Breaking News

ਭਾਗਵਤ ਨੂੰ ‘ਰਾਸ਼ਟਰ ਪਿਤਾ’ ਕਹਿਣ ਵਾਲੇ ਡਾਕਟਰ ਇਲਿਆਸੀ ਨੂੰ ਜਾਨੋਂ ਮਾਰਨ ਦੀਆਂ ਮਿਲੀਆਂ ਧਮਕੀਆਂ

ਨਿਊਜ਼ ਡੈਸਕ: ਆਲ ਇੰਡੀਆ ਇਮਾਮ ਆਰਗੇਨਾਈਜੇਸ਼ਨ (AIIO) ਦੇ ਮੁੱਖ ਇਮਾਮ ਡਾਕਟਰ ਉਮਰ ਅਹਿਮਦ ਇਲਿਆਸੀ ਨੂੰ ਰਾਸ਼ਟਰੀ ਸਵੈਮ ਸੇਵਕ ਸੰਘ (RSS) ਦੇ ਸਰਸੰਘਚਾਲਕ ਮੋਹਨ ਭਾਗਵਤ ਨਾਲ ਮੁਲਾਕਾਤ ਕਰਨ ਅਤੇ ਉਨ੍ਹਾਂ ਨੂੰ “ਰਾਸ਼ਟਰ ਪਿਤਾ” ਕਹਿਣ ‘ਤੇ “ਉਨ੍ਹਾਂ ਦਾ ਸਿਰ ਵੱਖ ਕਰਨ” ਦੀ ਧਮਕੀ ਮਿਲੀ ਹੈ। ਇਹ ਧਮਕੀ ਭਰੇ ਫੋਨ ਇੰਗਲੈਂਡ ਤੋਂ ਵੀ ਆ ਰਹੇ ਹਨ।

ਇਮਾਮ ਨੇ ਕਿਹਾ ਕਿ ਉਨ੍ਹਾਂ ਨੇ ਥਾਣੇ ‘ਚ ਧਮਕੀ ਦੀ ਸ਼ਿਕਾਇਤ ਦਿੱਤੀ ਹੈ, ਨਾਲ ਹੀ ਇਸ ਬਾਰੇ ਸਰਕਾਰ ਅਤੇ ਏਜੰਸੀਆਂ ਨੂੰ ਵੀ ਸੂਚਿਤ ਕੀਤਾ ਹੈ। ਦੱਸ ਦੇਈਏ ਕਿ ਚੀਫ਼ ਇਮਾਮ ਕੋਲ ਪਹਿਲਾਂ ਤੋਂ ਹੀ ਸੁਰੱਖਿਆ ਹੈ। ਹਾਲਾਂਕਿ, ਉਨ੍ਹਾਂ ਦਾ ਕਹਿਣਾ ਹੈ ਕਿ ਧਮਕੀਆਂ ਮਿਲਣ ਦੇ ਬਾਵਜੂਦ ਉਹ ਮੋਹਨ ਭਾਗਵਤ ਬਾਰੇ ਜੋ ਕਿਹਾ ਹੈ, ਉਸ ‘ਤੇ ਕਾਇਮ ਹਨ ਅਤੇ ਉਹ ਆਪਣੇ ਸ਼ਬਦਾਂ ਤੋਂ ਪਿੱਛੇ ਨਹੀਂ ਹਟਣਗੇ। ਇਸ ਦੇ ਨਾਲ ਹੀ ਹਾਲ ਹੀ ‘ਚ ਭਾਰਤ ਸਰਕਾਰ ਵੱਲੋਂ ਪਾਪੂਲਰ ਫਰੰਟ ਆਫ ਇੰਡੀਆ (ਪੀ.ਐੱਫ.ਆਈ.) ‘ਤੇ ਲਗਾਈ ਗਈ ਪਾਬੰਦੀ ‘ਤੇ ਇਮਾਮ ਨੇ ਕਿਹਾ ਕਿ ਸਰਕਾਰ ਕੋਲ ਸਬੂਤ ਸਨ, ਇਸ ਲਈ ਕਾਰਵਾਈ ਕੀਤੀ ਗਈ।

22 ਸਤੰਬਰ ਨੂੰ ਦਿੱਲੀ ਦੇ ਕਸਤੂਰਬਾ ਗਾਂਧੀ ਮਾਰਗ ‘ਤੇ ਸਥਿਤ ਮਸਜਿਦ ‘ਚ ਮੋਹਨ ਭਾਗਵਤ ਅਤੇ ਡਾਕਟਰ ਉਮਰ ਅਹਿਮਦ ਇਲਿਆਸੀ ਵਿਚਾਲੇ ਮੁਲਾਕਾਤ ਹੋਈ ਸੀ। ਇਸ ਤੋਂ ਬਾਅਦ ਭਾਗਵਤ ਆਜ਼ਾਦਪੁਰ ਸਥਿਤ ਮਦਰੱਸੇ ਗਏ ਸਨ। ਇਮਾਮ ਨੇ ਆਰਐਸਐਸ ਮੁਖੀ ਨੂੰ ‘ਰਾਸ਼ਟਰ ਪਿਤਾ’ ਅਤੇ ‘ਰਾਸ਼ਟਰ-ਰਿਸ਼ੀ’ ਕਿਹਾ ਸੀ। ਭਾਗਵਤ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਇਸ ਨਾਲ ਬਹੁਤ ਵਧੀਆ ਸੰਦੇਸ਼ ਜਾਵੇਗਾ। ਅਸੀਂ ਵੱਖ-ਵੱਖ ਰੱਬ ਦੀ ਪੂਜਾ ਕਰਦੇ ਹਾਂ ਪਰ ਸਭ ਤੋਂ ਵੱਡਾ ਧਰਮ ਮਨੁੱਖਤਾ ਹੈ। ਸਾਡਾ ਮੰਨਣਾ ਹੈ ਕਿ ਦੇਸ਼ ਸਭ ਤੋਂ ਪਹਿਲਾਂ ਹੈ।

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

Check Also

ਸ਼ਿਵ ਸੈਨਾ ਰਾਸ਼ਟਰਹਿੱਤ ਦੇ ਸੰਚਾਲਕ ਸੁਭਾਸ਼ ਗੋਰੀਆ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ, ਮਾਮਲਾ ਦਰਜ

ਜਲੰਧਰ: ਸ਼ਿਵ ਸੈਨਾ ਰਾਸ਼ਟਰਹਿੱਤ ਦੇ ਸੰਚਾਲਕ ਸੁਭਾਸ਼ ਗੋਰੀਆ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲੀ …

Leave a Reply

Your email address will not be published. Required fields are marked *