ਨਾਈਜੀਰੀਆ ‘ਚ ਬੰਦੂਕਧਾਰੀਆਂ ਨੇ ਅਗਵਾ ਕੀਤੀਆਂ 300 ਤੋਂ ਵੱਧ ਸਕੂਲੀ ਬੱਚੀਆਂ

TeamGlobalPunjab
1 Min Read

ਅਬੁਜਾ: ਨਾਈਜੀਰੀਆ ਵਿੱਚ ਸਕੂਲੀ ਬੱਚੀਆਂ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਅਣਪਛਾਤੇ ਬੰਦੂਕਧਾਰੀਆਂ ਨੇ ਸ਼ੁੱਕਰਵਾਰ ਨੂੰ ਜੰਗੇਬੇ ਕਸਬੇ ਦੀਆਂ 317 ਸਕੂਲੀ ਲੜਕੀਆਂ ਨੂੰ ਅਗਵਾ ਕਰ ਲਿਆ। ਇਸ ਅਫਰੀਕੀ ਦੇਸ਼ ਵਿੱਚ ਸਰਕਾਰ ਤੋਂ ਫਿਰੌਤੀ ਵਸੂਲਣ ਲਈ ਹਫਤੇਭਰ ਵਿੱਚ ਇਸ ਤਰ੍ਹਾਂ ਦੀ ਦੂਜੀ ਵਾਰਦਾਤ ਸਾਹਮਣੇ ਆਈ ਹੈ।

ਪੁਲਿਸ ਨੇ ਦੱਸਿਆ, ਬੰਦੂਕਧਾਰੀਆਂ ਨੇ ਜੰਗੇਬੇ ਸਥਿਤ ਸਰਕਾਰੀ ਸਕੂਲ ਤੋਂ 317 ਲੜਕੀਆਂ ਨੂੰ ਅਗਵਾ ਕਰ ਲਿਆ। ਇਨ੍ਹਾਂ ਨੂੰ ਬਚਾਉਣ ਲਈ ਜ਼ਾਮਫਰਾ ਪ੍ਰਾਂਤ ਦੀ ਪੁਲਿਸ ਫੌਜ ਦੇ ਨਾਲ ਮਿਲ ਕੇ ਸੰਯੁਕਤ ਅਭਿਆਨ ਚਲਾ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦੇਸ਼ ਵਿੱਚ ਬੱਚੀਆਂ ਨੂੰ ਅਗਵਾ ਕਰਨ ਦੇ ਮਾਮਲੇ ਵੱਧ ਗਏ ਹਨ। ਸਰਕਾਰ ਤੋਂ ਮੋਟੀ ਰਕਮ ਵਸੂਲਣ ਲਈ ਅਜਿਹਾ ਕੀਤਾ ਜਾ ਰਿਹਾ ਹੈ।

ਜਾਣਕਾਰੀ ਮੁਤਾਬਕ ਦੇਰ ਰਾਤ ਸਕੂਲ ‘ਤੇ ਬੰਦੂਕਧਾਰੀਆਂ ਨੇ ਫਾਇਰਿੰਗ ਕੀਤੀ ਅਤੇ ਲੜਕੀਆਂ ਨੂੰ ਵਾਹਨਾਂ ਵਿੱਚ ਭਰ ਕੇ ਲੈ ਗਏ। ਹਾਲੇ ਤੱਕ ਕਿਸੇ ਸੰਗਠਨ ਵਲੋਂ ਇਸ ਦੀ ਜ਼ਿਮੇਵਾਰੀ ਨਹੀਂ ਲਈ ਗਈ ਹੈ। ਦੱਸਣਯੋਗ ਹੈ ਕਿ ਬੀਤੇ ਹਫਤੇ 27 ਵਿਦਿਆਰਥੀਆਂ ਸਣੇ 42 ਲੋਕਾਂ ਨੂੰ ਅਗਵਾ ਕੀਤਾ ਗਿਆ ਸੀ। ਹਾਲੇ ਉਨ੍ਹਾਂ ਨੂੰ ਵੀ ਛੱਡਿਆ ਨਹੀਂ ਗਿਆ ਹੈ।

- Advertisement -

Share this Article
Leave a comment