ਸਾਬਕਾ ਕੇਂਦਰੀ ਮੰਤਰੀ ਵਿਜੈ ਸਾਂਪਲਾ ਨੂੰ ਪੁਲਿਸ ਨੇ ਲਿਆ ਹਿਰਾਸਤ ‘ਚ

TeamGlobalPunjab
2 Min Read

ਜਲਾਲਾਬਾਦ: ਸਾਬਕਾ ਕੇਂਦਰੀ ਮੰਤਰੀ ਵਿਜੈ ਸਾਂਪਲਾ ਨੂੰ ਪੰਜਾਬ ਪੁਲਿਸ ਨੇ ਹਿਰਾਸਤ ‘ਚ ਲੈ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸਾਂਪਲਾ ਜਲਾਲਾਬਾਦ ਦੇ ਪਿੰਡ ਵਿੱਚ ਉਸ ਦਲਿਤ ਨੂੰ ਮਿਲਣ ਜਾ ਰਹੇ ਸਨ ਜਿਸ ਨੂੰ ਕੁਝ ਦਿਨ ਪਹਿਲਾਂ ਪਿਸ਼ਾਬ ਲਾਉਣ ਦੀ ਖਬਰ ਸਾਹਮਣੇ ਆਈ ਸੀ। ਹਿਰਾਸਤ ‘ਚ ਲਏ ਜਾਣ ਤੋਂ ਬਾਅਦ ਸਾਂਪਲਾ ਨੇ ਕਾਂਗਰਸ ਪਾਰਟੀ ਤੇ ਇਲਜ਼ਾਮ ਲਗਾਏ।

ਜਾਣਕਾਰੀ ਮੁਤਾਬਕ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਅਤੇ ਦਲਿਤ ਆਗੂ ਸਾਂਪਲਾ ਜਿਸ ਵੇਲੇ ਜਲਾਲਾਬਾਦ ਦੇ ਪਿੰਡ ਵਿੱਚ ਪੁੱਜੇ ਉੱਥੇ ਪਹਿਲਾਂ ਤੋਂ ਮੌਜੂਦ ਕਿਸਾਨਾਂ ਨੇ ਉਨ੍ਹਾਂ ਨੂੰ ਘੇਰ ਲਿਆ ਤੇ ਸਾਂਪਲਾ ਉੱਥੇ ਹੀ ਧਰਨੇ ‘ਤੇ ਬੈਠ ਗਏ। ਸਾਂਪਲਾ ਨੇ ਕਿਹਾ ਕਿ ਉਨ੍ਹਾਂ ਦਾ ਰਸਤਾ ਰੋਕਣ ਵਾਲੇ ਲੋਕ ਕਿਸਾਨ ਨਹੀਂ ਸਗੋਂ ਯੂਥ ਕਾਂਗਰਸ ਕਾਂਗਰਸ ਦੇ ਆਗੂ ਸਨ। ਉੱਥੇ ਹੀ ਪੁਲਿਸ ਦਾ ਕਹਿਣਾ ਸੀ ਕਿ ਕਿਸਾਨਾਂ ਵਿੱਚ ਹੀ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸ਼ਾਮਲ ਸਨ ਪਰ ਰਸਤਾ ਕਿਸਾਨਾਂ ਨੇ ਹੀ ਰੋਕਿਆ ਸੀ।

ਸਾਂਪਲਾ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਕਾਂਗਰਸ ਦਾ ਦਲਿਤ ਵਿਰੋਧੀ ਚਿਹਰਾ ਸਾਹਮਣੇ ਆ ਗਿਆ ਹੈ। ਉੱਥੇ ਹੀ ਬੀਜੇਪੀ ਜ਼ਿਲ੍ਹਾ ਪ੍ਰਧਾਨ ਰਾਜੇਸ਼ ਪਠੇਲਾ ਨੇ ਦੱਸਿਆ, ਵਿਜੈ ਸਾਂਪਲਾ ਸਣੇ ਸਾਨੂੰ ਸਾਰਿਆਂ ਨੂੰ ਪੰਜਾਬ ਪੁਲਿਸ ਨੇ ਉਸ ਵੇਲੇ ਹਿਰਾਸਤ ‘ਚ ਲੈ ਲਿਆ ਜਦੋਂ ਕਿਸਾਨਾਂ ਨੇ ਸਾਡਾ ਰਸਤਾ ਰੋਕਿਆ ਅਤੇ ਸਾਨੂੰ ਪਿੰਡ ਵਿੱਚ ਨਹੀਂ ਜਾਣ ਦਿੱਤਾ। ਇਸ ਦੌਰਾਨ ਅਸੀਂ ਕਿਸਾਨਾਂ ਨੂੰ ਦਲਿਤ ਨੌਜਵਾਨ ਦੇ ਘਰ ਜਾਣ ਦੀ ਅਪੀਲ ਵੀ ਕੀਤੀ ਪਰ ਉਦੋਂ ਅਸੀਂ ਲਗਭਗ ੧੫ ਲੋਕਾਂ ਨੂੰ ਪੁਲਿਸ ਨੇ ਹਿਰਾਸਤ ‘ਚ ਲੈ ਲਿਆ।

Share this Article
Leave a comment