15000 ਨਾ ਭਰਨ ਕਾਰਨ ਢਾਈ ਮਹੀਨੇ ਤੱਕ ਮੁਰਦਾਘਰ ‘ਚ ਪਈ ਰਹੀ ਮ੍ਰਿਤਕ ਦੀ ਦੇਹ

TeamGlobalPunjab
2 Min Read

ਹਾਪੁੜ : ਸ਼ੁੱਕਰਵਾਰ ਨੂੰ, ਹਾਪੁੜ  ਤੋਂ ਅਜਿਹੀ ਖ਼ਬਰ ਆਈ ਜੋ ਕੋਵਿਡ ਕਾਲ ਦੇ ਦੁਖਾਂਤ ਨੂੰ ਸਪਸ਼ਟ ਰੂਪ ਵਿੱਚ ਬਿਆਨ ਕਰਦੀ ਹੈ। ਕੋਵਿਡ ਮਹਾਮਾਰੀ ਤੋਂ ਪੀੜਿਤ ਲੋਕਾਂ ਦੀ ਮਦਦ ਕਰਨ ਲਈ ਕੋਈ ਵੀ ਅੱਗੇ ਨਾ ਆਇਆ  ਅਤੇ ਜਿਹੜੇ ਮਰ ਗਏ ਉਨ੍ਹਾਂ ਨੂੰ ਸ਼ਮਸ਼ਾਨ ਘਾਟ ਤੱਕ ਲੈ ਕੇ ਜਾਣ ਲਈ ਕੋਈ ਵੀ ਤਿਆਰ ਨਹੀਂ ਸੀ। ਇਸਦੇ ਇਲਾਵਾ ਰਹਿੰਦੀ ਕਸਰ ਹਸਪਤਾਲਾਂ ਵਾਲਿਆਂ ਨੇ ਪੂਰੀ ਕੀਤੀ।  ਕੁਝ ਹਸਪਤਾਲਾਂ ਨੇ ਪੈਸੇ ਨਾ ਮਿਲਣ ਕਾਰਨ ਮ੍ਰਿਤਕਾਂ ਦੀਆਂ ਲਾਸ਼ਾਂ ਰਿਸ਼ਤੇਦਾਰਾਂ ਨੂੰ ਨਹੀਂ ਦਿੱਤੀਆਂ। ਹਸਪਤਾਲਾਂ ਵੱਲੋਂ ਮ੍ਰਿਤਕ ਦੇਹਾਂ ਨਾ ਪਹੁੰਚਾਉਣ ਦੀ ਅਜਿਹੀ ਹੀ ਇਕ ਘਟਨਾ ਹਾਪੁੜ ਤੋਂ ਸਾਹਮਣੇ ਆਈ ਹੈ। ਇੱਥੇ ਕੋਰੋਨਾ ਪੀੜਤ ਦੀ ਮੌਤ ਤੋਂ ਬਾਅਦ ਸਿਰਫ਼ 15 ਹਜ਼ਾਰ ਰੁਪਏ ਨਹੀਂ ਦੇਣ ‘ਤੇ ਮ੍ਰਿਤਕ ਦੀ ਲਾਸ਼ ਪਰਿਵਾਰ ਵਾਲਿਆਂ ਨੂੰ ਨਹੀਂ ਦਿੱਤੀ ਗਈ।

ਦੋਸ਼ ਹੈ ਕਿ ਕੋਰੋਨਾ ਪੀੜਤ ਹੋਣ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਨੌਜਵਾਨ ਨੂੰ ਪਹਿਲਾਂ ਤਾਂ ਹਾਪੁੜ ਦੇ ਹਸਪਤਾਲ ‘ਚ ਦਾਖ਼ਲ ਕਰਵਾਇਆ ਸੀ, ਜਿੱਥੋਂ ਉਸ ਨੂੰ ਮੇਰਠ ਦੇ ਇਕ ਹਸਪਤਾਲ ‘ਚ ਭੇਜ ਦਿੱਤਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਜਦੋਂ ਪਰਿਵਾਰ ਵਾਲੇ ਵਿਅਕਤੀ ਦੀ ਲਾਸ਼ ਲੈਣ ਗਏ ਤਾਂ ਡਾਕਟਰਾਂ ਨੇ 15 ਹਜ਼ਾਰ ਰੁਪਏ ਮੰਗੇ ਅਤੇ ਪੈਸੇ ਨਹੀਂ ਦੇਣ ‘ਤੇ ਲਾਸ਼ ਦੇਣ ਤੋਂ ਮਨ੍ਹਾ ਕਰ ਦਿੱਤਾ। ਮ੍ਰਿਤਕ ਆਪਣੇ ਭਰਾ ਅਤੇ ਪਤਨੀ ਦੇ ਨਾਲ ਹਾਪੁੜ ਵਿੱਚ ਕਿਰਾਏ ਤੇ ਰਹਿੰਦਾ ਸੀ।  ਰਿਸ਼ਤੇਦਾਰਾਂ ਕੋਲ ਪੈਸੇ ਦੀ ਘਾਟ ਕਾਰਨ ਉਹ ਮ੍ਰਿਤਕ ਦੇਹ ਨੂੰ ਛੱਡ ਕੇ ਬਿਹਾਰ ਵਾਪਸ ਚਲੇ ਗਏ।

ਲਾਸ਼ ਨੂੰ ਹਸਪਤਾਲ ਨੇ ਜ਼ਿਲਾ ਹਸਪਤਾਲ ਭੇਜ ਦਿੱਤਾ। ਉਦੋਂ ਤੋਂ ਲਾਸ਼ ਨੂੰ ਜੀਐਸ ਮੈਡੀਕਲ ਦੀ ਮੁਰਦਾ ਘਰ ਵਿੱਚ ਰੱਖਿਆ ਗਿਆ ਸੀ। ਪੁਲਿਸ ਨੇ ਨਿਗਰਾਨੀ ਰਾਹੀਂ ਰਿਸ਼ਤੇਦਾਰਾਂ ਦੀ ਭਾਲ ਕੀਤੀ। ਜਿਸ ਦੇ ਤਿੰਨ ਦਿਨ ਬਾਅਦ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪੀ ਗਈ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਇਕ ਸਮਾਜਿਕ ਸੰਸਥਾ ਨੇ ਅੰਤਿਮ ਸੰਸਕਾਰ ਕਰਵਾਇਆ। ਮੁਰਦਾਘਰ ‘ਚ ਰੱਖੀ ਨਰੇਸ਼ ਦੀ ਲਾਸ਼ ਦਾ ਢਾਈ ਮਹੀਨੇ ਬਾਅਦ ਅੰਤਿਮ ਸੰਸਕਾਰ ਹੋ ਸਕਿਆ।

 

- Advertisement -

Share this Article
Leave a comment