ਸੋਸ਼ਲ ਮੀਡੀਆ ‘ਤੇ ਦਾਅਵਾ: ਕਿਸਾਨਾਂ ਦੇ ਖਿਲਾਫ਼ ਬੋਲਣ ‘ਤੇ ਅਜੇ ਦੇਵਗਨ ਦਾ ਚੜ੍ਹਿਆ ਕੁਟਾਪਾ

TeamGlobalPunjab
2 Min Read

ਚੰਡੀਗੜ੍ਹ : ਸੋਸ਼ਲ ਮੀਡੀਆ ‘ਤੇ ਕੁੱਟਮਾਰ ਦੀ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ‘ਚ ਇੱਕ ਸਫੈਦ ਸ਼ਰਟ ‘ਚ ਨਜ਼ਰ ਆ ਰਹੇ ਵਿਅਕਤੀ ਨਾਲ ਕੁੱਝ ਲੋਕ ਕੁੱਟਮਾਰ ਕਰ ਰਹੇ ਹਨ। ਸੋਸ਼ਲ ਮੀਡੀਆ ਉੱਪਰ ਕਥਿਤ ਤੌਰ ‘ਤੇ ਇਸ ਵਿਅਕਤੀ ਨੂੰ ਬਾਲੀਵੁੱਡ ਅਦਾਕਾਰ ਅਜੇ ਦੇਵਗਨ ਦੱਸਿਆ ਜਾ ਰਿਹਾ ਹੈ। ਵੀਡੀਓ ਦਿੱਲੀ ਦੇ ਇੱਕ ਪੱਬ ਦੇ ਬਾਹਰ ਦੀ ਹੈ।

ਦੱਸਿਆ ਜਾ ਰਿਹਾ ਹੈ ਕਿ ਖੇਤੀ ਕਾਨੂੰਨਾਂ ਦੇ ਹੱਕ ਅਤੇ ਕਿਸਾਨਾਂ ਦੇ ਖਿਲਾਫ਼ ਬੋਲਣ ਕਾਰਨ ਅਜੇ ਦੇਵਗਨ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ। ਵੀਡੀਓ ‘ਚ ਜਿਸ ਵਿਅਕਤੀ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ ਉਸ ਦਾ ਚੇਹਰਾ ਸਾਫ਼ ਦਿਖਾਈ ਨਹੀਂ ਦੇ ਰਿਹਾ।

- Advertisement -

ਇਸ ਸਬੰਧੀ ਅਜੇ ਦੇਵਗਨ ਦੇ ਬੁਲਾਰੇ ਇੱਕ ਬਿਆਨ ਜਾਰੀ ਕੀਤਾ ਹੈ। ਅਜੇ ਦੇਵਗਨ ਦੇ ਬੁਲਾਰੇ ਮੁਤਾਬਕ ਵੀਡੀਓ ਵਿੱਚ ਬਾਲੀਵੁੱਡ ਅਦਾਕਾਰ ਨਹੀਂ ਹਨ। ਜਿਸ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ ਉਹ ਕੋਈ ਹੋਰ ਵਿਅਕਤੀ ਹੈ। ਅਦਾਕਾਰ ਅਜੇ ਦੇਵਗਨ ਖਿਲਾਫ਼ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਵੀਡੀਓ ਤੋਂ ਪਹਿਲਾਂ ਇੱਕ ਹੋਰ ਤਸਵੀਰ ਸਾਹਮਣੇ ਆਈ ਸੀ। ਜਿਸ ਵਿੱਚ ਇੱਕ ਨਿਹੰਗ ਸਿੰਘ ਮੁੰਬਈ ਦੇ ਅੰਦਰ ਇੱਕ ਗੱਡੀ ਅੱਗੇ ਖੜੇ ਹੋ ਕੋ ਕਾਰ ‘ਚ ਬੈਠੇ ਵਿਅਕਤੀ ਦਾ ਵਿਰੋਧ ਕਰ ਰਿਹਾ ਸੀ। ਉਸ ਵੀਡੀਓ ਵਿੱਚ ਵੀ ਦਾਅਵਾ ਕੀਤਾ ਜਾ ਰਿਹਾ ਸੀ ਕਿ ਕਾਰ ‘ਚ ਬੈਠਾ ਵਿਅਕਤੀ ਅਜੇ ਦੇਵਗਨ ਹਨ। ਗਲੋਬਲ ਪੰਜਾਬ ਦੋਵਾਂ ਤਸਵੀਰਾਂ ਦੀ ਕਿਸੇ ਤਰ੍ਹਾਂ ਨਾਲ ਪੁਸ਼ਟੀ ਨਹੀਂ ਕਰਦਾ।

Share this Article
Leave a comment