Bigg Boss OTT 2 ਸ਼ੁਰੂ ਹੋਣ ਤੋਂ ਪਹਿਲਾਂ ਹੀ ਲੋਕਾਂ ਨੇ ਚੁਣਿਆ Winner!

Prabhjot Kaur
4 Min Read

ਨਿਊਜ਼ ਡੈਸਕ: ਸਲਮਾਨ ਖਾਨ 17 ਜੂਨ ਤੋਂ ‘ਬਿੱਗ ਬੌਸ ਓਟੀਟੀ 2’ ਲੈ ਕੇ ਆ ਰਹੇ ਹਨ। ਸ਼ੋਅ ਦੇ ਕਨਫਰਮਡ ਕੰਟੈਸਟੈਂਟਸ ਦੇ ਨਾਮ ਸਾਹਮਣੇ ਆ ਚੁੱਕੇ ਹਨ, ਜੋ ਸੋਸ਼ਲ ਮੀਡੀਆ ‘ਤੇ ਕਾਫੀ ਚਰਚਾ ‘ਚ ਹਨ। ਇਸ ਵਾਰ ‘ਬਿੱਗ ਬੌਸ OTT 2’ ‘ਚ ਟੀਵੀ ਸਿਤਾਰਿਆਂ ਤੋਂ ਲੈ ਕੇ ਸੋਸ਼ਲ ਮੀਡੀਆ ‘ਤੇ ਲਾਈਮਲਾਈਟ ਪਾਉਣ ਵਾਲੇ ਪ੍ਰਤੀਯੋਗੀ ਦੇ ਰੂਪ ‘ਚ ਨਜ਼ਰ ਆਉਣਗੇ। ਅਦਾਕਾਰ ਨਵਾਜ਼ੂਦੀਨ ਸਿੱਦੀਕੀ ਦੀ ਪਤਨੀ ਆਲੀਆ ਵੀ ‘ਬਿੱਗ ਬੌਸ ਓਟੀਟੀ 2’ ਵਿੱਚ ਨਜ਼ਰ ਆਵੇਗੀ। ਇਨ੍ਹਾਂ 12-13 ਪ੍ਰਤੀਯੋਗੀਆਂ ‘ਚੋਂ ਇਕ ਪ੍ਰਤੀਯੋਗੀ ਜਿਸ ਦੀ ਕਾਫੀ ਚਰਚਾ ਹੋ ਰਹੀ ਹੈ, ਉਹ ਹੈ ਪੁਨੀਤ ਸੁਪਰਸਟਾਰ।

ਪੁਨੀਤ ਸੁਪਰਸਟਾਰ ਨੇ ਹਾਲੇ ‘ਬਿੱਗ ਬੌਸ ਓਟੀਟੀ 2’ ‘ਚ ਐਂਟਰੀ ਵੀ ਨਹੀਂ ਕੀਤੀ, ਪਰ ਸੋਸ਼ਲ ਮੀਡੀਆ ‘ਤੇ ਲੋਕ ਪਹਿਲਾਂ ਹੀ ਉਨ੍ਹਾਂ ਨੂੰ ਇਸ ਸੀਜ਼ਨ ਦਾ ਵਿਜੇਤਾ ਕਹਿ ਰਹੇ ਹਨ। ਪ੍ਰਸ਼ੰਸਕਾਂ ਦਾ ਦਾਅਵਾ ਹੈ ਕਿ ਪੁਨੀਤ ਸੁਪਰਸਟਾਰ ‘ਬਿੱਗ ਬੌਸ ਓਟੀਟੀ 2’ ਵਿੱਚ ਬਾਕੀ ਸਾਰੇ ਪ੍ਰਤੀਯੋਗੀਆਂ ਨੂੰ ਪਛਾੜਨ ਜਾ ਰਿਹਾ ਹੈ।

ਪੁਨੀਤ ਸੁਪਰਸਟਾਰ ਨੂੰ ਲੈ ਕੇ ਟਵਿਟਰ ‘ਤੇ ਵੱਖਰਾ ਮਾਹੌਲ ਹੈ। ਲੋਕ ਪਹਿਲਾਂ ਹੀ ਉਸ ਨੂੰ ‘ਬਿੱਗ ਬੌਸ OTT 2’ ਦਾ ਵਿਜੇਤਾ ਕਹਿਣ ਲੱਗ ਪਏ ਹਨ। ਟਵੀਟ ਪੜ੍ਹੋ:

ਪੁਨੀਤ ਸੁਪਰਸਟਾਰ ਇੱਕ ਮਸ਼ਹੂਰ ਸੋਸ਼ਲ ਮੀਡੀਆ Influencer ਹੈ। ਉਸਦਾ ਅਸਲੀ ਨਾਮ ਪੁਨੀਤ ਕੁਮਾਰ ਹੈ, ਪਰ ਲੋਕ ਉਸਨੂੰ ਪੁਨੀਤ ਸੁਪਰਸਟਾਰ ਅਤੇ ਭਗਵਾਨ ਪੁਨੀਤ ਕਹਿ ਕੇ ਬੁਲਾਉਂਦੇ ਹਨ। ਪੁਨੀਤ ਕੁਮਾਰ ਪੇਸ਼ੇ ਤੋਂ ਕਾਮੇਡੀਅਨ ਹਨ ਅਤੇ ਉਨ੍ਹਾਂ ਦੀ ਵੀਡੀਓਜ਼ ਕਾਫੀ ਟਰੈਂਡ ਕਰਦੀਆਂ ਹਨ। ਉਹ ਇੰਸਟਾਗ੍ਰਾਮ ਅਤੇ ਐਮਐਕਸ ਟਾਕਾਟਕ ਵਰਗੇ ਪਲੇਟਫਾਰਮਾਂ ‘ਤੇ ਸਰਗਰਮ ਹੈ। ਪੁਨੀਤ ਕੁਮਾਰ ਪਹਿਲੀ ਵਾਰ ‘ਟਿਕ-ਟਾਕ’ ਨਾਲ ਹਿੱਟ ਹੋਏ ਸਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment