ਕੋਰੋਨਾ ਵਾਇਰਸ ਕਾਰਨ ਵੱਡੇ ਭਾਜਪਾ ਆਗੂ ਦੇ ਪਿਤਾ ਦਾ ਦੇਹਾਂਤ

TeamGlobalPunjab
1 Min Read

ਮੇਰਠ :ਕੋਰੋਨਾ ਵਾਇਰਸ ਕਾਰਨ ਮੇਰਠ ਵਿਚ ਲੰਘੇ ਵੀਰਵਾਰ  ਮੈਡੀਕਲ ਕਾਲਜ ਦੇ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਭਾਜਪਾ ਨੇਤਾ ਦੇ ਪਿਤਾ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਉਸਦੀ ਰਿਪੋਰਟ ਦੋ ਦਿਨ ਪਹਿਲਾਂ ਸਕਾਰਾਤਮਕ ਆਈ ਸੀ। ਦਸਣਯੋਗ ਹੈ ਕਿ ਇਹ ਇਥੇ ਕੋਰੋਨਾ ਵਾਇਰਸ ਕਾਰਨ ਚੌਥੀ ਮੌਤ ਹੈ ।

ਦਸ ਦੇਈਏ ਕਿ ਇਸ ਤੋਂ ਬਾਅਦ ਭਾਜਪਾ ਮਹਾਂਨਗਰ ਦੇ ਪ੍ਰਧਾਨ ਮੁਕੇਸ਼ ਸਿੰਘਲ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ, ਖੇਤਰੀ ਪ੍ਰਧਾਨ, ਵਿਧਾਇਕਾਂ ਅਤੇ ਪਾਰਟੀ ਨੇਤਾਵਾਂ ਦੇ ਵੀ ਕੋਰੋਨਾ ਟੈਸਟ ਕੀਤੇ ਗਏ ਸਨ ।  ਇਨ੍ਹਾਂ ਦੀ ਰਿਪੋਰਟ ਨਕਾਰਾਤਮਕ ਆਈ ਹੈ । ਪਰ ਫਿਰ ਵੀ ਪ੍ਰਧਾਨ ਸਮੇਤ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ 14 ਦਿਨਾਂ ਦੀ ਇਕਾਂਤਵਾਸ ਵਿੱਚ ਰਖਿਆ ਗਿਆ ਹੈ। ਕੁਝ ਦਿਨ ਪਹਿਲਾ ਭਾਜਪਾ ਨੇਤਾ ਦੇ ਪਿਤਾ ਨੂੰ ਆਈਸੋਲੇਸ਼ਨ ਵਾਰਡ ਵਿਚ ਦਾਖਲ ਕਰਵਾਇਆ ਗਿਆ ਸੀ, ਜਿਥੇ ਉਸ ਦੀ ਹਾਲਤ ਚਿੰਤਾਜਨਕ ਸੀ। ਵੀਰਵਾਰ ਦੇਰ ਰਾਤ ਉਸ ਦੀ ਮੌਤ ਹੋ ਗਈ।

Share this Article
Leave a comment