‘ਕਾਲੇ ਦਿਵਸ’ ਮੌਕੇ ਜੀਂਦ ‘ਚ ਮੋਦੀ ਦੇ ਪੁਤਲੇ ਫੂਕ ਕੇ ਕੀਤਾ ਜਾ ਰਿਹੈ ਪ੍ਰਦਰਸ਼ਨ

TeamGlobalPunjab
1 Min Read

ਜੀਂਦ: ਤਿੰਨ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਵਿਖੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਅੱਜ 6 ਮਹੀਨੇ ਪੂਰੇ ਹੋ ਗਏ ਹਨ। ਇਸ ਸਬੰਧੀ ਸੰਯੁਕਤ ਕਿਸਾਨ ਮੋਰਚੇ ਵੱਲੋਂ 26 ਮਈ ਨੂੰ ਕਾਲੇ ਝੰਡੇ ਲਹਿਰਾਉਣ ਦੇ ਦਿੱਤੇ ਗਏ ਸੱਦੇ ਤਹਿਤ ਜੀਂਦ ਦੇ ਕਿਸਾਨਾਂ ਨੇ ਕਾਲੇ ਝੰਡੇ ਲਹਿਰਾ ਕੇ ਪ੍ਰਦਰਸ਼ਨ ਕੀਤਾ ਅਤੇ ਬੀਜੇਪੀ ਸਰਕਾਰ ਦੇ ਪੁਤਲੇ ਫੂਕੇ ਹਨ।

ਕਿਸਾਨਾ ਨੇ ਨਾਲ ਹੀ ਨਾਅਰੇਬਾਜ਼ੀ ਕੀਤੀ ‘ਤੇ ਕਿਹਾ ਭਗਤ ਸਿੰਘ ਤੇਰੀ ਸੋਚ ‘ਤੇ ਪਹਿਰਾ ਦੇਵਾਗੇਂ ਠੋਕ ਕੇ ਅਤੇ ਬਾਬਾ ਨਾਨਕ ਦੀ ਸੋਚ ‘ਤੇ ਪਹਿਰਾ ਦਵਾਗੇਂ ਠੋਕ ਕੇ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਰਕਾਰ ਤਿੰਨ ਕਾਲੇ ਕਾਨੂੰਨ ਰੱਦ ਨਹੀਂ ਕਰਦੀ ਇਸੇ ਤਰ੍ਹਾਂ ਧਰਨੇ ਜਾਰੀ ਰਹਿਣਗੇ।

Share this Article
Leave a comment