ਦੋ ਕੇਸਾਂ ਵਿੱਚ ਪੁਲਿਸ ਕਾਰਵਾਈ ਨਾਲ ਸੁਖਜਿੰਦਰ ਰੰਧਾਵਾ ਦੀ ਗੈਂਗਸਟਰਾਂ ਨਾਲ ਗੰਢਸੰਢ ਹੋਈ ਸਾਬਿਤ: ਅਕਾਲੀ ਦਲ

TeamGlobalPunjab
6 Min Read

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਦਲ ਨੇ ਅੱਜ ਕਿਹਾ ਕਿ ਪੁਲਿਸ ਵੱਲੋਂ ਦੋ ਅਪਰਾਧਿਕ ਮਾਮਲਿਆਂ ਵਿਚ ਕੀਤੀ ਕਾਰਵਾਈ ਨਾਲ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਗੈਂਗਸਟਰਾਂ ਨਾਲ ਗੰਢਸੰਢ ਸਾਬਿਤ ਹੋ ਚੁੱਕੀ ਹੈ, ਜਿਸ ਵਿਚ ਸੂਬੇ ਦੀ ਡੀਜੀਪੀ ਦੁਆਰਾ ਕੀਤਾ ਗਿਆ ਇਕਬਾਲ ਵੀ ਸ਼ਾਮਿਲ ਹੈ। ਵਿਧਾਇਕ ਦਲ ਨੇ ਮੰਗ ਕੀਤੀ ਕਿ ਮੰਤਰੀ ਨੂੰ ਤੁਰੰਤ ਬਰਖ਼ਾਸਤ ਕੀਤਾ ਜਾਵੇ ਅਤੇ ਮੰਤਰੀ-ਗੈਂਗਸਟਰ ਗਠਜੋੜ ਦੀ ਜਾਂਚ ਲਈ ਇੱਕ ਸੁਤੰਤਰ ਜਾਂਚ ਦਾ ਹੁਕਮ ਦਿੱਤਾ ਜਾਵੇ।

ਵਿਧਾਨ ਸਭਾ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅਪਰਾਧੀਆਂ ਲਈ ਜੇਲ੍ਹਾਂ ਸੁਰੱਖਿਅਤ ਅੱਡੇ ਬਣ ਚੁੱਕੀਆਂ ਹਨ, ਜਿਸ ਕਰਕੇ ਪੰਜਾਬ ਵਿਚ ਅਮਨ-ਕਾਨੂੰਨ ਦੀ ਹਾਲਤ ਬਦਤਰ ਹੋ ਚੁੱਕੀ ਹੈ। ਗੈਂਗਸਟਰਾਂ ਵੱਲੋਂ ਜੇਲ੍ਹ ਅੰਦਰ ਬੈਠ ਕੇ ਫਿਰੌਤੀ, ਡਕੈਤੀ ਅਤੇ ਸੁਪਾਰੀ ਲੈ ਕੇ ਕਤਲ ਕਰਨ ਦਾ ਧੰਦਾ ਚਲਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਸਮਾਰਟ ਫੋਨ ਨਹੀਂ ਦਿੱਤੇ ਜਾ ਰਹੇ ਹਨ ਪਰ ਗੈਂਗਸਟਰਾਂ ਕੋਲ ਜੇਲ੍ਹਾਂ ਅੰਦਰ ਵੀ ਸਮਾਰਟ ਫੋਨ ਹਨ। ਉਹਨਾਂ ਦੇ ਇੰਨੇ ਹੌਂਸਲੇ ਖੁੱਲ੍ਹ ਚੁੱਕੇ ਹਨ ਕਿ ਉਹ ਕੇਕ ਕੱਟ ਕੇ ਜੇਲ੍ਹਾਂ ਅੰਦਰ ਜਨਮ ਦਿਨ ਮਨਾ ਰਹੇ ਹਨ ਅਤੇ ਇਸ ਦੀਆਂ ਵੀਡਿਓਜ਼ ਸੋਸ਼ਲ ਮੀਡੀਆ ਉੱਤੇ ਪਾ ਰਹੇ ਹਨ। ਅਜਿਹੇ ਮਾਹੌਲ ਅੰਦਰ ਆਮ ਆਦਮੀ ਹੁਣ ਸੁਰੱਖਿਅਤ ਮਹਿਸੂਸ ਨਹੀਂ ਕਰਦਾ ਹੈ। ਇਹੀ ਵਜ੍ਹਾ ਹੈ ਕਿ ਪੇਸ਼ਾਵਰ ਲੋਕ ਅਤੇ ਵਪਾਰੀ ਪੁਲਿਸ ਕੋਲ ਫਿਰੌਤੀ ਮੰਗਣ ਦੀਆਂ ਸਿ਼ਕਾਇਤਾਂ ਕਰਨ ਦੀ ਬਜਾਇ ਚੁੱਪਚਾਪ ਫਿਰੌਤੀਆਂ ਅਦਾ ਕਰ ਰਹੇ ਹਨ।

 

ਸਰਦਾਰ ਮਜੀਠੀਆ ਨੇ ਕਿਹਾ ਕਿ ਕਾਂਗਰਸ ਪਾਰਟੀ-ਗੈਂਗਸਟਰ ਗਠਜੋੜ ਨੇ ਸੂਬੇ ਦੀ ਆਰਥਿਕਤਾ ਉੱਤੇ ਵੀ ਮਾੜਾ ਅਸਰ ਪਾਇਆ ਹੈ। ਗੈਂਗਸਟਰਾਂ ਦੇ ਸ਼ਰਾਬ ਦੇ ਧੰਦੇ ਵਿਚ ਆਉਣ ਨਾਲ ਇਸ ਸਾਲ ਐਕਸਾਇਜ਼ ਦੀ ਆਮਦਨ ਘਟ ਕੇ 525 ਕਰੋੜ ਰੁਪਏ ਰਹਿ ਗਈ ਹੈ। ਉਹ ਜੇਲ੍ਹ ਵਿਚੋਂ ਇੱਕ ਹਜ਼ਾਰ ਕਰੋੜ ਰੁਪਏ ਦਾ ਕਾਰੋਬਾਰ ਚਲਾ ਰਹੇ ਹਨ, ਜਿਸ ਵਿਚ ਸ਼ਰਾਬ, ਜ਼ਮੀਨੀ ਸੌਦੇ, ਫਿਰੌਤੀਆਂ, ਸੁਪਾਰੀ ਲੈ ਕੇ ਕਤਲ ਕਰਨਾ ਅਤੇ ਵਿਦੇਸ਼ਾਂ ਵਿਚ ਕਬੱਡੀ ਟੂਰਨਾਮੈਂਟ ਆਯੋਜਿਤ ਕਰਨਾ ਸ਼ਾਮਿਲ ਹੈ।
ਇਸੇ ਦੌਰਾਨ ਉਹਨਾਂ ਦੋ ਪੁਲਿਸ ਕੇਸਾਂ ਬਾਰੇ ਜਾਣਕਾਰੀ ਦਿੰਦਿਆਂ, ਜਿਹਨਾਂ ਨੇ ਜੇਲ੍ਹ ਮੰਤਰੀ ਦੀ ਸ਼ਮੂਲੀਅਤ ਨੂੰ ਸਾਬਿਤ ਕੀਤਾ ਹੈ, ਸਰਦਾਰ ਮਜੀਠੀਆ ਨੇ ਕਿਹਾ ਕਿ ਸੂਬੇ ਦੇ ਡੀਜੀਪੀ ਦਿਨਕਰ ਗੁਪਤਾ ਨੇ ਕੱਲ੍ਹ ਐਲਾਨ ਕੀਤਾ ਸੀ ਕਿ ਅਕਾਲੀ ਸਰਪੰਚ ਬਾਬਾ ਗੁਰਦੀਪ ਸਿੰਘ ਦਾ ਕਤਲ ਇੱਕ ਸਿਆਸੀ ਦੁਸ਼ਮਣੀ ਕਰਕੇ ਗੈਂਗਸਟਰ ਹਰਮਨ ਭੁੱਲਰ ਵੱਲੋਂ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਭੁੱਲਰ ਗੈਂਗਸਟਰ ਜੱਗੂ ਭਗਵਾਨਪੁਰੀਆ ਨਾਲ ਜੁੜਿਆ ਹੋਇਆ ਸੀ, ਜਿਸ ਦੀ ਸੁਖਜਿੰਦਰ ਰੰਧਾਵਾ ਵੱਲੋਂ ਲਗਾਤਾਰ ਪੁਸ਼ਤਪਨਾਹੀ ਕੀਤੀ ਜਾ ਰਹੀ ਹੈ। ਉਹਨਾ ਕਿਹਾ ਕਿ ਹਰਮਨ ਦੀ ਮਾਤਾ ਨੂੰ ਜੇਲ੍ਹ ਮੰਤਰੀ ਵੱਲੋਂ ਬਾਬਾ ਗੁਰਦੀਪ ਸਿੰਘ ਖਿ਼ਲਾਫ ਪਾਰਟੀ ਉਮੀਦਵਾਰ ਬਣਾਇਆ ਗਿਆ ਸੀ। ਉਹਨਾਂ ਕਿਹਾ ਕਿ ਕਾਂਗਰਸ ਵੱਲੋਂ ਗੈਂਗਸਟਰਾਂ ਨੂੰ ਹੱਲਾਸ਼ੇਰੀ ਦੇ ਕੇ ਸਿਆਸੀ ਮੁੱਖ ਧਾਰਾ ਵਿਚ ਲਿਆਉਣਾ ਇਸ ਗੱਲ ਦਾ ਸਬੂਤ ਹੈ ਕਿ ਉਹ ਇੱਕ ਦੂਜੇ ਨਾਲ ਮਿਲੇ ਹੋਏ ਹਨ।

- Advertisement -

ਇਸੇ ਦੌਰਾਨ ਉਹਨਾਂ ਦੋ ਪੁਲਿਸ ਕੇਸਾਂ ਬਾਰੇ ਜਾਣਕਾਰੀ ਦਿੰਦਿਆਂ, ਜਿਹਨਾਂ ਨੇ ਜੇਲ੍ਹ ਮੰਤਰੀ ਦੀ ਸ਼ਮੂਲੀਅਤ ਨੂੰ ਸਾਬਿਤ ਕੀਤਾ ਹੈ, ਸਰਦਾਰ ਮਜੀਠੀਆ ਨੇ ਕਿਹਾ ਕਿ ਸੂਬੇ ਦੇ ਡੀਜੀਪੀ ਦਿਨਕਰ ਗੁਪਤਾ ਨੇ ਕੱਲ੍ਹ ਐਲਾਨ ਕੀਤਾ ਸੀ ਕਿ ਅਕਾਲੀ ਸਰਪੰਚ ਬਾਬਾ ਗੁਰਦੀਪ ਸਿੰਘ ਦਾ ਕਤਲ ਇੱਕ ਸਿਆਸੀ ਦੁਸ਼ਮਣੀ ਕਰਕੇ ਗੈਂਗਸਟਰ ਹਰਮਨ ਭੁੱਲਰ ਵੱਲੋਂ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਭੁੱਲਰ ਗੈਂਗਸਟਰ ਜੱਗੂ ਭਗਵਾਨਪੁਰੀਆ ਨਾਲ ਜੁੜਿਆ ਹੋਇਆ ਸੀ, ਜਿਸ ਦੀ ਸੁਖਜਿੰਦਰ ਰੰਧਾਵਾ ਵੱਲੋਂ ਲਗਾਤਾਰ ਪੁਸ਼ਤਪਨਾਹੀ ਕੀਤੀ ਜਾ ਰਹੀ ਹੈ। ਉਹਨਾ ਕਿਹਾ ਕਿ ਹਰਮਨ ਦੀ ਮਾਤਾ ਨੂੰ ਜੇਲ੍ਹ ਮੰਤਰੀ ਵੱਲੋਂ ਬਾਬਾ ਗੁਰਦੀਪ ਸਿੰਘ ਖਿ਼ਲਾਫ ਪਾਰਟੀ ਉਮੀਦਵਾਰ ਬਣਾਇਆ ਗਿਆ ਸੀ। ਉਹਨਾਂ ਕਿਹਾ ਕਿ ਕਾਂਗਰਸ ਵੱਲੋਂ ਗੈਂਗਸਟਰਾਂ ਨੂੰ ਹੱਲਾਸ਼ੇਰੀ ਦੇ ਕੇ ਸਿਆਸੀ ਮੁੱਖ ਧਾਰਾ ਵਿਚ ਲਿਆਉਣਾ ਇਸ ਗੱਲ ਦਾ ਸਬੂਤ ਹੈ ਕਿ ਉਹ ਇੱਕ ਦੂਜੇ ਨਾਲ ਮਿਲੇ ਹੋਏ ਹਨ।

ਗੈਂਗਸਟਰ ਜੱਗੂ ਭਗਵਾਨਪੁਰੀਆ ਨਾਲ ਜੁੜੇ ਦੂਜੇ ਕੇਸ ਬਾਰੇ ਬੋਲਦਿਆਂ ਅਕਾਲੀ ਆਗੂ ਨੇ ਕਿਹਾ ਕਿ ਸੂਬੇ ਦੀ ਪੁਲਿਸ ਨੇ ਹਾਲ ਹੀ ਵਿਚ ਅਕਾਲੀ ਦਲ ਦੀ ਇਸ ਦਲੀਲ ਦੀ ਪੁਸ਼ਟੀ ਕੀਤੀ ਹੈ ਕਿ ਐਨਆਰਆਈ ਗੁਰਵਿੰਦਰ ਬੈਂਸ ਉੱਤੇ ਭਗਵਾਨਪੁਰੀਆ ਗੈਂਗ ਵੱਲੋਂ ਹਮਲਾ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਅਸੀਂ ਇਸ ਸੰਬੰਧੀ ਕੁੱਝ ਮਹੀਨੇ ਪਹਿਲਾਂ ਡੀਜੀਪੀ ਕੋਲ ਇੱਕ ਸਿ਼ਕਾਇਤ ਦਿੱਤੀ ਸੀ। ਵੱਖ ਵੱਖ ਕਬੱਡੀ ਫੈਡਰੇਸ਼ਨਾਂ ਨੇ ਵੀ ਸਿ਼ਕਾਇਤ ਕੀਤੀ ਸੀ ਕਿ ਭਗਵਾਨਪੁਰੀਆ ਗੈਂਗ ਕਬੱਡੀ ਖਿਡਾਰੀਆਂ ਨੂੰ ਧਮਕਾ ਰਿਹਾ ਸੀ ਅਤੇ ਉਹਨਾਂ ਜੇਲ੍ਹ ਮੰਤਰੀ ਦੇ ਦੋ ਖਾਸ ਬੰਦਿਆਂ ਕੰਵਲ ਅਤੇ ਮਨਜੋਤ ਨੂੰ ਇਸ ਲਈ ਜਿ਼ੰਮੇਵਾਰ ਠਹਿਰਾਇਆ ਸੀ। ਇਸ ਬਾਰੇ ਉਸ ਸਮੇਂ ਕੋਈ ਕਾਰਵਾਈ ਨਹੀਂ ਕੀਤੀ ਗਈ, ਪਰ ਹੁਣ 25 ਜਨਵਰੀ ਨੂੰ ਹੁਸਿ਼ਆਰਪੁਰ ਪੁਲਿਸ ਨੇ ਮੁੱਖ ਦੋਸ਼ੀ ਦੀ ਗਿਰਫਤਾਰੀ ਪਿੱਛੋਂ ਐਨਆਈਆਰ ਦੇ ਘਰ ਉਤੇ ਕੀਤੀ ਫਾਇਰਿੰਗ ਸੰਬੰਧੀ ਦਰਜ ਕੀਤੀ ਐਫਆਈਆਰ ਵਿਚ ਕੰਵਲ ਅਤੇ ਮਨਜੋਤ ਦਾ ਨਾਂ ਲਿਖਿਆ ਹੈ। ਸਰਦਾਰ ਮਜੀਠੀਆ ਨੇ ਕਿਹਾ ਕਿ ਪੁਲਿਸ ਦੇ ਦੱਸਣ ਮੁਤਾਬਿਕ ਦੋਸ਼ੀ ਸ਼ਾਹਬਾਜ਼ ਸਿੰਘ ਉਰਫ ਸੋਨੀ ਨੇ ਬਿਆਨ ਦਿੱਤਾ ਹੈ ਕਿ ਉਸ ਨੇ ਜੱਗੂ ਭਗਵਾਨਪੁਰੀਆ ਅਤੇ ਬਿੰਨੀ ਗੁੱਜਰ ਦੇ ਕਹਿਣ ਤੇ ਕੰਵਲ ਅਤੇ ਮਨਜੋਤ ਦੇ ਹੁਕਮਾਂ ਨੂੰ ਨਾ ਮੰਨਣ ਲਈ ਐਨਆਰਆਈ ਉੱਤੇ ਹਮਲਾ ਕੀਤਾ ਸੀ।

