ਵਿਧਾਨ ਸਭਾ ਅੰਦਰ ਭੜਕ ਉੱਠੇ ਬੈਂਸ! ਖੋਲ੍ਹਤੇ ਕਈ ਰਾਜ਼, ਸਾਥੀਆਂ ਨੂੰ ਵੀ ਸੁਣਾਈਆਂ ਖੂਬ ਖਰੀਆਂ ਖਰੀਆਂ

TeamGlobalPunjab
2 Min Read

ਚੰਡੀਗੜ੍ਹ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰ੍ਕਾਸ਼ ਪੁਰਬ ਨੂੰ ਸਮਰਪਿਤ ਬੀਤੇ ਦਿਨੀਂ ਵਿਧਾਨ ਸਭਾ ਅੰਦਰ ਇਜਲਾਸ ਬੁਲਾਇਆ ਗਿਆ। ਇਸ ਇਜਲਾਸ ਦੌਰਾਨ ਜਿਹੜੀ ਸਭ ਤੋਂ ਮਹੱਤਵਪੂਰਨ ਗੱਲ  ਰਹੀ ਉਸ ਸੀ ਲੋਕ ਇਨਸਾਫ ਪਾਰਟੀ ਦੇ ਸੀਨੀਅਰ ਆਗੂ ਅਤੇ ਸਿਮਰਜੀਤ ਸਿੰਘ ਬੈਂਸ ਦੇ ਭਰਾ ਬਲਵਿੰਦਰ ਸਿੰਘ ਬੈਂਸ ਦਾ ਭਾਸ਼ਣ। ਜੀ ਹਾਂ ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਵੱਡੇ ਬੈਂਸ ਨੇ ਆਪਣਾ ਭਾਸ਼ਣ ਦਿੰਦਿਆਂ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਯਾਦ ਕੀਤਾ ਉੱਥੇ ਹੀ ਪੰਜਾਬ ਦੇ ਹਾਲਾਤਾਂ ਨੂੰ ਵੀ ਬਿਆਨ ਕੀਤਾ।

ਬਲਵਿੰਦਰ ਬੈਂਸ ਨੇ ਕਿਹਾ ਕਿ ਅੱਜ ਪੰਜਾਬ ਦੇ ਹਾਲਾਤ ਬਹੁਤ ਖਰਾਬ ਹੋ ਰਹੇ ਹਨ। ਵੱਡੇ ਬੈਂਸ ਅਨੁਸਾਰ ਪੰਜਾਬ ਦਾ ਪਾਣੀ ਹਵਾ ਸਭ ਦੂਸ਼ਿਤ ਹੋ ਰਿਹਾ ਹੈ। ਉਨ੍ਹਾਂ  ਬੋਲਦਿਆਂ ਜਿੱਥੇ ਪੰਜਾਬ ਦੇ ਹਾਲਾਤ ਬਿਆਨ ਕੀਤੇ ਉੱਥੇ ਵਿਧਾਨ ਸਭਾ ‘ਚ ਮੌਜੂਦ ਦੂਜੇ ਸਾਥੀਆਂ ਨੂੰ ਵੀ ਖੂਬ ਖਰੀਆਂ ਖੋਟੀਆਂ ਸੁਣਾਈਆਂ। ਵੱਡੇ ਬੈਂਸ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਨੂੰ ਇੰਨਾ ਲੰਬਾ ਸਮਾਂ ਹੋ ਗਿਆ ਹੈ ਅਤੇ ਅੱਜ ਵੀ ਇਨਸਾਫ ਨਹੀਂ ਮਿਲ ਸਕਿਆ। ਬਲਵਿੰਦਰ ਬੈਂਸ ਨੇ ਵਿਧਾਨ ਸਭਾ ‘ਚ ਮੌਜੂਦ ਬਾਕੀ ਵਿਧਾਇਕਾਂ ਅਤੇ ਮੰਤਰੀਆਂ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਕੰਮ ਸੀ ਮੁਲਜ਼ਮਾਂ ਦੀ ਭਾਲ ਕਰਵਾਉਣਾ ਪਰ ਅੱਜ ਤੱਕ ਮੁਲਜ਼ਮ ਗ੍ਰਿਫਤਾਰ ਨਹੀਂ ਹੋ ਸਕੇ।

ਦੇਖੋ ਵੀਡੀਓ

 

- Advertisement -

Share this Article
Leave a comment