EXCLUSIVE : G-7 ਸੰਮੇਲਨ ਦੌਰਾਨ ‘ਏਅਰ ਸ਼ੋਅ’ ਦੇ ਦਿਲ ਖਿੱਚਵੇਂ ਨਜ਼ਾਰੇ (PICS & VIDEO)

TeamGlobalPunjab
2 Min Read

ਨਿਊਜ਼ ਡੈਸਕ : ਯੂਨਾਇਟਡ ਕਿੰਗਡਮ (UK) ਇਸ ਵਾਰ ਦੇ ‘G-7 ਸੰਮੇਲਨ 2021’ ਦਾ ਮੇਜ਼ਬਾਨ ਹੈ। ‘ਕਾਰਨਵਾਲ’ ਵਿਖੇ ਤਿੰਨ ਰੋਜ਼ਾ ਇਸ ਸੰਮੇਲਨ ਦਾ ਅੱਜ (11-13 ਜੂਨ) ਆਖਰੀ ਦਿਨ ਹੈ।

ਇਸ ਵਾਰ 47ਵੇ G-7 ਸੰਮੇਲਨ ਵਿਚ ਇਟਲੀ, ਜਰਮਨੀ, ਸਾਊਥ ਕੋਰੀਆ, ਅਮਰੀਕਾ, ਆਸਟ੍ਰੇਲੀਆ, ਕੈਨੇਡਾ, ਫਰਾਂਸ,  ਭਾਰਤ, ਦੱਖਣੀ ਅਫਰੀਕਾ, ਜਾਪਾਨ, ਯੂਨਾਈਟਿਡ ਕਿੰਗਡਮ ਅਤੇ ਯੂਰੋਪੀਅਨ ਯੂਨੀਅਨ ਭਾਗ ਲੈ ਰਹੇ ਹਨ।

ਸੰਮੇਲਨ ਦੇ ਦੂਜੇ ਦਿਨ G-7 ਦੇਸ਼ਾਂ ਦੇ ਮੁਖੀਆਂ ਅਤੇ ਯੂਰੋਪੀਅਨ ਯੂਨੀਅਨ ਦੀ ਚੇਅਰਪਰਸਨ ਦੇ ਸਨਮਾਨ ਵਿੱਚ ਯੂਨਾਇਟਡ ਕਿੰਗਡਮ ਦੀ ਹਵਾਈ ਸੈਨਾ ‘ਰੋਇਲ ਏਅਰ ਫੋਰਸ’ ਦੀ ਏਰੋਬੈਟਿਕ ਟੀਮ-‘ਰੈਡ ਐਰੋਜ਼'(RED ARROWS) ਵਲੋਂ ਹਵਾਈ ਕਰਤਬ ਦਿਖਾਏ ਗਏ। ਇਸ ਏਅਰ ਸ਼ੋਅ ਦਾ ਸਾਰੇ ਆਗੂਆਂ ਨੇ ਭਰਪੂਰ ਆਨੰਦ ਮਾਣਿਆ।

ਇਹਨਾਂ ਦਿਲ ਖਿੱਚਵੇਂ ਕਰਤਬਾਂ ਨੂੰ ਨਿਹਾਰਦੇ ਹੋਏ ਵੱਖ-ਵੱਖ ਦੇਸ਼ਾਂ ਦੇ ਆਗੂ ਜਿਵੇਂ ਸਮੇਂ ਨੂੰ ਹੀ ਭੁੱਲ ਗਏ।

- Advertisement -

ਏਰੋਬੈਟਿਕ ਟੀਮ-‘ਰੈਡ ਐਰੋਜ਼’ ਦੇ ਹਵਾਈ ਕਰਤਬਾਂ ਨੂੰ ਵੇਖ ਕੇ ਹਰ ਕਿਸੇ ਦੇ ਮੁੰਹ ਖੁੱਲ੍ਹੇ ਦੇ ਖੁੱਲ੍ਹੇ ਰਹਿ ਗਏ।

‘ਰੈਡ ਐਰੋਜ਼’ ਵਲੋਂ ਕੀ-ਕੀ ਅਸਮਾਨ ਵਿੱਚ ਉਕੇਰਿਆ ਗਿਆ ਕਿਸ ਤਰ੍ਹਾਂ ਦੇ ਹਵਾਈ ਸਟੰਟ ਵਿਖਾਏ ਗਏ,ਉਨਾਂ ਨੂੰ ਤੁਸੀਂ ਇਹਨਾਂ ਤਸਵੀਰਾਂ ਅਤੇ ਵੀਡੀਓਜ਼ ਵਿੱਚ ਵੇਖ ਸਕਦੇ ਹੋ

- Advertisement -

..ਤੇ ਹੁਣ ਵੇਖੋ ਕਰੀਬ 1500 ਫੁੱਟ ਦੀ ਉਚਾਈ ਤੋਂ ਅਸਮਾਨ ਅਤੇ ਜ਼ਮੀਨ ਦਾ ਖ਼ੂਬਸੂਰਤ ਨਜ਼ਾਰਾ, ਉਹ ਵੀ ਕਰਤਬ ਦਿਖਾਉਣ ਵਾਲੇ ਇੱਕ ਜਹਾਜ਼ ਦੇ ਅੰਦਰ ਤੋਂ…

ਜ਼ਿਕਰਯੋਗ ਹੈ ਕਿ ਆਰ.ਏ.ਐਫ. (RAF) ਦੀ ਏਰੋਬੈਟਿਕ ਟੀਮ-‘ਰੈਡ ਐਰੋਜ਼’ (RED ARROWS) ਵਜੋਂ ਜਾਣੀ ਜਾਂਦੀ ਹੈ । ਇਹ ਦੁਨੀਆ ਦੀਆਂ ਬਹਿਤਰੀਨ ਏਰੋਬੈਟਿਕ ਟੀਮਾਂ ਵਿਚੋਂ ਇਕ ਜਾਣੀ ਜਾਂਦੀ ਹੈ।

ਦੱਸ ਦਈਏ ਕਿ ਭਾਰਤੀ ਹਵਾਈ ਸੈਨਾ ਕੋਲ ਵੀ ਏਅਰ ਐਰੋਬੈਟਿਕ ਟੀਮ ਹੈ,  ਜਿਹੜੀ ‘ਸੂਰਯਾ ਕਿਰਨ’ ਦੇ ਨਾਂ ਨਾਲ ਜਾਣੀ ਜਾਂਦੀ ਹੈ। ‘ਸੂਰਯਾ ਕਿਰਨ’ ਵੀ ਬਹਿਤਰੀਨ ਏਰੋਬੈਟਿਕ ਟੀਮਾਂ ਵਿਚ ਸ਼ੁਮਾਰ ਕੀਤੀ ਜਾਂਦੀ ਹੈ।

(ਵਿਵੇਕ ਸ਼ਰਮਾ)

Share this Article
Leave a comment