- Advertisement -

ਸਰਦਾਰ ਮਜੀਠੀਆ ਨੇ ਇਹ ਵੀ ਖੁਲਾਸਾ ਕੀਤਾ ਕਿ ਜੇਲ੍ਹ ਮੰਤਰੀ ਵੱਲੋਂ ਪਾਏ ਗਏ ਦਬਾਅ ਕਰਕੇ ਪੁਲਿਸ ਭਗਵਾਨਪੁਰੀਆ ਪਰਿਵਾਰ ਦੇ ਖਿਲਾਫ ਕਾਰਵਾਈ ਨਹੀਂ ਕਰ ਰਹੀ ਹੈ। ਉਹਨਾਂ ਦੱਸਿਆ ਕਿ ਬੇਸ਼ੱਕ ਭਗਵਾਨਪੁਰੀਆ ਦੀ ਪਤਨੀ ਦਾ ਪਿਛਲੇ ਸਾਲ ਅਪ੍ਰੈਲ ਵਿਚ ਰਹੱਸਮਈ ਸਥਿਤੀਆਂ ਵਿਚ ਕਤਲ ਹੋ ਗਿਆ ਸੀ ਅਤੇ ਇੱਕ ਕਤਲ ਦਾ ਕੇਸ ਵੀ ਦਰਜ ਹੋਇਆ ਸੀ, ਪਰ ਭਗਵਾਨਪੁਰੀਆ ਦੀ ਮਾਤਾ ਹਰਜੀਤ ਕੌਰ ਦੇ ਸੁਖਜਿੰਦਰ ਰੰਧਾਵਾ ਨਾਲ ਸਿਆਸੀ ਸੰਬੰਧਾਂ ਕਰਕੇ ਪੁਲਿਸ ਇਸ ਮਾਮਲੇ ਵਿਚ ਕਾਰਵਾਈ ਨਹੀਂ ਕਰ ਰਹੀ ਹੈ।

ਪ੍ਰੈਸ ਕਾਨਫਰੰਸ ਵਿਚ ਸਰਦਾਰ ਮਜੀਠੀਆ ਨਾਲ ਮੌਜੂਦ ਅਕਾਲੀ ਵਿਧਾਇਕ ਦਲ ਦੇ ਮੈਂਬਰਾਂ ਵਿਚ ਲਖਬੀਰ ਸਿੰਘ ਲੋਧੀਨੰਗਲ, ਡਾਕਟਰ ਸੁਖਵਿੰਦਰ ਸੁੱਖੀ, ਦਿਲਰਾਜ ਸਿੰਘ ਭੂੰਦੜ, ਕੰਵਰਜੀਤ ਸਿੰਘ ਬਰਕੰਚੀ ਅਤੇ ਬਲਦੇਵ ਖਹਿਰਾ ਸ਼ਾਮਿਲ ਸਨ।

Share this Article
Leave a comment