ਵਰਲਡ ਡੈਸਕ – ਜਾਪਾਨ ਦੇ ਟੋਹੋਕੂ ਐਕਸਪ੍ਰੈਸ ਵੇਅ ‘ਤੇ ਬੀਤੇ ਮੰਗਲਵਾਰ ਨੂੰ 134 ਵਾਹਨ ਟਕਰਾ ਗਏ। ਇੱਥੇ ਬਰਫੀਲੇ ਤੂਫਾਨ ਕਰਕੇ ਡਰਾਈਵਰ ਵੀ ਕੁਝ ਨਹੀਂ ਵੇਖ ਸਕੇ, ਜਿਸ ਕਰਕੇ ਵਾਹਨ ਆਪਸ ‘ਚ ਟਕਰਾ ਗਏ। ਇਨ੍ਹਾਂ ਹਾਦਸਿਆਂ ‘ਚ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਕਈ ਜ਼ਖਮੀ ਹੋ ਗਏ।
ਸਰਕਾਰ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਇਹ ਹਾਦਸੇ ਮਿਆਗੀ ਦੇ ਉੱਤਰੀ ਖੇਤਰ ‘ਚ ਵਾਪਰਿਆ। ਇਸ ਕਰਕੇ ਤਕਰੀਬਨ ਇੱਕ ਕਿਲੋਮੀਟਰ ਲੰਬੀ ਸੜਕ ’ਤੇ ਵਾਹਨ ਫਸ ਗਏ। ਬਰਫਬਾਰੀ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ 50 ਕਿਲੋਮੀਟਰ ਤੋਂ ਵੱਧ ਪ੍ਰਤੀ ਘੰਟੇ ਦੀ ਰਫਤਾਰ ਨਾਲ ਵਾਹਨ ਚਲਾਉਣਾ ਬੰਦ ਕਰ ਦਿੱਤਾ ਸੀ। ਬਰਫੀਲੇ ਤੂਫਾਨ ਕਰਕੇ ਇਸਦਾ ਵੀ ਫਾਇਦਾ ਨਹੀਂ ਹੋਇਆ।
ਡਿਜਾਸਟਰ ਮਨੈਜਮੈਂਟ ਨੇ ਦੱਸਿਆ ਕਿ 200 ਲੋਕਾਂ ਨੂੰ ਮੌਕੇ ਤੇ ਬਚਾ ਲਿਆ ਗਿਆ ਹੈ। ਇਨ੍ਹਾਂ ਚੋਂ 12 ਨੂੰ ਹਸਪਤਾਲ ਭੇਜਣਾ ਗਿਆ। ਫਿਲਹਾਲ ਬਚਾਅ ਕਾਰਜ ਜਾਰੀ ਹੈ।
ਦੱਸ ਦਈਏ ਜਪਾਨ ਦੇ ਕੁਝ ਹਿੱਸੇ ਅਸਾਧਾਰਣ ਤਰੀਕਿਆਂ ਨਾਲ ਭਾਰੀ ਬਰਫਬਾਰੀ ਹੋ ਰਹੀ ਹੈ। ਇਕ ਮਹੀਨੇ ‘ਚ ਤਿੰਨ ਬਰਫੀਲੇ ਤੂਫਾਨ ਆਏ ਹਨ। ਪਿਛਲੇ ਹਫਤੇ ਆਏ ਤੂਫਾਨ ਕਾਰਨ ਕਈ ਇਲਾਕਿਆਂ ਵਿੱਚ 7 ਫੁੱਟ ਤੱਕ ਬਰਫ ਜਮ ਗਈ ਸੀ। ਬਹੁਤ ਸਾਰੇ ਘਰਾਂ ਤੇ ਵਾਹਨਾਂ ਨੂੰ ਬਰਫ ਨੇ ਦੱਬ ਦਿੱਤਾ ਸੀ।
- Advertisement -
ਸਥਿਤੀ ਹੋਰ ਵਿਗੜਨ ਤੇ ਅਧਿਕਾਰੀ ਵਾਹਨਾਂ ‘ਚ ਫਸੇ ਲੋਕਾਂ ਲਈ ਕੰਬਲ ਤੇ ਭੋਜਨ ਲੈ ਕੇ ਆਏ। ਇਸ ਦੌਰਾਨ ਫੁਜੀਵਾੜਾ ਸ਼ਹਿਰ ‘ਚ ਤਿੰਨ ਦਿਨਾਂ ਵਿੱਚ ਦੋ ਮੀਟਰ ਤੋਂ ਵੱਧ ਬਰਫਬਾਰੀ ਹੋਈ ਹੈ। ਇਸ ਨੂੰ ਇਤਿਹਾਸ ਦੀ ਸਭ ਤੋਂ ਜਿਆਦਾ ਬਰਫਬਾਰੀ ਮੰਨਿਆ ਜਾਂਦਾ ਹੈ।