ਪੀ.ਏ.ਯੂ. ਵੱਲੋਂ ਪਰਾਲੀ ਦੀ ਸੰਭਾਲ ਸੰਬੰਧੀ ਕਿਸਾਨਾਂ ਅਤੇ ਵਿਗਿਆਨੀਆਂ ਦਾ ਸੰਵਾਦ ਰਚਾਇਆ ਗਿਆ

TeamGlobalPunjab
1 Min Read

ਲੁਧਿਆਣਾ: ਪੀ.ਏ.ਯੂ. ਦੇ ਪਸਾਰ ਸਿੱਖਿਆ ਵਿਭਾਗ ਵੱਲੋਂ ਨਾਬਾਰਡ ਦੇ ਸਹਿਯੋਗ ਨਾਲ ਪਰਾਲੀ ਦੀ ਸਾਂਭ-ਸੰਭਾਲ ਲਈ ਇੱਕ ਵਿਸ਼ੇਸ਼ ਪ੍ਰੋਜੈਕਟ ਤਹਿਤ ਕਿਸਾਨਾਂ ਅਤੇ ਵਿਗਿਆਨੀਆਂ ਦਾ ਸੰਵਾਦ ਰਚਾਇਆ ਗਿਆ।

ਇਸ ਸੰਵਾਦ ਦਾ ਆਰੰਭ ਕਰਦਿਆਂ ਪਸਾਰ ਸਿੱਖਿਆ ਵਿਭਾਗ ਦੇ ਮੁਖੀ ਡਾ. ਜਸਵਿੰਦਰ ਭੱਲਾ ਨੇ ਵਿਭਾਗ ਦੀਆਂ ਪਰਾਲੀ ਦੀ ਸੰਭਾਲ ਦੀ ਦਿਸ਼ਾ ਵਿੱਚ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦਾ ਜ਼ਿਕਰ ਕੀਤਾ। ਉਹਨਾਂ ਨੇ ਕਿਸਾਨਾਂ ਨੂੰ ਵਾਤਾਵਰਨ ਪੱਖੀ ਖੇਤੀ ਨਾਲ ਜੁੜ ਕੇ ਪਰਾਲੀ ਸੰਭਾਲ ਦੀਆਂ ਵਿਕਸਿਤ ਤਕਨੀਕਾਂ ਅਪਨਾਉਣ ਦੀ ਅਪੀਲ ਕੀਤੀ।

ਸੀਨੀਅਰ ਪਸਾਰ ਮਾਹਿਰ ਡਾ. ਧਰਮਿੰਦਰ ਸਿੰਘ ਨੇ ਪਰਾਲੀ ਸੰਭਾਲਣ ਦੀ ਮੁਹਿੰਮ ਵਿੱਚ ਬਹੁਤ ਸਾਰੇ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਦਿਆਂ ਇਸ ਮੁਹਿੰਮ ਨੂੰ ਪਿੰਡ-ਪਿੰਡ ਤੱਕ ਪਸਾਰਨ ਦਾ ਸੱਦਾ ਦਿੱਤਾ।

ਇਸ ਮੌਕੇ ਮਾਹਿਰਾਂ ਦੇ ਵਿਸ਼ੇਸ਼ ਭਾਸ਼ਣਾਂ ਤੋਂ ਬਾਅਦ ਇਸ ਸੰਬੰਧ ਵਿੱਚ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਗਏ। ਨਾਬਾਰਡ ਦੇ ਲੁਧਿਆਣਾ ਤੋਂ ਉਪ ਨਿਰਦੇਸ਼ਕ ਜਨਰਲ ਸ੍ਰੀ ਪ੍ਰਵੀਨ ਭਾਟੀਆ ਨੇ ਕਿਸਾਨਾਂ ਨੂੰ ਨਾਬਾਰਡ ਦੀਆਂ ਵੱਖ-ਵੱਖ ਯੋਜਨਾਵਾਂ ਤੋਂ ਜਾਣੂੰ ਕਰਵਾਇਆ। ਭੂਮੀ ਵਿਗਿਆਨੀ ਡਾ. ਸੰਦੀਪ ਸ਼ਰਮਾ ਨੇ ਜ਼ਮੀਨ ਵਿੱਚ ਉਪਜਾਊ ਤੱਤਾਂ ਦੇ ਵਾਧੇ ਲਈ ਪਰਾਲੀ ਦੀ ਖੇਤ ਵਿੱਚ ਸੰਭਾਲ ਦੀਆਂ ਤਕਨੀਕਾਂ ਤੇ ਭਰਪੂਰ ਗੱਲਬਾਤ ਕੀਤੀ।

- Advertisement -

Share this Article
Leave a comment