IPL ਪ੍ਰੇਮੀਆਂ ਲਈ JIO ਨੇ ਕੱਢੇ ਧਮਾਕੇਦਾਰ ਆਫਰ, ਇੰਝ ਪਾਓ ਹੋਟਸਟਾਰ ਦੀ ਸਬਸਕ੍ਰਿਪਸ਼ਨ

TeamGlobalPunjab
1 Min Read

ਨਿਊਜ਼ ਡੈਸਕ: ਦੁਨੀਆ ਦੀ ਸਭ ਤੋਂ ਮਸ਼ਹੂਰ ਕ੍ਰਿਕਟ ਲੀਗ IPL ਦੇ ਮੈਚ ਸ਼ੁਰੂ ਹੋਣ ਜਾ ਰਹੇ ਹਨ। ਜਿਸ ਨੂੰ ਦੇਖਦੇ ਹੋਏ JIO ਵੱਲੋਂ ਧਮਾਕੇਦਾਰ ਆਫਰ ਜਾਰੀ ਦਿੱਤੇ ਗਏ ਹਨ। ਆਈਪੀਐਲ ਦੇ ਮੁਕਾਬਲੇ ਇਸ ਵਾਰ UAE ਵਿੱਚ ਖੇਡੇ ਜਾਣਗੇ।

ਇਸ ਦੀ ਸ਼ੁਰੂਆਤ 19 ਸਤੰਬਰ ਤੋਂ ਹੋਣ ਜਾ ਰਹੀ ਹੈ। ਇਹ ਲੀਗ 53 ਦਿਨ ਦੀ ਹੋਵੇਗੀ ਜਿਸ ਤਹਿਤ JIO ਨੇ 56 ਦਿਨ ਦੇ 2 ਆਫਰ ਜਾਰੀ ਕੀਤਾ ਹੈ।

ਪਹਿਲੇ ਪਲਾਨ ਵਿੱਚ JIO 499 ਰੁਪਏ ਵਿੱਚ 84 GB ਡਾਟਾ ਦੇਵੇਗਾ ਅਤੇ ਇੱਕ ਸਾਲ ਲਈ ਡਿਜ਼ਨੀ ਪਲੱਸ ਹੌਟਸਟਾਰ ਦਾ ਸਬਸਕ੍ਰਿਪਸ਼ਨ ਵੀ ਦੇਵੇਗਾ। ਇਸ ਪਲਾਨ ਵਿੱਚ ਗਾਹਕ ਨੂੰ ਰੋਜ਼ਾਨਾ 1.5GB ਡਾਟਾ ਵਰਤਣ ਨੂੰ ਮਿਲੇਗਾ ਪਰ ਇਸ ਵਿੱਚ ਵੋਇਸ ਕਾਲਿੰਗ ਅਤੇ ਐਸਐਮਐਸ ਦੀ ਸੁਵਿਧਾ ਬੰਦ ਰਹੇਗੀ।

ਇਸੇ ਤਰ੍ਹਾਂ JIO ਦਾ ਦੂਸਰਾ ਧਮਾਕੇਦਾਰ ਪਲਾਨ 777 ਰੁਪਏ ਦਾ ਹੈ। ਇਸ ਵਿੱਚ ਵੀ ਗਾਹਕਾਂ ਨੂੰ ਇਕ ਸਾਲ ਲਈ ਡਿਜ਼ਨੀ ਪਲੱਸ ਹੌਟਸਟਾਰ ਦਾ ਸਬਸਕ੍ਰਿਪਸ਼ਨ ਮਿਲੇਗਾ ਅਤੇ ਨਾਲ ਹੀ 84 ਦਿਨਾਂ ਦੇ ਲਈ 1.5GB ਡਾਟਾ ਅਤੇ ਅਨਲਿਮਟਿਡ ਵੋਇਸ ਕਾਲਿੰਗ ਸਮੇਤ SMS ਮਿਲਣਗੇ। ਇਸ ਪੈਕ ਵਿੱਚ ਗਾਹਕਾਂ ਨੂੰ 5 GB ਵਾਧੂ ਤੋਂ ਡਾਟਾ ਦਿੱਤਾ ਜਾਵੇਗਾ।

- Advertisement -

Share this Article
Leave a comment