ਇਸ ਪਿੰਡ ਦਾ ਵੱਡਾ ਫੈਸਲਾ, ਟਰੈਕਟਰ ਲੈ ਕੇ ਦਿੱਲੀ ਚੱਲੋ ਨਹੀਂ ਤਾ ਭਰੋ ਜ਼ੁਰਮਾਨਾ 

TeamGlobalPunjab
1 Min Read

ਨਿਊਜ਼ ਡੈਸਕ: ਕਿਸਾਨ ਜਥੇਬੰਦੀਆਂ ਵੱਲੋਂ ਐਲਾਨੇ 26 ਜਨਵਰੀ ਦੇ ਪ੍ਰੋਗਰਾਮ ਦੀਆਂ ਤਿਆਰੀਆਂ ਪੰਜਾਬ ‘ਚ ਸ਼ੁਰੂ ਹੋ ਗਈਆਂ ਹਨ। 26 ਜਨਵਰੀ ਨੂੰ ਕਿਸਾਨਾਂ ਦੀ ਪਰੇਡ ‘ਚ ਸ਼ਾਮਲ ਹੋਣ ਲਈ ਪਿੰਡ-ਪਿੰਡ ਵਿੱਚ ਲੋਕਾਂ ਨੇ ਕਮਰ ਕੱਸ ਲਈ ਹੈ। ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਟਰੈਕਟਰਾਂ ‘ਤੇ ਦਿੱਲੀ ਜਾਣਗੇ। ਇਸ ਨੂੰ ਲੈ ਕੇ ਸੰਗਰੂਰ ਵਿੱਚ ਵੀ ਅਜਿਹਾ ਹੀ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ।

ਸੰਗਰੂਰ ਦੇ ਭੁੱਲਰ ਹੇੜੀ ਵਿੱਚ ਪਿੰਡ ਵਾਸੀਆਂ ਨੇ ਸਰਬਸੰਮਤੀ ਨਾਲ ਇਕ ਫੈਸਲਾ ਲਿਆ ਕਿ ਜਿਹੜਾ ਕਿਸਾਨ ਪਰੇਡ ਦਾ ਹਿੱਸਾ ਨਹੀਂ ਬਣੇਗਾ ਉਸ ਨੂੰ 2100 ਰੁਪਏ ਜ਼ੁਰਮਾਨਾ ਲਾਇਆ ਜਾਵੇਗਾ। ਇਸ ਸਬੰਧੀ ਪਿੰਡ ਭੁੱਲਰ ਹੇੜੀ ਵਿੱਚ ਘਰ-ਘਰ ਜਾ ਕੇ ਹੌਕਾ ਦਿੱਤਾ ਜਾ ਰਿਹਾ ਅਤੇ ਗੁਰਦੁਆਰਾ ਸਾਹਿਬ ਵੀ ਅਨਾਉਸਮੈਂਟ ਕੀਤੀ ਜਾ ਰਹੀ ਹੈ।

ਪਿੰਡ ਵਾਸੀਆਂ ਮੁਤਾਬਕ ਖੇਤੀ ਕਾਨੂੰਨਾਂ ਖਿਲਾਫ਼ ਪਹਿਲਾਂ ਵੀ ਇੱਥੋ ਰਾਸ਼ਨ ਦੀਆਂ ਟਰਾਲੀਆਂ ਭਰ ਕੇ ਭੇਜੀਆਂ ਗਈਆਂ ਹਨ। ਹੁਣ ਵੀ ਕਿਸਾਨ ਦਿੱਲੀ ਵੱਲ ਨੂੰ ਚਾਲੇ ਪਾ ਰਹੇ ਹਨ। ਜਥੇਬੰਦੀਆਂ ਵੱਲੋਂ ਉਲੀਕੀ 26 ਜਨਵਰੀ ਦੀ ਪਰੇਡ ਵਿੱਚ ਸ਼ਾਮਲ ਹੋਣ ਲਈ ਪਿੰਡ ਵਿੱਚ ਇੱਕ ਮਤਾ ਪਾਇਆ ਗਿਆ, ਕਿ ਜਿਹੜਾ ਕਿਸਾਨ ਆਪਣਾ ਟਰੈਕਟਰ ਨਾਲ ਲੈ ਕੇ ਦਿੱਲੀ ਨਹੀਂ ਜਾਵੇਗਾ ਉਸ ਤੋਂ 2100 ਰੁਪਏ ਵਸੂਲੇ ਜਾਣਗੇ ਤਾਂ ਜੋ ਉਸ ਦਾ ਕਿਸਾਨ ਅੰਦੋਲਨ ‘ਚ ਯੋਗਦਾਨ ਪੈਸਿਆਂ ਨਾਲ ਹੀ ਪਾਇਆ ਜਾ ਸਕੇ। ਇਸ ‘ਤੇ ਪੂਰੇ ਪਿੰਡ ਨੇ ਸਹਿਮਤੀ ਜਤਾਈ ਹੈ।

Share this Article
Leave a comment