ਬਠਿੰਡਾ ਵਿੱਚ ਔਰਤ ਦਾ ਸਰੀਰਕ ਸ਼ੋਸ਼ਣ ਕਰਨ ਵਾਲੇ ASI  ਨੇ ਖੁਦਕੁਸ਼ੀ ਕਰਨ ਦੀ ਕੀਤੀ ਕੋਸ਼ਿਸ਼

TeamGlobalPunjab
1 Min Read

ਬਠਿੰਡਾ: ਬੀਤੇ ਦਿਨ ਬਠਿੰਡਾ ਵਿੱਚ ਔਰਤ ਦਾ ਸਰੀਰਕ ਸ਼ੋਸ਼ਣ ਕਰਨ ਵਾਲੇ ASI  ਨੇ ਹੱਥ ਦੀਆਂ ਨਸਾਂ ਵੱਢ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਨਥਾਣਾ ਥਾਣੇ ਦੇ ਪੁਲਿਸ ਮੁਲਾਜ਼ਮਾਂ ਨੇ ਤੁਰੰਤ ਉਸ ਨੂੰ ਕਾਬੂ ਕਰ ਲਿਆ ‘ਤੇ ਹਸਪਤਾਲ ਪਹੁੰਚਾਇਆ।

ਦਸਦਈਏ ਬਠਿੰਡਾ ਜ਼ਿਲ੍ਹਾ ਦੇ ਪਿੰਡ  ਬਾਠ ਦੀ ਔਰਤ ਨਾਲ  ASI ਨੇ ਬਲਤਕਾਰ ਕਰਨ ਦੀ ਕੋਸ਼ਿਸ਼ ਕੀਤੀ ਸੀ। ਪੁਲਿਸ ਵਲੋਂ ਪੀੜਤ ਔਰਤ ਨੂੰ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਬਠਿੰਡਾ ਲਿਆਦਾਂ ਗਿਆ ਸੀ ਜਿੱਥੇ ਉਸ ਨੇ ਪੱਤਰਕਾਰਾਂ ਅੱਗੇ ਆਪਣੀ ਕਹਾਣੀ ਬਿਆਨ ਕਰਦਿਆਂ ASI ਗੁਰਵਿੰਦਰ ਸਿੰਘ ਨੂੰ ਸਖਤ ਸਜ਼ਾ ਦਵਾਉਣ ਦੀ ਮੰਗ ਕੀਤੀ ਹੈ।

ਦੱਸਣਯੋਗ ਹੈ ਕਿ ਪਿੰਡ ਬਾਠ ਦੀ ਰਹਿਣ ਵਾਲੀ ਇਸ ਵਿਧਵਾ ਔਰਤ ਦੇ ਪੁੱਤਰ ਖਿਲਾਫ ਕੁੱਝ ਦਿਨ ਪਹਿਲਾਂ ਨਸ਼ਾ ਤਸਕਰੀ ਦਾ ਝੂਠਾ ਕੇਸ ਦਰਜ ਕੀਤਾ ਗਿਆ ਸੀ। ਉਸ ਦੇ ਲੜਕੇ ਨੂੰ ਇਸ ਕੇਸ ਚੋਂ ਬਚਾਉਣ ਲਈ ਇਹ ਸਹਾਇਕ ਥਾਣੇਦਾਰ ਔਰਤ ਨੂੰ ਬਲੈਕਮੇਲ ਕਰਕੇ ਜਿਣਸੀ ਸਬੰਧ ਬਣਾਉਣ ਲਈ ਮਜਬੂਰ ਕਰ ਰਿਹਾ ਸੀ।

ਦੱਸਿਆ ਜਾ ਰਿਹਾ ਹੈ ਕਿ ਦੋ ਦਿਨ ਪਹਿਲਾਂ ਵੀ ਏਐਸਆਈ ਨੇ ਇਸ ਵਿਧਵਾ ਔਰਤ ਨਾਲ ਜਬਰਦਸਤੀ ਸ਼ਰੀਰਕ ਸਬੰਧ ਬਣਾਏ ਸਨ। ਬੀਤੀ ਰਾਤ ਨੂੰ ਗੁਰਵਿੰਦਰ ਜ਼ਬਰਦਸਤੀ ਔਰਤ ਦੇ ਘਰ ਆ ਵੜਿਆ ਤੇ ਉਸ ਨਾਲ ਜ਼ਬਰ ਜਨਾਹ ਕਰਨ ਦੀ ਕੋਸ਼ਿਸ਼ ਕਰ ਹੀ ਰਿਹਾ ਸੀ ਕਿ ਪਿੰਡ ਵਾਲ਼ਿਆਂ ਨੇ ਆ ਕੇ ਉਸਦੀ ਵੀਡੀਓ ਬਣਾ ਲਈ।

- Advertisement -

Share this Article
Leave a comment