ਬਲੀਆ (ਬਿੰਦੂ ਸਿੰਘ) – ਉੱਤਰ ਪ੍ਰਦੇਸ਼ ਦੇ ਬਲੀਆ ਤੋਂ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਸੁਰੇਂਦਰ ਸਿੰਘ ਵਿਵਾਦ ਭਰੇ ਬਿਆਨਾਂ ਕਰਕੇ ਅਕਸਰ ਚਰਚਾ ਵਿਚ ਰਹਿੰਦੇ ਹਨ। ਇਕ ਵਾਰ ਫਿਰ ਆਪਣੇ ਅਜੀਬ ਬਿਆਨਾਂ ਕਾਰਨ ਸੁਰਖੀਆਂ ਵਿਚ ਹਨ। ਕੋਰੋਨਾ ਵਾਇਰਸ ਦੀ ਤਬਾਹੀ ਦੇ ਚਲਦਿਆਂ ਭਾਜਪਾ ਵਿਧਾਇਕ ਸੁਰੇਂਦਰ ਸਿੰਘ ਨੇ ਇੱਕ ਅਜੀਬ ਦਾਅਵਾ ਕੀਤਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਗੌਮੂਤਰ ਦਾ ਸੇਵਨ ਕਰਨ ਨਾਲ ਕੋਰੋਨਾ ਨਹੀਂ ਹੁੰਦਾ। ਉਹਨਾਂ ਨੇ ਇਕ ਵੀਡੀਓ ਵੀ ਬਣਾ ਕੇ ਸੋਸ਼ਲ ਮੀਡੀਆ ਤੇ ਜਾਰੀ ਕੀਤੀ ਹੈ ਅਤੇ ਲੋਕਾਂ ਨੂੰ ਗੌਮੂਤਰ ਪੀਣ ਦੀ ਅਪੀਲ ਵੀ ਕੀਤੀ ਹੈ।
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇਸ ਵੀਡੀਓ ਵਿਚ ਭਾਜਪਾ ਵਿਧਾਇਕ ਸੁਰੇਂਦਰ ਸਿੰਘ ਖ਼ੁਦ ਵੀ ਗੌਮੂਤਰ ਪੀਂਦੇ ਦਿਖਾਈ ਦੇ ਰਹੇ ਹਨ। ਉਹਨਾਂ ਦਾਅਵਾ ਕੀਤਾ ਹੈ ਕਿ ਉਹ ਇਸ ਦਾ ਰੋਜ਼ਾਨਾ ਸੇਵਨ ਕਰਦੇ ਹਨ ਤੇ ਜਿਸ ਵਜ੍ਹਾ ਦੇ ਕਰਕੇ ਕੋਰੋਨਾ ਤੋਂ ਬਚੇ ਹੋਏ ਹਨ ਅਤੇ ਪੂਰੀ ਤਰ੍ਹਾਂ ਤੰਦਰੁਸਤ ਹਨ। ਉਸ ਦਾ ਵਿਚਾਰ ਹੈ ਕਿ ਗੌਮੂਤਰ ਦੇ ਲਗਾਤਾਰ ਸੇਵਨ ਕਰਨ ਨਾਲ ਕੋਰੋਨਾ ਮਹਾਂਮਾਰੀ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।
ਵਾਇਰਲ ਹੋਈ ਵੀਡੀਓ ਵਿੱਚ ਸੁਰੇਂਦਰ ਸਿੰਘ ਕਹਿੰਦਾ ਹੈ, ‘ਮੈਂ ਫਿਰ ਬੈਰੀਆ ਵਿਧਾਨ ਸਭਾ ਦੇ ਸਾਰੇ ਲੋਕਾਂ ਨੂੰ ਫਿਰ ਅਪੀਲ ਕਰਨਾ ਚਾਹੁੰਦਾ ਹਾਂ। ਇਹ ਪਤੰਜਲੀ ਦਾ ਗੋਧਨ ਅਰੱਕ ਹੈ। ਮੈਂ ਹਰ ਰੋਜ਼ ਸਵੇਰੇ ਖਾਲੀ ਪੇਟ ਪੰਜ ਢਕਣ ਠੰਡੇ ਪਾਣੀ ਨਾਲ ਪੀ ਲੈਂਦਾ ਹਾਂ । ਮੈਨੂੰ ਨਹੀਂ ਪਤਾ ਕਿ ਇਸਦੇ ਵਿਗਿਆਨਕ ਤੱਤ ਕੀ ਹਨ । ਪਰ ਇਸਦਾ ਸੇਵਨ ਕਰਨ ਤੋਂ ਬਾਅਦ, ਮੈਂ ਤੁਹਾਡੇ ਸਾਰਿਆਂ ਵਿਚਕਾਰ 18 ਘੰਟੇ ਨਿਰੰਤਰ ਰਿਹਾ ਅਤੇ ਮੈਂ ਕੋਵਿਡ ਤੋਂ ਵੀ ਬਚਿਆ ਰਿਹਾ । ਵੀਡੀਓ ‘ਚ ਭਾਜਪਾ ਵਿਧਾਇਕ ਕਹਿੰਦੇ ਨਜ਼ਰ ਆ ਰਹੇ ਹਨ ਕਿ ਉਹ ਲਾਈਵ ਹੋ ਇਹ ਦੱਸਣਾ ਚਾਹੁੰਦੇ ਹਨ ਕਿ ਉਹ ਵੀ ਗੌਮੂਤਰ ਪੀਂਦੇਂ ਹਨ।
यूपी के बलिया से बीजेपी विधायक सुरेंद्र सिंह ने बताया कोरोना से बचने का तरीका
"प्रतिदिन सुबह ठंडे पानी में पांच ढक्कन गोमूत्र मिलाकर पीने से नहीं होगा कोरोना"
लोगों से गोमूत्र पीने की विधायक ने की अपील pic.twitter.com/HmHwUYNerr
— आदित्य तिवारी / Aditya Tiwari (@aditytiwarilive) May 7, 2021