ਭਾਰਤ ‘ਚ ਕੋਰੋਨਾ ਦੀ ਵੈਕਸੀਨ ਦਾ ਇੰਤਜ਼ਾਰ, ਸਾਰਿਆਂ ਸੂਬਿਆਂ ‘ਚ ਸ਼ੁਰੂ ਹੋਇਆ ਡ੍ਰਾਈ ਰਨ

TeamGlobalPunjab
2 Min Read

ਨਵੀਂ ਦਿੱਲੀ: ਕੋਰੋਨਾ ਵਾਇਰਸ ਵੈਕਸੀਨ ਨਾਲ ਜੁੜੀਆਂ ਤਿਆਰੀਆਂ ਨੂੰ ਪਰਖਣ ਅਤੇ ਟ੍ਰੇਨਿੰਗ ਦੌਰਾਨ ਖਾਮੀਆਂ ਨੂੰ ਜਾਂਚਣ ਲਈ ਪੂਰੇ ਦੇਸ਼ ਵਿੱਚ ਅੱਜ ਡ੍ਰਾਈ ਰਨ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਜ਼ਮੀਨੀ ਪੱਧਰ ਤੇ ਕੋਵਿਨ (CoWIN) ਸੁਵਿਧਾ ਦਾ ਵੀ ਪ੍ਰੀਖਣ ਕੀਤਾ ਜਾ ਰਿਹਾ ਹੈ। ਟੀਕਾਕਰਨ ਅਭਿਆਨ ਨੂੰ ਸ਼ੁਰੂ ਕਰਨ ਅਤੇ ਉਸ ਵਿੱਚ ਤੇਜ਼ੀ ਲਿਆਉਣ ਦੇ ਲਈ ਕੋਵਿਨ ਨੂੰ ਤਿਆਰ ਕੀਤਾ ਗਿਆ ਹੈ, ਜੋ ਕਿ ਇਕ ਡਿਜੀਟਲ ਪਲੇਟਫਾਰਮ ਹੈ।

ਸਰਕਾਰ ਵੱਲੋਂ ਬਣਾਏ ਪੈਨਲ ਨਾਲ ਸੀਰਮ ਇੰਸਟੀਚਿਊਟ ਆਫ ਇੰਡੀਆ ਦੀ ਬਣਾਈ ਹੋਈ ਔਕਸਫੋਰਡ ਕੋਵਿਡ-19 ਵੈਕਸੀਨ ਨੂੰ ਮਨਜ਼ੂਰੀ ਦੇਣ ਦੀ ਸਿਫ਼ਾਰਿਸ਼ ਕਰਨ ਦੇ ਇਕ ਦਿਨ ਬਾਅਦ ਇਹ ਦੇਸ਼ ਵਿਆਪੀ ਅਭਿਆਨ ਚਲਾਇਆ ਜਾ ਰਿਹਾ ਹੈ। ਇਸ ਵੈਕਸੀਨ ਨੂੰ ਮਨਜ਼ੂਰੀ ਦੇਣ ਲਈ ਡਰੱਗ ਕੰਟਰੋਲ ਜਨਰਲ ਆਫ ਇੰਡੀਆ ਨੂੰ ਭੇਜਿਆ ਗਿਆ ਹੈ।

ਕੇਂਦਰ ਸਰਕਾਰ ਨੇ ਕਿਹਾ ਸੀ ਕਿ 2 ਜਨਵਰੀ ਨੂੰ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਟੀਕਾਕਰਨ ਦਾ ਅਭਿਆਸ ਕੀਤਾ ਜਾਵੇਗਾ ਅਤੇ ਇਸ ਦੌਰਾਨ ਆਉਣ ਵਾਲੀਆਂ ਚੁਣੌਤੀਆਂ ਦੀ ਪਛਾਣ ਕੀਤੀ ਜਾਵੇਗੀ। ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਅੱਜ 116 ਜ਼ਿਲ੍ਹਿਆਂ ਦੇ 259 ਸੈਂਟਰਾਂ ਵਿਚ ਵੈਕਸੀਨ ਦਾ ਅਭਿਆਸ ਕੀਤਾ ਜਾਵੇਗਾ। ਟੀਕਾ ਲਗਾਉਣ ਦੇ ਕੰਮ ਵਿੱਚ ਜੁੜੇ 96,000 ਕਰਮਚਾਰੀਆਂ ਨੂੰ ਟ੍ਰੇਨਿੰਗ ਦਿੱਤੀ ਗਈ ਹੈ। ਇਸ ਦੇ ਨਾਲ ਹੀ 719 ਜ਼ਿਲ੍ਹਿਆਂ ਵਿਚ 57 ਹਜ਼ਾਰ ਤੋਂ ਵੱਧ ਕਰਮਚਾਰੀਆਂ ਨੂੰ ਟ੍ਰੇਨਿੰਗ ਦਿੱਤੀ ਗਈ ਹੈ ਅਤੇ ਇਹ ਕਰਮਚਾਰੀ ਵੀ ਟੀਕੇ ਦਾ ਅਭਿਆਸ ਕਰਨਗੇ। ਟੀਕਾਕਰਨ ਅਤੇ ਸੌਫਟਵੇਅਰ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਸੂਬਿਆਂ ਨੂੰ ਹੈਲਪਲਾਈਨ ਨੰਬਰ 104 ਅਤੇ 1075 ਦਿੱਤੇ ਹਨ।

Share this Article
Leave a comment