ਸੁਸ਼ਾਂਤ ਸਿੰਘ ਰਾਜਪੂਤ ਦੀ ਪਹਿਲੀ ਬਰਸੀ ‘ਤੇ ਫੈਨਜ਼ ਹੋਏ ਭਾਵੁਕ,ਅਜੇ ਵੀ ਇਨਸਾਫ਼ ਦੀ ਕਰ ਰਹੇ ਹਨ ਉਮੀਦ

TeamGlobalPunjab
2 Min Read

ਨਿਊਜ਼ ਡੈਸਕ: ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ ਅੱਜ ਇੱਕ ਸਾਲ ਪੂਰਾ  ਹੋ ਗਿਆ ਹੈ। ਸੁਸ਼ਾਂਤ ਦੀ ਮੌਤ ਉਸਦੇ ਫੈਨਜ਼ ਲਈ ਇੱਕ ਅਚਾਨਕ ਦਿਤਾ ਸਦਮਾ ਸੀ। ਉਸਦੇ ਫੈਨਜ਼ ਅਝੇ ਵੀ ਮੰਨਣ ਨੂੰ ਤਿਆਰ ਨਹੀਂ ਕਿ ਸੁਸ਼ਾਂਤ ਸਿੰਘ ਦੀ ਮੌਤ ਹੋ ਗਈ ਹੈ। ਪਿਛਲੇ ਸਾਲ 14 ਜੂਨ ਨੂੰ ਅਦਾਕਾਰ ਦੀ ਲਾਸ਼ ਉਸ ਦੇ ਮੁੰਬਈ ਦੇ ਫਲੈਟ ‘ਤੇ ਸ਼ੱਕੀ ਹਾਲਤ ‘ਚ ਮਿਲੀ ਸੀ। ਜਿਸਦੇ ਬਾਅਦ ਇਹ ਖੁਲਾਸਾ ਹੋਇਆ ਕਿ ਉਹ ਨਸ਼ੇ ਕਰਦਾ ਸੀ ਅਤੇਡਿਪਰੈਸ਼ਨ ਦਾ ਸ਼ਿਕਾਰ ਸੀ, ਹਾਲਾਂਕਿ ਉਸਦੇ ਪ੍ਰਸ਼ੰਸਕ ਇਸ ਤੱਥ ਨੂੰ ਮੰਨਣ ਲਈ ਤਿਆਰ ਨਹੀਂ ਸਨ।

ਸੁਸ਼ਾਂਤ ਸਿੰਘ ਰਾਜਪੂਤ ਦੀ ਪਹਿਲੀ ਬਰਸੀ ਮੌਕੇ ਅੰਕਿਤਾ ਨੇ ਆਪਣੇ ਘਰ ਪੂਜਾ ਰੱਖੀ ਹੈ।ਅੰਕਿਤਾ ਲੋਖੰਡੇ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ’ ਚ ਹਵਨ ਹੁੰਦਾ ਹੋਇਆ ਦਿਖਾਈ ਦੇ ਰਿਹਾ ਹੈ। ਇਸਦੇ ਨਾਲ ਹੀ, ਓਮ ਬੈਕਗ੍ਰਾਉਂਡ ਵਿੱਚ ਸੁਣਾਈ ਦਿੱਤੀ ਹੈ। ਹਾਲਾਂਕਿ, ਅੰਕਿਤਾ ਖੁਦ ਇਸ ਪੋਸਟ ‘ਤੇ ਨਜ਼ਰ ਨਹੀਂ ਆ ਰਹੀ ਹੈ।

ਫਿਲਹਾਲ ਸਾਲ ਹੋ ਗਿਆ ਅਜੇ ਤੱਕ ਇਹ ਪਤਾ ਨਹੀਂ ਲੱਗਿਆ ਸੁਸ਼ਾਂਤ ਸਿੰਘ ਦੀ ਮੌਤ ਦਾ ਅਸਲ ਕਾਰਨ ਕੀ ਸੀ।  ਸੀ.ਬੀ.ਆਈ, ਜੋ ਇਸ ਕੇਸ ਦੀ ਜਾਂਚ ਵਿਚ ਸ਼ਾਮਲ ਹੈ, ਨੇ ਆਪਣੀ ਇਕ ਰਿਪੋਰਟ ਤਿਆਰ ਕੀਤੀ ਸੀ, ਪਰ ਉਹ ਅਜੇ ਕਿਸੇ ਨਤੀਜੇ ‘ਤੇ ਨਹੀਂ ਪਹੁੰਚੀ। ਅਜਿਹੀ ਸਥਿਤੀ ‘ਚ ਸੁਸ਼ਾਂਤ ਦੀ ਪਹਿਲੀ ਬਰਸੀ ‘ ਤੇ ਉਨ੍ਹਾਂ ਦੇ ਪ੍ਰਸ਼ੰਸਕ ਇਕ ਵਾਰ ਫਿਰ ਭਾਵੁਕ ਹੋ ਗਏ ਹਨ।

- Advertisement -

ਪ੍ਰਸ਼ੰਸਕਾਂ ਦੇ ਨਾਲ ਬਾਲੀਵੁੱਡ ਅਤੇ ਟੀ.ਵੀ ਦੇ ਸੁਸ਼ਾਂਤ ਦੇ ਦੋਸਤ ਵੀ ਉਨ੍ਹਾਂ ਨੂੰ ਨਮ ਅੱਖਾਂ ਨਾਲ ਯਾਦ ਕਰ ਰਹੇ ਹਨ। ਅਦਾਕਾਰ ਮਨੋਜ ਬਾਜਪਾਈ ਨੇ ਦੱਸਿਆ ਕਿ ਕਿਵੇਂ ਉਹ ਅਜੇ ਵੀ ਵਿਸ਼ਵਾਸ ਨਹੀਂ ਕਰ ਸਕਦੇ ਕਿ ਸੁਸ਼ਾਂਤ ਹੁਣ ਨਹੀਂ ਹੈ। ਫਿਲਮ ਸੋਨਚਿਰੀਆ ‘ਚ ਇਕੱਠੇ ਕੰਮ ਕਰਨ ਤੋਂ ਬਾਅਦ ਉਨ੍ਹਾਂ ਨੂੰ ਸੁਸ਼ਾਂਤ ਦੀਆਂ ਬਹੁਤ ਯਾਦਾਂ ਹਨ।

- Advertisement -

Share this Article
Leave a comment