ਬੜੇ ਚਾਅ ਨਾਲ ਖਾ ਰਹੇ ਹੋ ਇਹ ਕਾਲੀਆਂ ਚੀਜ਼ਾਂ,ਤਾਂ ਅੱਜ ਹੀ ਡਾਈਟ ਤੋਂ ਹਟਾ ਦਿਓ, ਨਹੀਂ ਤਾਂ ਵਧ ਜਾਵੇਗੀ ਮੁਸੀਬਤ

TeamGlobalPunjab
2 Min Read

ਨਿਊਜ਼ ਡੈਸਕ- ਜੇਕਰ ਤੁਸੀਂ ਵੀ ਟੈਸਟ-ਟੈਸਟ ‘ਚ ਕਾਲੀ ਦਾਲ ਖਾਣ ਜਾ ਰਹੇ ਹੋ ਤਾਂ ਹੋ ਜਾਓ ਸਾਵਧਾਨ। ਕਿਉਂਕਿ ਇਹ ਦਾਲ ਤੁਹਾਡੀ ਪਰੇਸ਼ਾਨੀ ਵਧਾ ਸਕਦੀ ਹੈ। ਇਸ ਦਾਲ ਦਾ ਨਾਂ ‘ਕਾਲੇ ਉੜਦ ਦੀ ਦਾਲ’ ਹੈ। ਹਾਲਾਂਕਿ ਦਾਲਾਂ ਪ੍ਰੋਟੀਨ ਦਾ ਬਿਹਤਰ ਸਰੋਤ ਹਨ ਪਰ ਕਈ ਅਜਿਹੀਆਂ ਦਾਲਾਂ ਹਨ, ਜੋ ਤੁਹਾਡੀ ਸਮੱਸਿਆ ਨੂੰ ਵਧਾ ਸਕਦੀਆਂ ਹਨ। ਇਸ ਵਿੱਚ ਕਾਲੀ ਉੜਦ ਦੀ ਦਾਲ ਵੀ ਸ਼ਾਮਿਲ ਹੈ। ਇਸ ਨੂੰ ਖਾਣ ਨਾਲ ਇੱਕ ਨਹੀਂ ਸਗੋਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਤਾਂ ਆਓ ਜਾਣਦੇ ਹਾਂ ਕਾਲੀ ਉੜਦ ਦੀ ਦਾਲ ਖਾਣ ਦੇ ਕੀ-ਕੀ ਨੁਕਸਾਨ ਹੁੰਦੇ ਹਨ।

ਕਾਲੀ ਉੜਦ ਦੀ ਦਾਲ ਦਾ ਜ਼ਿਆਦਾ ਸੇਵਨ ਯੂਰਿਕ ਐਸਿਡ ਦੀ ਸਮੱਸਿਆ ਨੂੰ ਵਧਾ ਸਕਦਾ ਹੈ। ਜੇਕਰ ਤੁਹਾਡੇ ਖੂਨ ਵਿੱਚ ਪਹਿਲਾਂ ਹੀ ਯੂਰਿਕ ਐਸਿਡ ਵੱਧ ਗਿਆ ਹੈ ਤਾਂ ਇਸ ਦਾ ਸੇਵਨ ਕਰਨ ਤੋਂ ਬਚੋ। ਕਿਉਂਕਿ ਇਸ ਨੂੰ ਖਾਣ ਨਾਲ ਕਿਡਨੀ ‘ਚ ਕੈਲਸੀਫਿਕੇਸ਼ਨ ਸਟੋਨ ਵੱਧ ਸਕਦਾ ਹੈ।

ਉੜਦ ਦੀ ਦਾਲ ਦਾ ਸੇਵਨ ਕਰਨ ਨਾਲ ਗਠੀਏ ਦੀ ਸਮੱਸਿਆ ਵੱਧ ਸਕਦੀ ਹੈ। ਜੇਕਰ ਤੁਹਾਨੂੰ ਪਹਿਲਾਂ ਤੋਂ ਹੀ ਗਠੀਏ ਦੀ ਸਮੱਸਿਆ ਹੈ ਤਾਂ ਉੜਦ ਦੀ ਦਾਲ ਦਾ ਸੇਵਨ ਨਾ ਕਰੋ। ਕਿਉਂਕਿ ਇਸ ਨਾਲ ਤੁਹਾਡੀ ਸਮੱਸਿਆ ਵੱਧ ਸਕਦੀ ਹੈ।

ਬਦਹਜ਼ਮੀ ਦੀ ਸਮੱਸਿਆ ਤੋਂ ਪੀੜਤ ਲੋਕ ਇਸ ਦਾਲ ਤੋਂ ਦੂਰੀ ਬਣਾ ਕੇ ਰੱਖਣ। ਕਿਉਂਕਿ ਇਹ ਦਾਲ ਤੁਹਾਡੀ ਕਬਜ਼ ਦੀ ਸਮੱਸਿਆ ਨੂੰ ਵਧਾ ਸਕਦੀ ਹੈ। ਇਸ ਨਾਲ ਪੇਟ ‘ਚ ਫੁੱਲਣ ਅਤੇ ਗੈਸ ਵੀ ਹੋ ਸਕਦੀ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment