ਬਿਕਰਮ ਮਜੀਠੀਆ ਨੇ ਪੰਜਾਬ ‘ਚ ਬਿਜਲੀ ਦਰਾਂ 3 ਰੁਪਏ ਪ੍ਰਤੀ ਯੁਨਿਟ ਘਟਾਉਣ ਦੇ ਚੰਨੀ ਦੇ ਝੂਠ ਨੁੰ ਕੀਤਾ ਬੇਨਕਾਬ

TeamGlobalPunjab
6 Min Read

ਅੰਮ੍ਰਿਤਸਰ : ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਪੰਜਾਬ ਵਿਚ ਬਿਜਲੀ ਦਰਾਂ ਵਿਚ 3 ਰੁਪਏ ਪ੍ਰਤੀ ਯੁਨਿਟ ਦੀ ਕਟੌਤੀ ਕਰਨ ਦੇ ਝੂਠ ਨੂੰ ਬੇਨਕਾਬ ਕਰ ਦਿੱਤਾ ਤੇ ਖਪਤਕਾਰਾਂ ਦੇ ਤਾਜੇ ਬਿਜਲੀ ਬਿੱਲ ਮੀਡੀਆ ਸਾਹਮਣੇ ਵਿਖਾਏ ਜੋ ਪੁਰਾਣੀਆਂ ਦਰਾਂ ਮੁਤਾਬਕ ਹੀ ਆਏ ਹਨ ਤੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਵੱਧ ਚੜ੍ਹਾ ਕੇ ਪੇਸ਼ ਕੀਤਾ ਦਾਅਵਾ ਅਸਲ ਵਿਚ ਲਾਗੂ ਹੀ ਨਹੀਂ ਹੋਇਆ।

ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਝੂਠੇ ਵਾਅਦੇ ਕਰ ਕੇ ਉਸੇ ਤਰੀਕੇ ਪੰਜਾਬੀਆਂ ਨੁੰ ਧੋਖਾ ਦੇ ਰਹੇ ਹਨ ਜਿਵੇਂ ਪਹਿਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਤਾ। ਉਹਨਾਂ ਕਿਹਾ ਕਿ ਚੰਨੀ ਨੇ ਤਾਂ ਬਿਜਲੀ ਦਰਾਂ ਵਿਚ ਕਟੌਤੀ ਦੇ ਝੁਠੇ ਦਾਅਵੇ ਤੋਂ ਬਾਅਦ ਇਕ ਕਦਮ ਹੋਰ ਅੱਗੇ ਪੁਟਦਿਆਂ ਕਰੋੜਾਂ ਰੁਪਏ ਇਸ ਝੁਠ ਦੇ ਪ੍ਰਚਾਰ ’ਤੇ ਖਰਚ ਦਿੱਤੇ।

ਵੇਰਵੇ ਸਾਂਝੇ ਕਰਦਿਆਂ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਨੇ ਐਲਾਨ ਕੀਤਾ ਸਹੀ ਕਿ 7 ਕਿਲੋਵਾਟ ਤੱਕ ਸਾਰੇ ਵਰਗਾਂ ਲਈ ਬਿਜਲੀ ਦਰਾਂ ਵਿਚ 3 ਰੁਪਏ ਪ੍ਰਤੀ ਯੂਨਿਟ ਦੀ ਕਟੌਤੀ ਕੀਤੀ ਗਈ ਹੈ। ਉਹਨਾਂ ਕਿਹਾ ਕਿ ਮੰਤਰੀ ਮੰਡਲ ਨੇ ਇਸ ਤਜਵੀਜ਼ ਨੂੰ ਪ੍ਰਵਾਨਗੀ ਦੇ ਦਿੱਤੀ ਜਿਸ ਮਗਰੋਂ ਇਸ ਕਦਮ ਦਾ ਸਿਹਰਾ ਲੈਣ ਵਾਸਤੇ ਹਰ ਪਾਸੇ ਪੋਸਟਰ ਹੀ ਪੋਸਟਰ ਲਗਾ ਦਿੱਤੇ ਗਏ। ਉਹਨਾਂ ਕਿਹਾ ਕਿ ਸੱਚਾਈ ਬਿਲਕੁਲ ਵੱਖਰੀ ਹੈ। ਉਹਨਾਂ ਨੇ ਬਿਜਲੀ ਦੇ ਬਿੱਲ ਵਿਖਾ ਕੇ ਸਾਬਤ ਕੀਤਾ ਕਿ ਬਿਜਲੀ ਦਰਾਂ ਵਿਚ ਕਿਸੇ ਵੀ ਵਰਗ ਵਾਸਤੇ ਕੋਈ ਕਟੌਤੀ ਨਹੀਂ ਕੀਤੀ ਗਈ ਤੇ ਸਭ ਤੋਂ ਦਰ 4.19 ਰਪੁਏ ਪ੍ਰਤੀ ਯੁਨਿਟ ਹੈ ਜੋ ਕਿ ਘਟਾਉਣ ਮਗਰੋਂ 1.19 ਰੁਪਏ ਪ੍ਰਤੀ ਯੁਨਿਟ ਹੋਣੀ ਚਾਹੀਦੀ ਸੀ।

ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਨੇ ਪਹਿਲਾਂ ਇਹ ਵੀ ਝੁਠ ਬੋਲਿਆ ਸੀ ਕਿ ਪਿਛਲੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਨੇ ਨਵਿਆਉਣਯੋਗ ਊਰਜਾ ਉਤਪਾਦਕਾਂ ਤੋਂ 17.28 ਰੁਪਏ ਪ੍ਰਤੀ ਯੁਨਿਟ ਦੀ ਦਰ ’ਤੇ ਬਿਜਲੀ ਖਰੀਦਣ ਲਈ ਬਿਜਲੀ ਖਰੀਦ ਸਮਝੌਤੇ ਕੀਤੇ ਹਨ। ਉਹਨਾਂ ਕਿਹਾ ਕਿ ਮਾਮਲੇ ਦੀ ਸੱਚਾਈ ਇਹ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਸਰਕਾਰ ਵੇਲੇ ਕੇਂਦਰੀ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ 9 ਮੈਗਾਵਾਟ ਦੇ ਇਕ ਬਿਜਲੀ ਪ੍ਰਾਜੈਕਟ ਲਈ ਦਰ 17.28 ਰੁਪਏ ਪ੍ਰਤੀ ਯੁਨਿਅ ਤੈਅ ਕਤੀ ਸੀ ਜਿਸ ਵਿਚੋਂ 12.50 ਰੁਪਏ ਪ੍ਰਤੀ ਯੂਨਿਟ ਦਾ ਖਰਚ ਕੇਂਦਰ ਸਰਕਾਰ ਨੇ ਚੁੱਕਿਆ ਸੀ। ਉਹਨਾਂ ਕਿਹਾ ਕਿ ਮੈਂ ਮੁੱਖ ਮੰਤਰੀ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਸਾਬਤ ਕਰਨ ਕਿ ਇਸਦਾ ਖਰਚਾ ਪੰਜਾਬ ਨੇ ਚੁੱਕਿਆ ਸੀ ਤਾਂ ਮੈਂ ਫਿਰ ਕਦੇ ਚੋਣਾਂ ਨਹੀਂ ਲੜਾਂਗਾ।

- Advertisement -

ਮੁੱਖ ਮੰਤਰੀ ਨੁੰ ਐਲਾਨਜੀਤ ਸਿੰਘ ਚੰਨੀ ਜਾਂ ਫਿਰ ਜੋ ਸਿਰਫ ਐਲਾਨ ਕਰਦਾ ਹੈ, ਕਰਾਰ ਦਿੰਦਿਆਂ ਸੀਨੀਅਰ ਅਕਾਲੀ ਆਗੂ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਦਾਅਵਾ ਕਰ ਰਹੇ ਹਨ ਕਿ ਖਜ਼ਾਨਾ ਭਰਿਆ ਹੋਇਆ ਹੈ ਜਦੋਂ ਕਿ ਵਿੱਤ ਮੰਤਰੀ ਆਖ ਰਹੇ ਹਨ ਕਿ ਖ਼ਜ਼ਾਨਾ ਖਾਲੀ ਹੈ। ਉਹਨਾਂ ਕਿਹਾ ਕਿ ਨਾ ਤਾਂ ਮੁੱਖ ਮੰਤਰੀ ਤੇ ਨਾ ਹੀ ਵਿੱਤ ਮੰਤਰੀ ਨੂੰ ਆਪਣੇ ਕੰਮ ਦਾ ਪਤਾ ਹੈ। ਉਹਨਾਂ ਕਿਹਾ ਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਵੀ ਇਹ ਕਿਹਾ ਹੈ ਕਿ ਉਹ ਪੰਜਾਬੀਆਂ ਨੂੰ ਲਾਲੀਪੋਪ ਦੇ ਰਹੇ ਹਨ ਤੇ ਉਹਨਾਂ ਨੇ ਸੂਬੇ ਸਿਰ ਤਿੰਨ ਲੱਖ ਕਰੋੜ ਰੁਪਏ ਦਾ ਕਰਜ਼ਾ ਚਾੜ੍ਹਨ ਤੋਂ ਇਲਾਵਾ ਹੋਰ ਕੁਝ ਨਹੀਂ ਕੀਤਾ।

ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਕੀਤੇ ਐਲਾਨ ਖੋਖਲੇ ਸਾਬਤ ਹੋ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬੀਆਂ ਨੁੰ ਰੇਤੇ ਦਾ ਭਾਅ 5.50 ਰੁਪਏ ਪ੍ਰਤੀ ਫੁੱਟ ਕਰਨ ਦੇ ਦਾਅਵਿਆਂ ਨਾਲ ਗੁੰਮਰਾਹ ਕੀਤਾ ਜਾ ਰਿਹਾ ਹੈ ਜਦੋਂ ਕਿ ਰੇਤਾ ਇਸ ਨਾਲੋਂ 5 ਤੋਂ 7 ਗੁਣਾ ਜ਼ਿਆਦਾ ਜ਼ਿਆਦਾ ਕੀਮਤ ’ਤੇ ਵਿਕ ਰਿਹਾ ਹੈ। ਉਹਨਾਂ ਕਿਹਾ ਕਿ ਮਾਇਨਿੰਗ ਮਾਫੀਆ ਪਹਿਲਾਂ ਕਾਂਗਰਸੀਆਂ ਵੱਲੋਂ ਚਲਾਇਆ ਜਾ ਰਿਹਾ ਸੀ ਤੇ ਹੁਣ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਨੇ ਇਸ ਮੁਹਿੰਮ ਦਾ ਕੰਟਰੋਲ ਆਪਣੇ ਅਧੀਨ ਲੈ ਲਿਆ ਹੈ। ਉਹਨਾਂ ਕਿਹਾ ਕਿ ਲੋਕਾਂ ਨੂੰ ਇਸ ਲੁੱਟ ਦਾ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ ਕਿਉਂਕਿ ਰੇਤੇ ਦਾ ਇਕ ਟਰੱਕ 35 ਤੋਂ 40 ਹਜ਼ਾਰ ਰੁਪਏ ਵਿਚ ਵਿਕ ਰਿਹਾ ਹੈ।

ਜਦੋਂ ਉਹਨਾਂ ਤੋਂ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਆਪ ਸਰਕਾਰ ਬਣਨ ’ਤੇ ਮਹਿਲਾਵਾਂ ਨੂੰ 1 ਹਜ਼ਾਰ ਰੁਪਏ ਮਹੀਨਾ ਦੇਣ ਦੇ ਨਵੇਂ ਵਾਅਦੇ ਬਾਰੇ ਪੁੱਛਿਆ ਗਿਆ ਤਾਂ ਮਜੀਠੀਆ ਨੇ ਕਿਹਾ ਕਿ ਕੀ ਇਹ ਵਾਅਦਾ ਠੀਕ ਹੈ। ਉਹਨਾਂ ਕਿਹਾ ਕਿ ਪੈਸਾ ਲੋੜਵੰਦਾਂ ਨੂੰ ਮਿਲਣਾ ਚਾਹੀਦਾਹ ੈ ਤੇ ਕੇਜਰੀਵਾਲ ਨੇ ਤਾਂ ਇਹ ਐਲਾਨ ਕਰਨ ਤੋਂ ਪਹਿਲਾਂ ਇਸ ਨਾਲ ਸੂਬੇ ਦੇ ਖ਼ਜ਼ਾਨੇ ’ਤੇ ਪੈਣ ਬਾਰੇ ਬੋਝ ਬਾਰੇ ਵੀ ਨਹੀਂ ਸੋਚਿਆ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਉਹ ਲੋਕਾਂ ਨੁੰ ਤਾਰੇ ਤੋੜ ਕੇ ਲਿਆ ਕੇ ਦੇਣ ਦੇ ਮਾਮਲੇ ਵਿਚ ਚੰਨੀ ਨਾਲ ਮੁਕਾਬਲਾ ਲੜ ਰਹੇ ਹਨ। ਉਹਨਾਂ ਕਿਹਾ ਕਿ ਤਾਜ਼ਾ ਵਾਅਦਾ ਵਿਹਾਰਕ ਨਹੀਂ ਕਿਉਂਕਿ ਇਸ ਹਿਸਾਬ ਨਾਲ ਹਰ ਮਹੀਨੇ 11 ਹਜ਼ਾਰ ਕਰੋੜ ਰੁਪਏ ਦੀ ਜ਼ਰੂਰਤ ਹੋਵੇਗੀ।

ਮਜੀਠੀਆ ਨੇ ਕੇਜਰੀਵਾਲ ਨੁੰ ਇਹ ਵੀ ਪੁੱਛਿਆ ਕਿ ਜਿਹੜੇ ਵਾਅਦੇ ਉਹ ਪੰਜਾਬ ਵਿਚ ਕਰ ਰਹੇ ਹਨ, ਕੀ ਉਹਨਾਂ ਨੂੰ ਦਿੱਲੀ ਵਿਚ ਵੀ ਲਾਗੂ ਕੀਤਾ ਹੈ। ਉਹਨਾਂ ਕਿਹਾ ਕਿ ਦਿੱਲੀ ਵਿਚ ਤਾਂ ਆਪ ਸਰਕਾਰ ਪੈਟਰੋਲ ਅਤੇ ਡੀਜ਼ਲ ’ਤੇ ਵੈਟ ਘਟਾਉਣ ਤੋਂ ਵੀ ਇਨਕਾਰੀ ਹੈ ਅਤੇ ਇਸਨੇ 8 ਲੱਖ ਨੌਕਰੀਆਂ ਦੇ ਕੀਤੇ ਵਾਅਦੇ ਦੀ ਥਾਂ ’ਤੇ ਸਿਰਫ 414 ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਕੇਜਰੀਵਾਲ ਦਿੱਲੀ ਤੋਂ ਭੱਜਣਾ ਚਾਹੁੰਦੇ ਹਨ ਜਿਸਨੁੰ ਇਹਨਾਂ ਨੇ ਫੇਲ੍ਹ ਕਰ ਦਿੱਤਾ ਹੈ ਤੇ ਉਹਨਾਂ ਨੇ ਪੰਜਾਬ ’ਤੇ ਅੱਖ ਰੱਖ ਲਈ ਹੈ। ਉਹਨਾਂ ਕਿਹਾ ਕਿ ਉਹਨਾਂ ਦੇ ਹੱਥ ਮਾਯੂਸੀ ਲੱਗੇਗੀ ਕਿਉਂਕਿ ਪੰਜਾਬੀਆਂ ਨੇ ਉਹਨਾਂ ਨੂੰ ਅਤੇ ਉਹਨਾਂ ਦੀਆਂ ਪੰਜਾਬ ਬਾਰੇ ਦੋਗਲੀਆਂ ਨੀਤੀਆਂ ਨੂੰ ਪਛਾਣ ਲਿਆ ਹੈ ਭਾਵੇਂ ਉਹ ਐਸ ਵਾਈ ਐਸ ਦਾ ਮਾਮਲਾ ਹੋਵੇ, ਪਰਾਲੀ ਸਾੜਨ ਦਾ ਜਾਂ ਫਿਰ ਥਰਮਲ ਬਿਜਲੀ ਪਲਾਂਟ ਬੰਦ ਕਰਵਾਉਣ ਦਾ ਤੇ ਪੰਜਾਬੀ ਕਦੇ ਵੀ ਉਹਨਾਂ ’ਤੇ ਮੁੜ ਭਰੋਸਾ ਨਹੀਂ ਕਰਨਗੇ।

Share this Article
Leave a comment