Home / ਸਿਆਸਤ / BJP ਨੇ 11,500 ਫੁੱਟ ਦੀ ਉੱਚਾਈ ‘ਤੇ ਬਣਾਇਆ ਆਪਣਾ ਦਫਤਰ!

BJP ਨੇ 11,500 ਫੁੱਟ ਦੀ ਉੱਚਾਈ ‘ਤੇ ਬਣਾਇਆ ਆਪਣਾ ਦਫਤਰ!

ਕਸ਼ਮੀਰ ਅੰਦਰ ਧਾਰਾ 370 ਹਟਾਏ ਜਾਣ ਤੋਂ ਬਾਅਦ ਬੀਜੇਪੀ ਵੱਲੋਂ ਲੱਦਾਖ ‘ਚ ਆਪਣਾ ਦਫਤਰ ਖੋਲ੍ਹਿਆ ਗਿਆ ਹੈ। ਜਾਣਕਾਰੀ ਮੁਤਾਬਿਕ ਇਸ ਦਫਤਰ ਦਾ  ਉਦਘਾਟਨ ਅੱਜ ਪਾਰਟੀ ਦੇ ਕੌਮੀ ਜਨਰਲ ਸਕੱਤਰ ਅਰੁਣ ਸਿੰਘ ਵੱਲੋਂ ਕੀਤਾ ਗਿਆ ਅਤੇ ਇਹ 11 ਹਜ਼ਾਰ 500 ਫੁੱਟ ਦੀ ਉਚਾਈ ‘ਤੇ ਹੈ।

ਦੱਸ ਦਈਏ ਕਿ ਇੰਨੀ ਉਚਾਈ ‘ਤੇ ਬਣੇ ਇਸ ਦਫਤਰ ਵਿੱਚ ਸਾਰੀਆਂ ਸੁਵਿਧਾਵਾਂ ਹਨ। ਜਾਣਕਾਰੀ ਮੁਤਾਬਿਕ ਇਸ ਦਫਤਰ ਵਿੱਚ ਵੀਡੀਓ ਕਾਨਫਰੰਸਿੰਗ ਦੀ ਸੁਵਿਧਾ ਵੀ ਮੌਜੂਦ ਹੈ ਜਿਸ ਨਾਲ ਦਿੱਲੀ ਮੁੱਖ ਦਫਤਰ ਅਸਾਨੀ ਨਾਲ ਹੁਕਮ ਜਾਰੀ ਹੋ ਸਕਣ। ਦੱਸਣਯੋਗ ਇਹ ਵੀ ਹੈ ਕਿ ਇਸ ਮੌਕੇ ਲੱਦਾਖ ਦੇ ਸੰਸਦ ਮੈਂਬਰ ਜਮਯਾਂਗ ਸ਼ੇਰਿੰਗ ਨਾਮਗਿਆਲ ਅਤੇ ਹੋਰ ਆਗੂ ਮੌਜੂਦ ਸਨ।

ਗੌਰਤਲਬ ਹੈ ਕਿ 5 ਅਗਸਤ ਨੂੰ ਕੇਂਦਰ ਸਰਕਾਰ ਨੇ ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਵੱਖਰੇ ਕੇਂਦਰੀ ਸ਼ਾਸਤ ਪ੍ਰਦੇਸ਼ ਬਣਾਉਣ ਦਾ ਫੈਸਲਾ ਕੀਤਾ ਸੀ। ਪ੍ਰਸਤਾਵ ਨੂੰ ਸੰਸਦ ਵਿਚ ਵੀ ਪਾਸ ਕੀਤਾ ਗਿਆ ਸੀ। ਹਾਲ ਹੀ ਵਿੱਚ, 31 ਅਕਤੂਬਰ ਨੂੰ ਇਸ ਫੈਸਲੇ ਦੇ ਲਾਗੂ ਹੋਣ ਤੋਂ ਬਾਅਦ, ਲੱਦਾਖ ਇੱਕ ਅਧਿਕਾਰਤ ਤੌਰ ‘ਤੇ ਕੇਂਦਰੀ ਸ਼ਾਸਤ ਪ੍ਰਦੇਸ਼ ਬਣ ਗਿਆ ਹੈ।

ਇਸ ਰਾਜ ਵਿੱਚ ਸਿਰਫ ਦੋ ਜ਼ਿਲ੍ਹੇ ਹਨ- ਲੇਹ ਅਤੇ ਕਾਰਗਿਲ। ਰਾਜ ਦੀ ਕੁੱਲ ਆਬਾਦੀ 2,74,289 ਹੈ, ਜਿਨ੍ਹਾਂ ਵਿਚੋਂ ਲੇਹ ਦੀ ਆਬਾਦੀ 1,33,487 ਹੈ। ਇੱਥੇ 60% ਤੋਂ ਵੀ ਵੱਧ ਬੋਧੀ ਲੋਕ ਰਹਿੰਦੇ ਹਨ। ਲੱਦਾਖ ਦੀ ਲੋਕ ਸਭਾ ਸੀਟ ਭਾਜਪਾ ਦੇ ਕਬਜ਼ੇ ਵਿਚ ਹੈ। ਚੀਨ ਅਤੇ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਇਸ ਖੇਤਰ ਵਿੱਚ ਪਾਰਟੀ ਦਾ ਲੰਮੇ ਸਮੇਂ ਤੋਂ ਧਿਆਨ ਹੈ। ਭਾਜਪਾ ਦਾ ਮੰਨਣਾ ਹੈ ਕਿ ਲੇਹ ਵਰਗੀ ਚੁਣੌਤੀ ਵਾਲੀ ਜਗ੍ਹਾ ‘ਤੇ ਇਕ ਆਧੁਨਿਕ ਦਫ਼ਤਰ ਖੋਲ੍ਹਣ ਨਾਲ ਪਾਰਟੀ ਵਰਕਰਾਂ ਨੂੰ ਸਹੂਲਤ ਮਿਲੇਗੀ।

Check Also

ਸੜਕ ਹਾਦਸੇ ਨੇ ਨਿਗਲੇ ਇੱਕੋ ਪਰਿਵਾਰ ਦੇ 9 ਜੀਅ, ਇੱਕ ਦੀ ਹਾਲਤ ਨਾਜ਼ੁਕ

ਪ੍ਰਤਾਪਗੜ੍ਹ : ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਜ਼ਿਲ੍ਹੇ ਦੇ ਨਵਾਬ ਗੰਜ ਥਾਣਾ ਇਲਾਕੇ ‘ਚ ਅੱਜ ਤੜਕਸਾਰ …

Leave a Reply

Your email address will not be published. Required fields are marked *