ਨਵੀਂ ਦਿੱਲੀ : ‘ਦੇਸ਼ ’ਚ 18 ਜ਼ਿਲ੍ਹੇ ਅਜਿਹੇ ਹਨ, ਜਿੱਥੇ ਪਿਛਲੇ 4 ਹਫ਼ਤਿਆਂ ਤੋਂ ਕੋਵਿਡ ਮਾਮਲਿਆਂ ’ਚ ਵਾਧਾ ਦੇਖਿਆ ਜਾ ਰਿਹਾ ਹੈ। ਇਨ੍ਹਾਂ 18 ਜ਼ਿਲ੍ਹਿਆਂ ਤੋਂ ਹੀ ਦੇਸ਼ ਦੇ 47.5 ਫ਼ੀਸਦੀ ਕੋਵਿਡ ਮਾਮਲੇ ਆ ਰਹੇ ਹਨ। ਕੇਰਲ ਦੇ 10 ਜ਼ਿਲ੍ਹਿਆਂ ਤੋਂ ਪਿਛਲੇ ਇਕ ਹਫ਼ਤੇ ’ਚ 40.6 ਫ਼ੀਸਦ ਕੋਰੋਨਾ ਮਾਮਲੇ ਆਏ ਹਨ।’ ਨਵੀਂ ਦਿੱਲੀ ਵਿਖੇ ਸਿਹਤ ਮੰਤਰਾਲੇ ਦੀ ਪ੍ਰੈੱਸ ਕਾਨਫਰੰਸ ਦੌਰਾਨ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਇਹ ਖੁਲਾਸਾ ਕੀਤਾ।
ਲਵ ਅੱਗਰਵਾਲ ਨੇ ਕਿਹਾ ਕਿ ਦੇਸ਼ ‘ਚ ਕੋਰੋਨਾ ਦੀ ਦੂਸਰੀ ਲਹਿਰ ਹਾਲੇ ਖ਼ਤਮ ਨਹੀਂ ਹੋਈ ਹੈ । ਉਨ੍ਹਾਂ ਦੱਸਿਆ ਕਿ 44 ਜ਼ਿਲ੍ਹੇ ਅਜਿਹੇ ਹਨ ਜਿਥੇ ਮਾਮਲਿਆਂ ਦੀ ਪਾਜ਼ੇਟਿਵਿਟੀ ਰੇਟ 10 ਫ਼ੀਸਦ ਤੋਂ ਵੱਧ ਹਨ। ਇਹ ਜ਼ਿਲ੍ਹੇ ਕੇਰਲ, ਮਣੀਪੁਰ, ਮਿਜ਼ੋਰਮ ਅਤੇ ਨਾਗਾਲੈਂਡ ’ਚ ਹਨ। 1 ਜੂਨ ਨੂੰ 279 ਜ਼ਿਲ੍ਹੇ ਸਨ, ਜਿਥੇ 100 ਤੋਂ ਵੱਧ ਮਾਮਲੇ ਸਾਹਮਣੇ ਆਏ ਸਨ, ਪਰ ਹੁਣ ਇਹ 57 ਜ਼ਿਲ੍ਹਿਆਂ ’ਚ ਆ ਗਿਆ ਹੈ, ਜਿਥੇ ਦੇਸ਼ ’ਚ 100 ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ।
Vaccination coverage
1st dose
Healthcare workers- 1.03 cr
Frontline workers- 1.80 cr
Above 45 yrs- 18.40 cr
Aged 18-44 yrs- 16.03 cr
2nd dose
Healthcare workers- 0.79 cr
Frontline workers- 1.14 cr
Above 45 yrs- 7.72
Aged 18-44 yrs- 0.94 cr
– @MoHFW_INDIA
#IndiaFightsCorona pic.twitter.com/Xpe8IESsIU
— PIB India (@PIB_India) August 3, 2021
ਲਵ ਅਗਰਵਾਲ ਨੇ ਕਿਹਾ ਕਿ 10 ਮਈ ਨੂੰ ਦੇਸ਼ ’ਚ ਕੋਵਿਡ ਦੇ 37 ਲੱਖ ਐਕਟਿਵ ਮਾਮਲੇ ਸਨ ਉਹ ਘੱਟ ਕੇ ਹੁਣ 4 ਲੱਖ ਰਹਿ ਗਏ। ਇਕ ਸੂਬਾ ਅਜਿਹਾ ਹੈ ਜਿਥੇ 1 ਲੱਖ ਤੋਂ ਵੱਧ ਸਰਗਰਮ ਮਾਮਲੇ ਹਨ ਅਤੇ 8 ਸੂਬੇ ਅਜਿਹੇ ਹਨ, ਜਿਥੇ 10,000 ਤੋਂ 1 ਲੱਖ ਸਰਗਰਮ ਮਾਮਲੇ ਹਨ। 27 ਸੂਬੇ ਅਜਿਹੇ ਹਨ ਜਿਥੇ 10,000 ਤੋਂ ਵੀ ਘੱਟ ਸਰਗਰਮ ਮਾਮਲੇ ਹਨ।
ਦੇਸ਼ ’ਚ ਟੀਕਾਕਰਨ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ ਦੇਸ਼ ’ਚ ਕੁੱਲ 47.85 ਕਰੋੜ ਖ਼ੁਰਾਕਾਂ ਦਿੱਤੀਆਂ ਗਈਆਂ, ਜਿਸ ’ਚ ਵੈਕਸੀਨ ਦੀ ਪਹਿਲੀ ਖ਼ੁਰਾਕ 37.26 ਕਰੋੜ ਲੋਕਾਂ ਨੂੰ ਅਤੇ ਦੂਸਰੀ ਖ਼ੁਰਾਕ ਦੀ 10.59 ਕਰੋੜ ਲੋਕਾਂ ਨੂੰ ਦਿੱਤੀ ਗਈ ਹੈ। ਅਸੀਂ ਮਈ ’ਚ 19.6 ਲੱਖ ਅਤੇ ਜੁਲਾਈ ’ਚ 43.41 ਲੱਖ ਖ਼ੁਰਾਕਾਂ ਦਿੱਤੀਆਂ। ਜੁਲਾਈ ’ਚ ਦਿੱਤੇ ਗਏ ਟੀਕਿਆਂ ਦੀ ਕੁੱਲ ਖ਼ੁਰਾਕ ਮਈ ਦੀ ਤੁਲਨਾ ’ਚ ਦੁੱਗਣੀ ਤੋਂ ਵੱਧ ਹੈ।