ਬਾਲੀਵੁੱਡ ਅਦਾਕਾਰਾ ਨੇ ਵਿਆਹ ਤੋਂ ਬਣਾਇਆ ਇੰਸਟਾਗ੍ਰਾਮ ‘ਤੇ ਅਕਾਉਂਟ,  ਕੀਤੀ ਵਿਆਹ ਦੀ ਫੋਟੋ ਸਾਂਝੀ

TeamGlobalPunjab
2 Min Read

ਨਿਊਜ਼ ਡੈਸਕ – ਬਾਲੀਵੁੱਡ ਅਦਾਕਾਰਾ ਸ਼ਵੇਤਾ ਅਗਰਵਾਲ ਆਦਿਤਿਆ ਨਰਾਇਣ ਨਾਲ ਵਿਆਹ ਕਰਨ ਤੋਂ ਬਾਅਦ ਨਿਰੰਤਰ ਚਰਚਾ ਵਿੱਚ ਰਹੀ ਹੈ। ਆਦਿਤਿਆ ਤੇ ਸ਼ਵੇਤਾ ਦਾ ਵਿਆਹ ਪਿਛਲੇ ਸਾਲ 1 ਦਸੰਬਰ ਨੂੰ ਹੋਇਆ ਸੀ। ਉਸ ਦੇ ਵਿਆਹ ਦੀਆਂ ਫੋਟੋਆਂ ਵੀ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਈਆਂ। ਸ਼ਵੇਤਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਵਿਆਹ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ‘ਚ ਸ਼ਵੇਤਾ ਬਹੁਤ ਹੀ ਖੂਬਸੂਰਤ ਲੱਗ ਰਹੀ ਹੈ।

 ਸ਼ਵੇਤਾ ਦੀ ਇਸ ਤਸਵੀਰ ਨੂੰ ਸਾਂਝਾ ਕਰਨ ਤੋਂ ਬਾਅਦ ਹੁਣ ਆਦਿਤਿਆ ਨਰਾਇਣ ਦੀ ਬਹੁਤ ਹੀ ਖੂਬਸੂਰਤ ਟਿੱਪਣੀ ਸਾਹਮਣੇ ਆਈ ਹੈ। ਦਰਅਸਲ ਆਦਿੱਤਿਆ ਨੇ ਸ਼ਵੇਤਾ ਦੀ ਇਸ ਪੋਸਟ ‘ਤੇ ਹਾਰਟ ਆਈ ਇਮੋਜੀ ਪੋਸਟ ਕੀਤੀ ਹੈ, ਜਿਸ ਨੂੰ ਪ੍ਰਸ਼ੰਸਕ ਬਹੁਤ ਪਸੰਦ ਕਰ ਰਹੇ ਹਨ। ਦੱਸ ਦੇਈਏ ਕਿ ਸ਼ਵੇਤਾ ਅਗਰਵਾਲ ਨੇ ਆਪਣੀ ਟਿੱਪਣੀ ਭਾਗ ਨੂੰ ਜਨਤਕ ਨਹੀਂ ਕੀਤਾ ਹੈ, ਅਜਿਹੀ ਸਥਿਤੀ ‘ਚ, ਸਿਰਫ ਆਦਿਤਿਆ ਨਰਾਇਣ ਦੀ ਟਿੱਪਣੀ ਉਨ੍ਹਾਂ ਦੀ ਤਸਵੀਰ ‘ਤੇ ਨਜ਼ਰ ਆਉਂਦੀ ਹੈ। ਸ਼ਵੇਤਾ ਅਗਰਵਾਲ ਨੇ ਹਾਲ ਹੀ ‘ਚ ਇੰਸਟਾਗ੍ਰਾਮ ‘ਤੇ ਇੱਕ ਅਕਾਉਂਟ ਬਣਾਇਆ ਹੈ। ਉਸਨੇ ਆਪਣੀ ਵਿਆਹ ਦੀ ਫੋਟੋ ਨੂੰ ਆਪਣੀ ਪਹਿਲੀ ਪੋਸਟ ਦੇ ਤੌਰ ਤੇ ਸਾਂਝਾ ਕੀਤਾ।

ਦੱਸ ਦਈਏ ਸ਼ਵੇਤਾ ਤੇ ਆਦਿਤਿਆ ਦੇ ਵਿਆਹ ‘ਚ ਕੁਝ ਬਾਲੀਵੁੱਡ ਸਿਤਾਰਿਆਂ ਦਿਖਾਈ ਦਿੱਤੇ ਸਨ। ਗੋਵਿੰਦਾ ਦੇ ਪਰਿਵਾਰ ਤੋਂ ਇਲਾਵਾ, ਕਾਮੇਡੀਅਨ ਭਾਰਤੀ ਸਿੰਘ ਤੇ ਉਸ ਦੇ ਪਤੀ ਹਰਸ਼ ਲਿਮਬਾਚਿਯਾ ਉਨ੍ਹਾਂ ਦੇ ਵਿਆਹ ‘ਚ ਸ਼ਾਮਲ ਹੋਏ ਸਨ। ਕੋਰੋਨਾ ਮਹਾਂਮਾਰੀ ਦੇ ਕਾਰਨ ਆਦਿਤਿਆ ਤੇ ਸ਼ਵੇਤਾ ਦੇ ਵਿਆਹ ‘ਚ ਘੱਟ ਲੋਕਾਂ ਨੂੰ ਬੁਲਾਇਆ ਗਿਆ ਸੀ, ਜਦਕਿ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਵਿਆਹ ਦੀਆਂ ਫੋਟੋਆਂ ਨੂੰ ਕਾਫੀ ਪਸੰਦ ਕੀਤਾ ਗਿਆ ਹੈ।

Share this Article
Leave a comment