਲਿਸ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ।

ਇਸ ਦੌਰਾਨ ਲੋਕ ਨਾਅਰੇਬਾਜ਼ੀ ਕਰਦੇ ਹੋਏ ਲਾਕਡਾਊਨ ਹਟਾਉਣ ਅਤੇ ਆਜ਼ਾਦੀ ਦੇਣ ਦੀ ਮੰਗ ਕਰ ਰਹੇ ਹਨ। ਪ੍ਰਦਰਸ਼ਨਕਾਰੀਆਂ ਦੇ ਕਿਹਾ ਕਿ ਸਾਨੂੰ ਫ੍ਰੀਡਮ ਆਫ਼ ਪ੍ਰੈੱਸ, ਫ੍ਰੀਡਮ ਆਫ਼ ਐਕਪ੍ਰੇਸ਼ਨ, ਫ੍ਰੀਡਮ ਆਫ਼ ਮੂਵਮੈਂਟ ਚਾਹੀਦੀ। ਸਾਨੂੰ ਸਾਡੀ ਆਜ਼ਾਦੀ ਦੇ ਦਿਓ। ਲੋਕ ਰਾਸ਼ਟਰਪਤੀ ਸ਼ੀ ਜਿਨਪਿੰਗ ਤੋਂ ਅਸਤੀਫ਼ੇ ਦੀ ਮੰਗ ਵੀ ਕਰ ਰਹੇ ਹਨ। ਜਾਣਕਾਰੀ ਮੁਤਾਬਕ ਇਹ ਪ੍ਰਦਰਸ਼ਨ ਚੀਨ ਦੇ ਵੱਡੇ ਸ਼ਹਿਰਾਂ ਬੀਜਿੰਗ ਅਤੇ ਸ਼ੰਘਾਈ ਤੋਂ ਬਾਅਦ ਹੁਣ ਵੁਹਾਨ ਪਹੁੰਚ ਗਿਆ ਹੈ। ਚੀਨ ‘ਚ ਚੱਲ ਰਹੇ ਵਿਰੋਧ ਪ੍ਰਦਰਸ਼ਨ ਦੇ ਕਈ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਸਾਹਮਣੇ ਆ ਰਹੇ ਹਨ।  ਦੱਸ ਦਈਏ ਕਿ ਚੀਨ ‘ਚ ਸਰਕਾਰ ਦਾ ਵਿਰੋਧ ਹੁਣ ਤੱਕ ਪੰਜ ਵੱਡੇ ਸ਼ਹਿਰਾਂ ਚੇਂਗਦੂ, ਸ਼ਿਆਨ, ਵੁਹਾਨ, ਬੀਜਿੰਗ, ਸ਼ੰਘਾਈ ਤੱਕ ਪਹੁੰਚ ਚੁੱਕਾ ਹੈ।

ਹਾਲ ਹੀ ਵਿੱਚ ਚੀਨ ਦੇ ਉਰੂਮਕੀ ਵਿੱਚ ਸਥਿਤ ਇੱਕ ਇਮਾਰਤ ਵਿੱਚ ਅੱਗ ਲੱਗ ਗਈ ਸੀ। ਇਸ ਘਟਨਾ ‘ਚ 10 ਲੋਕ ਜ਼ਿੰਦਾ ਸੜ ਗਏ ਅਤੇ 9 ਜ਼ਖਮੀ ਹੋ ਗਏ। ਲੋਕਾਂ ਦਾ ਦੋਸ਼ ਹੈ ਕਿ ਸਖ਼ਤ ਤਾਲਾਬੰਦੀ ਕਾਰਨ ਸਮੇਂ ਸਿਰ ਮਦਦ ਨਹੀਂ ਪਹੁੰਚੀ, ਜਿਸ ਕਾਰਨ ਇਹ ਘਟਨਾ ਵਾਪਰੀ। ਇਸ ਤੋਂ ਬਾਅਦ ਯੂਨੀਵਰਸਿਟੀ ਦੇ ਕਈ ਵਿਦਿਆਰਥੀਆਂ ਸਮੇਤ ਵੱਡੀ ਗਿਣਤੀ ‘ਚ ਲੋਕ ਸੜਕਾਂ ‘ਤੇ ਉਤਰ ਆਏ ਅਤੇ ਪ੍ਰਦਰਸ਼ਨ ਨੂੰ ਤੇਜ਼ ਕਰ ਦਿੱਤਾ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment